ਕਪੂਰਥਲਾ, 4 ਜੁਲਾਈ (ਵਿ.ਪ੍ਰ.)-ਆਰ. ਸੀ. ਐਫ. ਦੇ ਵਰਕਰ ਕਲੱਬ ਦੀ ਪ੍ਰਬੰਧਕ ਕਮੇਟੀ ਦੀ ਚੋਣ ’ਚ ਆਰ. ਸੀ. ਐਫ. ਮਜ਼ਦੂਰ ਯੂਨੀਅਨ ਨੇ ਆਪਣੇ 8 ਉਮੀਦਵਾਰਾਂ ਨੂੰ ਚੋਣ ਮੈਦਾਨ ਵਿਚ ਉਤਾਰਿਆ ਹੈ| ਇਸ ਸੰਬੰਧੀ ਯੂਨੀਅਨ ਦੇ ਜਨਰਲ ਸਕੱਤਰ ਰਾਮ ਰਤਨ ਸਿੰਘ ਨੇ ਦੱਸਿਆ ਕਿ ਸਕੱਤਰ ਦੇ ਅਹੁਦੇ ਲਈ ਰਤਨ ਕੁਮਾਰ, ਕੈਸ਼ੀਅਰ ਦੇ ਅਹੁਦੇ ਲਈ ਪਰਮਿੰਦਰ ਸਿੰਘ ਤੇ ਕਮੇਟੀ ਮੈਂਬਰ ਦੇ ਸੀਰੀਅਲ ਨੰਬਰ 11 ਤੋਂ ਅਮਨਦੀਪ ਸਿੰਘ, 12 ਤੋਂ ਨਿਰਮਲ ਸਿੰਘ, 13 ਤੋਂ ਓਮ ਪ੍ਰਕਾਸ਼ ਓਮ, 14 ਤੋਂ ਰਜਿੰਦਰ ਕੁਮਾਰ ਮੀਨਾ, 15 ਤੋਂ ਰਣਜੀਤ ਸਿੰਘ ਤੇ 16 ਤੋਂ ਸੰਜੀਵ ਕੁਮਾਰ ਚੋਣ ਲੜਨਗੇ| ਉਨ੍ਹਾਂ ਕਿਹਾ ਕਿ ਯੂਨੀਅਨ ਦੇ 8 ਮੈਂਬਰੀ ਪੈਨਲ ਦੇ ਹੱਕ ਵਿਚ ਚੋਣ ਪ੍ਰਚਾਰ ਸ਼ੁਰੂ ਕਰ ਦਿੱਤਾ ਗਿਆ ਹੈ ਤੇ ਆਰ. ਸੀ. ਐਫ. ਦੇ ਮੁਲਾਜ਼ਮਾਂ ਵਲੋਂ ਇਨ੍ਹਾਂ ਉਮੀਦਵਾਰਾਂ ਨੂੰ ਵੱਡਾ ਸਮਰਥਨ ਦਿੱਤਾ ਜਾ ਰਿਹਾ ਹੈ| ਉਨ੍ਹਾਂ ਵਰਕਰ ਕਲੱਬ ਦੀ ਪਹਿਲੀ ਪ੍ਰਬੰਧਕ ਕਮੇਟੀ ਦੀ ਕਾਰਗੁਜ਼ਾਰੀ ‘ਤੇ ਸਵਾਲ ਚੁੱਕੇ ਤੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਵਾਰ ਆਰ. ਸੀ. ਐਫ. ਮਜ਼ਦੂਰ ਯੂਨੀਅਨ ਦੇ 8 ਮੈਂਬਰੀ ਪੈਨਲ ਨੂੰ ਵੋਟਾਂ ਪਾ ਕੇ ਸਫ਼ਲ ਬਣਾਉਣ ਤਾਂ ਜੋ ਵਰਕਰ ਕਲੱਬ ਦੀ ਕਾਇਆ ਕਲਪ ਕੀਤੀ ਜਾ ਸਕੇ |