19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-07-2026

ਮਹਿਲਾਵਾਂ ਪਾਸੋਂ ਪਿਸਤੌਲ ਦੀ ਨੋਕ ‘ਤੇ ਲੁੱਟ ਕਰਨ ਸੰਬੰਧੀ ਕੇਸ ਦਰਜ

Ad Position 21
No active advertisement
ਅਜੀਤ ਡੈਸਕ 16-07-2026
ਫਗਵਾੜਾ, 15 ਜੁਲਾਈ (ਹਰਜੋਤ ਸਿੰਘ ਚਾਨਾ)-ਇਥੋਂ ਦੇ ਹਰਕ੍ਰਿਸ਼ਨ ਨਗਰ ਵਿਖੇ ਮਹਿਲਾਵਾਂ ਪਾਸੋਂ ਪਿਸਤੌਲ ਦੀ ਨੋਕ ‘ਤੇ ਲੁੱਟ ਕਰਕੇ ਲੈ ਜਾਣ ਦੇ ਸਬੰਧ ‘ਚ ਸਿਟੀ ਪੁਲਿਸ ਨੇ ਤਿੰਨ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਧਾਰਾ 304 ਬੀਐਨਐਸ ਤੇ ਆਰਮਜ਼ ਐਕਟ ਤਹਿਤ ਕੇਸ ਦਰਜ ਕੀਤਾ ਹੈ | ਸ਼ਿਕਾਇਤ ਕਰਤਾ ਸਾਕਸ਼ੀ ਸਲਾਰੀਆ ਪਤਨੀ ਰੋਹਿਤ ਰਾਣਾ ਵਾਸੀ ਨਿਊ ਹਰਕ੍ਰਿਸ਼ਨ ਨਗਰ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ‘ਚ ਦੱਸਿਆ ਕਿ ਉਹ ਤੇ ਉਸਦੀ ਸੱਸ ਦਰਸ਼ਨਾ ਕੁਮਾਰੀ ਆਪਣੀ ਐਕਟਿਵਾ ਤੇ ਘਰ ਜਾ ਰਹੀਆਂ ਸਨ ਤਾਂ ਜਦੋਂ ਉਹ ਨਿਊ ਹਰਕ੍ਰਿਸ਼ਨ ਨਗਰ ਪੁੱਜੇ ਤਾਂ ਤਿੰਨ ਅਣਪਛਾਤੇ ਵਿਅਕਤੀ ਜੋ ਮੋਟਰਸਾਈਕਲ ਤੇ ਆਏ ਤੇ ਉਨ੍ਹਾਂ ਨੂੰ ਪਿਸਤੌਲ ਦਿਖਾ ਕੇ ਉਸ ਪਾਸੋਂ ਸੋਨੇ ਦੀ ਚੈਨ ਤੇ ਮੰਗਲ ਸੂਤਰ ਖੋਹ ਕੇ ਲੈ ਗਏ | ਜਿਸ ਸਬੰਧ ‘ਚ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ |
Ad Position 22
No active advertisement
ਪਿਛਲੀ ਖ਼ਬਰ ਸਿਵਲ ਹਸਪਤਾਲ ’ਚੋਂ ਮੋਟਰਸਾਈਕਲ ਚੋਰੀ ਅਗਲੀ ਖ਼ਬਰ ਕਸਬਾ ਨਡਾਲਾ ਦੀ ਫਿਰਨੀ ਵਾਲੀ ਸੜਕ ਨਗਰ ਪੰਚਾਇਤ ਦੇ ਅਧੀਨ ਨਹੀਂ ਆਉਂਦੀ-ਇੰਸਪੈਕਟਰ ਸੰਦੀਪ ਕੁਮਾਰ
Ad Position 24