12-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-10-2026

ਡਾ. ਕਰਮਜੀਤ ਸਿੰਘ ਨਡਾਲਾ ਦੀ ਪੁਸਤਕ ‘ਵਾਇਰਸ’ ਅਤੇ ਰਜਿੰਦਰ ਸਿੰਘ ਢੱਡਾ ਦਾ ਨਾਵਲ ‘ਧੂੰਏਂ ’ਚੋਂ ਉੱਠੀ ਲੋਅ’ ਲੋਕ ਅਰਪਣ

ਨਡਾਲਾ, 11 ਅਕਤੂਬਰ (ਰਘਬਿੰਦਰ ਸਿੰਘ)-ਸਾਹਿਤਕ ਪਿੜ ਨਡਾਲਾ ਦੀ ਮਾਸਿਕ ਇਕੱਤਰਤਾ ਵਾਲੀਆ ਹਸਪਤਾਲ ਨਡਾਲਾ ਦੇ ਸਾਹਿਤਕ ਭਵਨ ਵਿਖੇ ਕਰਵਾਈ ਗਈ | ਇਸ ਸਮਾਗਮ ਦੀ ਪ੍ਰਧਾਨਗੀ ਪ੍ਰਸਿੱਧ ਵਿਦਵਾਨ ਤੇ ਕਹਾਣੀਕਾਰ ਡਾ. ਸੁਖਵਿੰਦਰ ਸਿੰਘ ਪਠਾਨਕੋਟ ਅਤੇ ਕਹਾਣੀਕਾਰ ਰਜਿੰਦਰ ਸਿੰਘ ਢੱਡਾ ਨੇ ਕੀਤੀ | ਇਸ ਮੌਕੇ ਪ੍ਰਸਿੱਧ ਕਹਾਣੀਕਾਰ ਡਾ.

