02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-07-2026

ਪੰਜਾਬ ਵਿਚ ਬੀ.ਪੀ.ਈ.ਓਜ਼ ਦੀਆਂ 107 ਪੋਸਟਾਂ ਖਾਲੀ ਹੋਣ ਕਾਰਨ ਪ੍ਰਾਇਮਰੀ ਸਿੱਖਿਆ ਦਾ ਪ੍ਰਬੰਧ ਲੀਹੋਂ ਲੱਥਿਆ

Ad Position 21
No active advertisement
ਅਜੀਤ ਡੈਸਕ 09-07-2026
ਕਪੂਰਥਲਾ, 8 ਜੁਲਾਈ (ਵਿਸ਼ੇਸ਼ ਪ੍ਰਤੀਨਿਧ)-ਪੰਜਾਬ ਸਿੱਖਿਆ ਕ੍ਰਾਂਤੀ ਲਿਆਉਣ ਦਾ ਫਲੈਕਸਾਂ ਤੇ ਨੀਂਹ ਪੱਥਰਾਂ ਰਾਹੀਂ ਦਾਅਵਾ ਕਰਨ ਵਾਲੀ ਸਰਕਾਰ ਦੇ ਕਾਰਜਕਾਲ ਵਿਚ ਪ੍ਰਾਇਮਰੀ ਸਿੱਖਿਆ ਦਾ ਪ੍ਰਬੰਧ ਲੀਹੋਂ ਲੱਥ ਚੁੱਕਾ ਹੈ ਤੇ ਪੰਜਾਬ ਦੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰਾਂ ਦੀਆਂ 228 ਪੋਸਟਾਂ ਵਿਚੋਂ 107 ਪੋਸਟਾਂ ਖਾਲੀ ਹੋਣ ਕਾਰਨ ਵੱਖ-ਵੱਖ ਬਲਾਕਾਂ ਦਾ ਕੰਮ ਪ੍ਰਭਾਵਿਤ ਹੋਣ ਕਾਰਨ ਅਧਿਆਪਕਾਂ ਵਿਚ ਰੋਸ ਪਾਇਆ ਜਾ ਰਿਹਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਡੈਮੋਕਰੇਟਿਕ ਟੀਚਰ ਫ਼ਰੰਟ ਦੇ ਸੂਬਾਈ ਸੀਨੀਅਰ ਮੀਤ ਪ੍ਰਧਾਨ ਸਰਵਣ ਸਿੰਘ ਔਜਲਾ, ਜ਼ਿਲ੍ਹਾ ਪ੍ਰਧਾਨ ਚਰਨਜੀਤ ਸਿੰਘ ਤੇ ਸੀਨੀਅਰ ਮੀਤ ਪ੍ਰਧਾਨ ਜੋਤੀ ਮਹਿੰਦਰੂ ਨੇ ਦੱਸਿਆ ਕਿ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰਾਂ ਦੀਆਂ ਅਸਾਮੀਆਂ ਖਾਲੀ ਹੋਣ ਕਾਰਨ 50 ਹਜ਼ਾਰ ਦੇ ਕਰੀਬ ਪ੍ਰਾਇਮਰੀ ਅਧਿਆਪਕਾਂ ਦੀਆਂ ਤਨਖ਼ਾਹਾਂ ਬਣਾਉਣ, ਮੈਡੀਕਲ ਬਿੱਲ, ਸਰਵਿਸ ਰਿਕਾਰਡ ਤੇ ਹੋਰ ਦਫ਼ਤਰੀ ਕੰਮ ਲਟਕਣ ਕਾਰਨ ਅਧਿਆਪਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਉਨ੍ਹਾਂ ਕਿਹਾ ਕਿ ਮਾਨਸਾ ਤੇ ਰੋਪੜ ਜ਼ਿਲ੍ਹੇ ਵਿਚ ਇਕ ਵੀ ਬੀ.ਪੀ.ਈ.ਓ. ਨਹੀਂ | ਇਸੇ ਤਰ੍ਹਾਂ ਹੁਸ਼ਿਆਰਪੁਰ, ਬਠਿੰਡਾ, ਸੰਗਰੂਰ ਤੇ ਨਵਾਂ ਸ਼ਹਿਰ ਵਿਚ ਲਗਭਗ 90 ਪ੍ਰਤੀਸ਼ਤ ਬੀ.ਪੀ.ਈ.