ਢਿਲਵਾਂ, 4 ਜੁਲਾਈ (ਪ੍ਰਵੀਨ ਕੁਮਾਰ)-ਢਿਲਵਾਂ ਤੋਂ ਬਿਆਸ ਨੂੰ ਜਾਣ ਲੱਗਿਆ ਦਰਿਆ ਬਿਆਸ ਤੇ ਬਣੇ ਪੁਲ ਤੋਂ ਪਹਿਲਾ ਸੜਕ ਨਿਰਮਾਣ ਕਰਨ ਵਾਲੀ ਕੰਪਨੀ ਵਲੋਂ ਦਰਿਆ ’ਤੇ ਬਣੇ ਪੁਲ ਦੀ ਆਵਾਜਾਈ ਨੂੰ ਬੰਦ ਕਰਕੇ ਮੁੱਖ ਰਾਸ਼ਟਰੀ ਰਾਜ ਮਾਰਗ ’ਤੇ ਇਕ ਡਾਇਵਰਸ਼ਨ ਬਣਾਇਆ ਗਿਆ ਹੈ ਜਿਸ ਉੱਪਰ ਕੋਈ ਲੁੱਕ ਨਾ ਪਾਉਣ ਕਰਕੇ ਸੜਕ ਕਿਨਾਰੇ ਬਜ਼ਰੀ ਆਦਿ ਖਿੱਲਰੀ ਹੋਈ ਹੈ। ਇਸ ਸੰਬੰਧੀ ਆਉਣ ਜਾਣ ਵਾਲੇ ਕਈ ਦੁਪਹੀਆ ਚਾਲਕਾਂ ਨੇ ਆਪਣੀ ਪ੍ਰੇਸ਼ਾਨੀ ਦੱਸਦਿਆਂ ਕਿਹਾ ਹੈ ਕਿ ਉਕਤ ਬਜ਼ਰੀ ਤੋਂ ਉਨ੍ਹਾਂ ਸਮੇਤ ਹੋਰਨਾਂ ਨੂੰ ਤਿਲਕ ਜਾਣ ਖ਼ਦਸ਼ਾ ਰਹਿੰਦਾ ਹੈ| ਜ਼ਿਕਰਯੋਗ ਹੈ ਕਿ ਉਕਤ ਸੜਕ ਨੈਸ਼ਨਲ ਹਾਈਵੇ ਅਥਾਰਿਟੀ ਦੇ ਅੰਮਿ੍ਤਸਰ ਦਫ਼ਤਰ ਅਧੀਨ ਆਉਂਦੀ ਹੈ ਤੇ ਉਨ੍ਹਾਂ ਵਲੋਂ ਇਸ ਸੰਬੰਧੀ ਕੋਈ ਧਿਆਨ ਨਹੀਂ ਦਿੱਤਾ ਗਿਆ। ਲੋਕਾਂ ਦੀ ਨੈਸ਼ਨਲ ਹਾਈਵੇ ਅਥਾਰਿਟੀ ਪਾਸੋਂ ਪੁਰਜ਼ੋਰ ਮੰਗ ਹੈ ਕਿ ਉਕਤ ਡਾਇਵਰਸ਼ਨ ਤੇ ਲੁੱਕ ਪਾਈ ਜਾਵੇ ਤਾਂ ਜੋ ਸੁਰੱਖਿਅਤ ਆਵਾਜਾਈ ਨੂੰ ਯਕੀਨੀ ਬਣਾਇਆ ਜਾ ਸਕੇ |