12-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-10-2026

ਸਿਹਤ ਕਰਮਚਾਰੀਆਂ ਵਲੋਂ ਥਾਣਾ ਭੁਲੱਥ ਤੇ ਮਠਾਰੂ ਵਰਕਸ਼ਾਪ ਵਿਖੇ ਕੀਤੀਆਂ ਡੇਂਗੂ ਵਿਰੋਧੀ ਗਤੀਵਿਧੀਆਂ

ਭੁਲੱਥ, 11 ਅਕਤੂਬਰ (ਮੇਹਰ ਚੰਦ ਸਿੱਧੂ)-ਸਬ ਡਵੀਜ਼ਨ ਕਸਬਾ ਭੁਲੱਥ ਸਿਵਲ ਹਸਪਤਾਲ ਦੇ ਸਿਹਤ ਕਰਮਚਾਰੀਆਂ ਵਲੋਂ ਬਦਲਦੇ ਮੌਸਮ ਦੇ ਮੱਦੇਨਜ਼ਰ ਐਸ. ਐਮ.

Ad Position 21
No active advertisement
ਅਜੀਤ ਡੈਸਕ 12-10-2026
ਭੁਲੱਥ, 11 ਅਕਤੂਬਰ (ਮੇਹਰ ਚੰਦ ਸਿੱਧੂ)-ਸਬ ਡਵੀਜ਼ਨ ਕਸਬਾ ਭੁਲੱਥ ਸਿਵਲ ਹਸਪਤਾਲ ਦੇ ਸਿਹਤ ਕਰਮਚਾਰੀਆਂ ਵਲੋਂ ਬਦਲਦੇ ਮੌਸਮ ਦੇ ਮੱਦੇਨਜ਼ਰ ਐਸ.ਐਮ.ਓ. ਡਾ. ਹਰਜਿੰਦਰ ਸਿੰਘ ਦੀ ਅਗਵਾਈ ਵਿਚ ਥਾਣਾ ਭੁਲੱਥ ਤੇ ਮਠਾਰੂ ਵਰਕਸ਼ਾਪ ਕਰਤਾਰਪੁਰ ਰੋਡ ਭੁਲੱਥ ਵਿਖੇ ਡੇਂਗੂ ਸਬੰਧੀ ਕੀਤੀਆਂ ਗਤੀਵਿਧੀਆਂ | ਸਿਹਤ ਕਰਮਚਾਰੀ ਐਮ.ਪੀ.ਐਚ. ਗੁਰਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ, ਕਿ ਬਦਲਦੇ ਮੌਸਮ ਅਨੁਸਾਰ ਕਈ ਤਰ੍ਹਾਂ ਦੀਆਂ ਇਨਫੈਕਸ਼ਨ ਫੈਲਦੀਆਂ ਹਨ | ਜਿਸ ਕਰਕੇ ਆਪਣੇ ਆਲੇ ਦੁਆਲੇ ਘਰਾਂ ਵਿਚ ਤੇ ਹਰੇਕ ਪ੍ਰਕਾਰ ਦੀਆਂ ਜਨਤਕ ਥਾਵਾਂ ‘ਤੇ ਸਾਫ਼ ਸਫਾਈ ਦਾ ਖ਼ਾਸ ਖਿਆਲ ਰੱਖਣਾ ਚਾਹੀਦਾ ਹੈ | ਉਨ੍ਹਾਂ ਦੱਸਿਆ ਕਿ ਡੇਂਗੂ ਵਿਰੋਧੀ ਮੁਹਿੰਮ ਤਹਿਤ ਥਾਣਾ ਭੁਲੱਥ ਵਿਖੇ ਤੇ ਮਠਾਰੂ ਵਰਕਸ਼ਾਪ ਕਰਤਾਰਪੁਰ ਰੋਡ ਭੁਲੱਥ ਵਿਖੇ ਡੇਂਗੂ ਬੁਖ਼ਾਰ ਤੋਂ ਬਚਣ ਲਈ ਜਾਗਰੂਕ ਕੀਤਾ ਗਿਆ | ਇਸ ਮੌਕੇ ਸੁਖਵਿੰਦਰ ਸਿੰਘ ਹੈਲਥ ਵਰਕਰ, ਨਰਿੰਦਰ ਸਿੰਘ ਹੈਲਥ ਵਰਕਰ, ਸ਼ਰਨਜੀਤ ਸਿੰਘ ਹੈਲਥ ਇੰਸਪੈਕਟਰ, ਗੌਰਵ ਸਿੱਧੂ ਬਰੀਡਿੰਗ ਚੈੱਕਰ, ਮਨਜਿੰਦਰ ਸਿੰਘ ਬਰੀਡਿੰਗ ਚੈੱਕਰ ਤੇ ਥਾਣਾ ਭੁਲੱਥ ਦੇ ਕਰਮਚਾਰੀ ਮਠਾਰੂ ਵਰਕਸ਼ਾਪ ਦਾ ਸਟਾਫ਼ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਸਿੱਖਿਆ ਅਫ਼ਸਰ ਮਮਤਾ ਬਜਾਜ ਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਡਾ. ਬਲਵਿੰਦਰ ਸਿੰਘ ਬੱਟੂ ਨੇ ਦਿੱਤੀ ਚੁਣੇ ਅਧਿਆਪਕ... ਅਗਲੀ ਖ਼ਬਰ ਡਾ. ਕਰਮਜੀਤ ਸਿੰਘ ਨਡਾਲਾ ਦੀ ਪੁਸਤਕ ‘ਵਾਇਰਸ’ ਅਤੇ ਰਜਿੰਦਰ ਸਿੰਘ ਢੱਡਾ ਦਾ ਨਾਵਲ ‘ਧੂੰਏਂ ’ਚੋਂ ਉੱਠੀ ਲੋਅ’ ਲੋਕ ਅਰਪਣ
Ad Position 24