ਓਜ਼ ਦੀਆਂ ਪੋਸਟਾਂ ਖਾਲੀ ਪਾਈਆਂ ਹਨ | ਇਸੇ ਤਰ੍ਹਾਂ ਹੋਰ ਜ਼ਿਲਿ੍ਹਆਂ ਵਿਚ ਵੀ ਇਕ-ਇਕ ਬੀ.ਪੀ.ਈ.ਓ. ਕਈ-ਕਈ ਬਲਾਕਾਂ ਦਾ ਕੰਮ ਸੰਭਾਲ ਰਹੇ ਹਨ | ਅਧਿਆਪਕ ਆਗੂਆਂ ਨੇ ਕਿਹਾ ਕਿ ਡੈਮੋਰਕੇਟਿਕ ਟੀਚਰ ਫ਼ਰੰਟ ਪੰਜਾਬ ਦੇ ਲੰਬੇ ਸਮੇਂ ਸੰਘਰਸ਼ ਤੋਂ ਬਾਅਦ ਪੰਜਾਬ ਸਰਕਾਰ ਵਲੋਂ ਬੀ.ਪੀ.ਈ.ਓਜ਼ ਦਾ ਪ੍ਰਮੋਸ਼ਨ ਕੋਟਾ 50.50 ਤੋਂ ਵਧਾ ਕੇ 75.25 ਕੀਤਾ ਗਿਆ ਸੀ ਤੇ ਸਰਵਿਸ ਰੂਲਾਂ ਵਿਚ ਸੋਧ ਕਰਕੇ ਸੀ.ਐਚ.ਟੀ. ਦੀ ਪੋਸਟ ਨੂੰ ਜ਼ਿਲ੍ਹਾ ਕਾਡਰ ਬਣਾਇਆ ਗਿਆ ਸੀ ਤਾਂ ਜੋ ਬਲਾਕ ਦਫ਼ਤਰਾਂ ਵਿਚ ਬੀ.ਪੀ.ਈ.ਓਜ਼ ਦੀ ਘਾਟ ਨੂੰ ਦੂਰ ਕੀਤਾ ਜਾ ਸਕੇ | ਪਰ ਸਿੱਖਿਆ ਵਿਭਾਗ ਵਲੋਂ ਲੰਮੇ ਸਮੇਂ ਤੋਂ ਸੈਂਟਰ ਹੈੱਡ ਟੀਚਰ ਦੀਆਂ ਪ੍ਰਮੋਸ਼ਨਾ ਨਾ ਕੀਤੇ ਜਾਣ ਕਾਰਨ ਇਹ ਪੋਸਟਾਂ ਹਾਲੇ ਵੀ ਖਾਲੀ ਚੱਲੀਆਂ ਆ ਰਹੀਆਂ ਹਨ | ਇਸੇ ਦੌਰਾਨ ਹੀ ਜਥੇਬੰਦੀ ਦੇ ਮੀਤ ਪ੍ਰਧਾਨ ਰੌਸ਼ਨ ਲਾਲ ਬੇਗੋਵਾਲ, ਸੰਯੁਕਤ ਸਕੱਤਰ ਹਰਪ੍ਰੀਤਪਾਲ ਸਿੰਘ ਤੇ ਜ਼ਿਲ੍ਹਾ ਕਮੇਟੀ ਮੈਂਬਰ ਉਪਿੰਦਰ ਸਿੰਘ ਨੇ ਕਿਹਾ ਕਿ ਬੀ.ਪੀ.ਈ.ਓਜ਼ ਦੀ ਘਾਟ ਕਾਰਨ ਪ੍ਰਾਇਮਰੀ ਅਧਿਆਪਕ ਆਪਣੇ ਕੰਮਕਾਰਾਂ ਲਈ ਦਫ਼ਤਰਾਂ ਦੇ ਵਾਰ ਵਾਰ ਚੱਕਰ ਲਗਾ ਰਹੇ ਹਨ ਪਰ ਕੋਈ ਸਮਰੱਥ ਅਧਿਕਾਰੀ ਨਾ ਹੋਣ ਕਾਰਨ ਉਨ੍ਹਾਂ ਦੇ ਕੰਮ ਅਜੇ ਵੀ ਲਟਕੇ ਹੋਏ ਹਨ | ਉਨ੍ਹਾਂ ਸਰਕਾਰ ਨੂੰ ਜ਼ੋਰ ਦੇ ਕੇ ਕਿਹਾ ਕਿ ਸਿੱਧੀ ਭਰਤੀ ਦੇ ਕੋਟੇ ਦੀਆਂ 25 ਪ੍ਰਤੀਸ਼ਤ ਪੋਸਟਾਂ ਭਰਨ ਲਈ ਤੁਰੰਤ ਇਸ਼ਤਿਹਾਰ ਜਾਰੀ ਕੀਤਾ ਜਾਵੇ |
Ad Position 22
No active advertisement
ਪਿਛਲੀ ਖ਼ਬਰ ਰਾਜ ਸਭਾ ਮੈਂਬਰ ਵਜੋਂ ਸੰਤ ਬਲਬੀਰ ਸਿੰਘ ਸੀਚੇਵਾਲ ਦੇ ਚਾਰ ਸਾਲ ਪੂਰੇ, ਚੋਣ ਵਾਅਦਿਆਂ ਨੂੰ ਕਾਨੂੰਨੀ ਗਾਰੰਟੀ ਦੇਣ ਵਾਲੇ ਬ... ਅਗਲੀ ਖ਼ਬਰ ਨੌਜਵਾਨ ਦੀ ਘਰ ’ਚ ਦਾਖ਼ਲ ਹੋ ਕੇ ਕੁੱਟਮਾਰ
Ad Position 24
No active advertisement