Ad Position 21
No active advertisement
ਡਾ. ਕਰਮਜੀਤ ਸਿੰਘ ਨਡਾਲਾ ਦੀ ਪੁਸਤਕ ‘ਵਾਇਰਸ’ ਅਤੇ ਰਜਿੰਦਰ ਸਿੰਘ ਢੱਡਾ ਦਾ ਨਾਵਲ ‘ਧੂੰਏ ਚੋਂ ਉੱਠੀ ਲੋਅ’ ਲੋਕ ਅਰਪਣ ਕਰਦੇ ਪਤਵੰਤੇ | ਤਸਵੀਰ : ਰਘਬਿੰਦਰ ਸਿੰਘ 12-10-2026
ਨਡਾਲਾ, 11 ਅਕਤੂਬਰ (ਰਘਬਿੰਦਰ ਸਿੰਘ)-ਸਾਹਿਤਕ ਪਿੜ ਨਡਾਲਾ ਦੀ ਮਾਸਿਕ ਇਕੱਤਰਤਾ ਵਾਲੀਆ ਹਸਪਤਾਲ ਨਡਾਲਾ ਦੇ ਸਾਹਿਤਕ ਭਵਨ ਵਿਖੇ ਕਰਵਾਈ ਗਈ | ਇਸ ਸਮਾਗਮ ਦੀ ਪ੍ਰਧਾਨਗੀ ਪ੍ਰਸਿੱਧ ਵਿਦਵਾਨ ਤੇ ਕਹਾਣੀਕਾਰ ਡਾ. ਸੁਖਵਿੰਦਰ ਸਿੰਘ ਪਠਾਨਕੋਟ ਅਤੇ ਕਹਾਣੀਕਾਰ ਰਜਿੰਦਰ ਸਿੰਘ ਢੱਡਾ ਨੇ ਕੀਤੀ | ਇਸ ਮੌਕੇ ਪ੍ਰਸਿੱਧ ਕਹਾਣੀਕਾਰ ਡਾ. ਕਰਮਜੀਤ ਸਿੰਘ ਨਡਾਲਾ ਵੱਲੋਂ ਸੰਪਾਦਿਤ ਨਵੀਂ ਪੁਸਤਕ ‘ਵਾਇਰਸ’ ਅਤੇ ਰਜਿੰਦਰ ਸਿੰਘ ਢੱਡਾ ਦੇ ਨਾਵਲ ‘ਧੂੰਏ ਚੋਂ ਉੱਠੀ ਲੋਅ’ ਦੀ ਘੁੰਡ ਚੁਕਾਈ ਕੀਤੀ ਗਈ |ਇਸ ਮੌਕੇ ਸੰਬੋਧਨ ਕਰਦਿਆਂ ਡਾ. ਸੁਖਵਿੰਦਰ ਸਿੰਘ ਪਠਾਨਕੋਟ ਨੇ ਕਿਹਾ ਕਿ ਕੋਰੋਨਾ ਮਹਾਂਮਾਰੀ ਦੇ ਵਿਸ਼ੇ ਨੂੰ ਆਧਾਰ ਬਣਾ ਕੇ ਤਿਆਰ ਕੀਤੀ ਗਈ ਪੁਸਤਕ ‘ਵਾਇਰਸ’ ਆਪਣੀ ਕਿਸਮ ਦੀ ਪਹਿਲੀ ਪੁਸਤਕ ਹੈ, ਜਿਸ ਵਿਚ ਵੱਖ-ਵੱਖ ਦਿ੍ਸ਼ਟੀਕੋਣਾਂ ਤੋਂ ਲਿਖੀਆਂ 14 ਕਹਾਣੀਆਂ ਸ਼ਾਮਲ ਕੀਤੀਆਂ ਗਈਆਂ ਹਨ | ਉਨ੍ਹਾਂ ਕਿਹਾ ਕਿ ਇਹ ਪੁਸਤਕ ਕੋਰੋਨਾ ਕਾਲ ਦੌਰਾਨ ਮਨੁੱਖੀ ਜੀਵਨ ਦੇ ਵੱਖ-ਵੱਖ ਪਹਿਲੂਆਂ ਨੂੰ ਸਾਹਿਤਕ ਰੂਪ ਵਿਚ ਪੇਸ਼ ਕਰਦੀ ਹੈ | ਇਸੇ ਦੌਰਾਨ ਨਾਵਲਕਾਰ ਰਜਿੰਦਰ ਸਿੰਘ ਢੱਡਾ ਨੇ ਆਪਣੇ ਨਵੇਂ ਨਾਵਲ ‘ਧੂੰਏਾ ਚੋਂ ਉੱਠੀ ਲੋਅ’ ਦੀ ਸਿਰਜਣਾ, ਵਿਸ਼ੇ ਅਤੇ ਪਿਛੋਕੜ ਬਾਰੇ ਵਿਸਥਾਰ ਨਾਲ ਚਾਨਣਾ ਪਾਇਆ |ਸਮਾਗਮ ਦੌਰਾਨ ਪ੍ਰਸਿੱਧ ਗ਼ਜ਼ਲਗੋ ਜਨਕਪ੍ਰੀਤ ਬੇਗੋਵਾਲ ਨੇ ਆਪਣੀਆਂ ਖ਼ੂਬਸੂਰਤ ਗ਼ਜ਼ਲਾਂ ਪੇਸ਼ ਕਰਕੇ ਸਰੋਤਿਆਂ ਦੀ ਵਾਹ-ਵਾਹ ਖੱਟੀ ਅਤੇ ਗ਼ਜ਼ਲ ਲਿਖਣ ਦੀ ਪ੍ਰਕਿਰਿਆ ਸਬੰਧੀ ਵੀ ਆਪਣੇ ਵਿਚਾਰ ਸਾਂਝੇ ਕੀਤੇ | ਇਸ ਮੌਕੇ ਸਟੇਟ ਐਵਾਰਡੀ ਪ੍ਰੋ. ਕੁਲਵਿੰਦਰ ਸਿੰਘ ਗਾਖਲ, ਡਾ. ਮਨੋਜ ਫਗਵਾੜਵੀ, ਹਰਜਿੰਦਰ ਸਿੰਘ ਜਿੰਦੀ, ਅਵਤਾਰ ਸਿੰਘ ਭੰਡਾਲ, ਬਲਦੇਵ ਸਿੰਘ ਪੱਡਾ, ਸੋਢੀ ਸੱਤੋਵਾਲੀ ਅਤੇ ਸੁਖਦੇਵ ਸਿੰਘ ਗੰਢਵਾਂ ਨੇ ਵੀ ਸਾਹਿਤਕ ਵਿਚਾਰ-ਚਰਚਾ ਵਿਚ ਹਿੱਸਾ ਲਿਆ | ਉਨ੍ਹਾਂ ਆਪਣੀਆਂ ਗ਼ਜ਼ਲਾਂ, ਗੀਤਾਂ ਅਤੇ ਨਜ਼ਮਾਂ ਸੁਣਾ ਕੇ ਸਾਹਿਤਕ ਮਹਿਫ਼ਲ ਵਿਚ ਰੰਗ ਬੰਨਿ੍ਹਆ | ਇਸ ਦੌਰਾਨ ਸਾਹਿਤ ਦੇ ਵੱਖ-ਵੱਖ ਪਹਿਲੂਆਂ ਸਬੰਧੀ ਭਰਪੂਰ ਵਿਚਾਰ-ਵਟਾਂਦਰਾ ਵੀ ਹੋਇਆ | ਅੰਤ ਵਿਚ ਸਾਹਿਤਕ ਪਿੜ ਨਡਾਲਾ ਦੇ ਪ੍ਰਧਾਨ ਨਿਰਮਲ ਸਿੰਘ ਖੱਖ ਨੇ ਸਮਾਗਮ ਵਿਚ ਪਹੁੰਚੇ ਸਮੂਹ ਸਾਹਿਤਕਾਰਾਂ ਅਤੇ ਸਾਹਿਤ ਪ੍ਰੇਮੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਜਿਹੀਆਂ ਸਾਹਿਤਕ ਇਕੱਤਰਤਾਵਾਂ ਪੰਜਾਬੀ ਮਾਂ-ਬੋਲੀ ਅਤੇ ਸਾਹਿਤ ਦੇ ਪ੍ਰਚਾਰ-ਪ੍ਰਸਾਰ ਵਿਚ ਅਹਿਮ ਯੋਗਦਾਨ ਪਾਉਂਦੀਆਂ ਹਨ |
Ad Position 22
No active advertisement
ਪਿਛਲੀ ਖ਼ਬਰ ਸਿਹਤ ਕਰਮਚਾਰੀਆਂ ਵਲੋਂ ਥਾਣਾ ਭੁਲੱਥ ਤੇ ਮਠਾਰੂ ਵਰਕਸ਼ਾਪ ਵਿਖੇ ਕੀਤੀਆਂ ਡੇਂਗੂ ਵਿਰੋਧੀ ਗਤੀਵਿਧੀਆਂ ਅਗਲੀ ਖ਼ਬਰ ‘ਸਰਕਾਰੀ ਕਾਲਜ ਵਿਖੇ ਮਾਨਸਿਕ ਤਣਾਅ ਦੂਰ ਕਰਨ ਵਿਚ ਸੰਗੀਤ ਦਾ ਯੋਗਦਾਨ ਵਿਸ਼ੇ ’ਤੇ ਲੈਕਚਰ ਕਰਵਾਇਆ
Ad Position 24