ਭਟਨੂਰਾ ਕਲਾਂ ’ਚ ਘਰ ’ਚੋਂ ਨਕਦੀ ਤੇ ਹੋਰ ਸਾਮਾਨ ਚੋਰੀ - ਚੋਰ ਸੀ.ਸੀ.ਟੀ.ਵੀ. ਕੈਮਰੇ ’ਚ ਕੈਦ
ਭੁਲੱਥ, 5 ਅਕਤੂਬਰ (ਮੇਹਰ ਚੰਦ ਸਿੱਧੂ)-ਇੱਥੋਂ ਥੋੜ੍ਹੀ ਦੂਰੀ ਤੇ ਪੈਂਦੇ ਪਿੰਡ ਭਟਨੂਰਾ ਕਲਾਂ ਵਿਚ ਚੋਰਾਂ ਵਲੋਂ ਘਰ ਵਿਚ ਵੜ ਕੇ ਚਿੱਟੇ ਦਿਨ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ | ਪਿੰਡ ਭਟਨੂਰਾ ਕਲਾਂ ਦੇ ਵਸਨੀਕ ਪਰਮਜੀਤ ਸਿੰਘ ਲਾਡੀ ਪੁੱਤਰ ਰਫ਼ੀਕ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੀ. ਐਸ.
ਭੁਲੱਥ, 5 ਅਕਤੂਬਰ (ਮੇਹਰ ਚੰਦ ਸਿੱਧੂ)-ਇੱਥੋਂ ਥੋੜ੍ਹੀ ਦੂਰੀ ਤੇ ਪੈਂਦੇ ਪਿੰਡ ਭਟਨੂਰਾ ਕਲਾਂ ਵਿਚ ਚੋਰਾਂ ਵਲੋਂ ਘਰ ਵਿਚ ਵੜ ਕੇ ਚਿੱਟੇ ਦਿਨ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ | ਪਿੰਡ ਭਟਨੂਰਾ ਕਲਾਂ ਦੇ ਵਸਨੀਕ ਪਰਮਜੀਤ ਸਿੰਘ ਲਾਡੀ ਪੁੱਤਰ ਰਫ਼ੀਕ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੀ.ਐਸ.ਐਨ.ਐਲ. ਆਕਸਚੇਂਜ ਦੇ ਸਾਹਮਣੇ ਉਨ੍ਹਾਂ ਦਾ ਘਰ ਹੈ, ਤੇ ਦੁਪਹਿਰ ਸਮੇਂ ਉਨ੍ਹਾਂ ਦਾ ਪਰਿਵਾਰ ਘਰੇਲੂ ਕੰਮ ਕਰਕੇ ਘਰੋਂ ਬਾਹਰ ਗਿਆ ਹੋਇਆ ਸੀ, ਤੇ ਉਹ ਆਪ ਆਪਣੇ ਕੰਮ ’ਤੇ ਗਿਆ ਹੋਇਆ ਸੀ, ਦੁਪਹਿਰ ਸਮੇਂ ਚਿੱਟੇ ਦਿਨ ਕਿਸੇ ਚੋਰਾਂ ਵਲੋਂ ਘਰ ਦੇ ਤਾਲੇ ਤੋੜ ਕੇ ਘਰ ’ਚ ਵੜ ਕੇ ਪਹਿਲਾਂ ਅਲਮਾਰੀਆਂ ਦੀ ਫਰੋਲਾ ਫਰਾਲੀ ਕੀਤੀ ਗਈ , ਹੋਰ ਸਾਮਾਨ ਖਿਲਾਰਿਆ ਤੇ ਘਰ ਵਿਚ ਬਾਬੇ ਦੀ ਜਗ੍ਹਾ ਤੋਂ ਸੇਵਾ ਦੇ ਇਕੱਠੇ ਕੀਤੇ ਪੈਸੇ 4500 ਰੁਪਏ ਤੇ ਹੋਰ ਘਰੇਲੂ ਸਾਮਾਨ ਅਲਮਾਰੀਆਂ ਤੋੜ ਕੇ ਚੋਰੀ ਕਰਕੇ ਵਾਰਦਾਤ ਨੂੰ ਅੰਜਾਮ ਦਿੱਤਾ ਹੈ | ਪਰਮਜੀਤ ਸਿੰਘ ਨੇ ਦੱਸਿਆ ਕਿ ਇਲਾਕੇ ਅੰਦਰ ਚੋਰੀ ਦੀਆਂ ਬਹੁਤ ਸਾਰੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ, ਤੇ ਚੋਰ ਸੀ.ਸੀ.ਟੀ.ਵੀ. ਕੈਮਰੇ ਵਿਚ ਵੀ ਆ ਚੁੱਕੇ ਹਨ , ਦੇਖਣ ਨੂੰ ਮੁਲਾਜ਼ਮ ਨਜ਼ਰ ਆਉਂਦੇ ਹਨ, ਖਾਕੀ ਪੱਗਾਂ ਬੰਨ੍ਹੀਆਂ ਹੁੰਦੀਆਂ ਹਨ , ਚਿੱਟੇ ਦਿਨ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ, ਲੇਕਿਨ ਅਫ਼ਸੋਸ ਪੁਲਿਸ ਪ੍ਰਸ਼ਾਸਨ ਭੁਲੱਥ ਇਨ੍ਹਾਂ ਨੂੰ ਕਾਬੂ ਕਰਨ ਵਿਚ ਨਾਕਾਮਯਾਬ ਲੱਗ ਰਿਹਾ ਹੈ |