30-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-10-2026

ਅੱਡਾ ਸੁਭਾਨਪੁਰ ਚੌਕ ’ਚੋਂ ਦੁਕਾਨ ਦੇ ਬਾਹਰੋਂ ਸਕੂਟਰੀ ਚੋਰੀ

ਸੁਭਾਨਪੁਰ, 29 ਅਕਤੂਬਰ (ਸਤਨਾਮ ਸਿੰਘ)-ਅੱਜ ਅੱਡਾ ਸੁਭਾਨਪੁਰ ਚੌਕ ਵਿੱਚ ਇੱਕ ਦੁਕਾਨ ਦੇ ਬਾਹਰੋਂ ਰਾਸ਼ਨ ਲੈਣ ਆਏ ਵਿਅਕਤੀ ਦੀ 2025 ਮਾਡਲ ਦੀ ਸਕੂਟਰੀ ਚੋਰੀ ਹੋ ਜਾਣ ਦੀ ਖ਼ਬਰ ਹੈ। ਜਾਣਕਾਰੀ ਅਨੁਸਾਰ ਗੁਰਮੇਲ ਸਿੰਘ ਵਾਸੀ ਪਿੰਡ ਬਾਮੂਵਾਲ ਥਾਣਾ ਸੁਭਾਨਪੁਰ ਨੇ ਦੱਸਿਆ ਕਿ ਉਹ ਅੱਜ ਸ਼ਾਮ ਕਰੀਬ 3 ਵਜੇ ਦੇ ਕਰੀਬ ਸੁਭਾਨਪੁਰ ਚੌਂਕ ਵਿੱਚ ਇੱਕ ਦੁਕਾਨ ਤੋਂ ਰਾਸ਼ਨ ਲੈਣ ਲਈ ਆਪਣੀ ਸਕੂਟਰੀ ਨੰਬਰ ਪੀ.

Ad Position 21
No active advertisement
ਅਜੀਤ ਡੈਸਕ 30-10-2026
ਸੁਭਾਨਪੁਰ, 29 ਅਕਤੂਬਰ (ਸਤਨਾਮ ਸਿੰਘ)-ਅੱਜ ਅੱਡਾ ਸੁਭਾਨਪੁਰ ਚੌਕ ਵਿੱਚ ਇੱਕ ਦੁਕਾਨ ਦੇ ਬਾਹਰੋਂ ਰਾਸ਼ਨ ਲੈਣ ਆਏ ਵਿਅਕਤੀ ਦੀ 2025 ਮਾਡਲ ਦੀ ਸਕੂਟਰੀ ਚੋਰੀ ਹੋ ਜਾਣ ਦੀ ਖ਼ਬਰ ਹੈ। ਜਾਣਕਾਰੀ ਅਨੁਸਾਰ ਗੁਰਮੇਲ ਸਿੰਘ ਵਾਸੀ ਪਿੰਡ ਬਾਮੂਵਾਲ ਥਾਣਾ ਸੁਭਾਨਪੁਰ ਨੇ ਦੱਸਿਆ ਕਿ ਉਹ ਅੱਜ ਸ਼ਾਮ ਕਰੀਬ 3 ਵਜੇ ਦੇ ਕਰੀਬ ਸੁਭਾਨਪੁਰ ਚੌਂਕ ਵਿੱਚ ਇੱਕ ਦੁਕਾਨ ਤੋਂ ਰਾਸ਼ਨ ਲੈਣ ਲਈ ਆਪਣੀ ਸਕੂਟਰੀ ਨੰਬਰ ਪੀ.ਬੀ.0 9ਏ.ਆਰ 6919 ਤੇ ਆਇਆ ਤਾਂ ਉਸ ਨੇ ਕਾਹਲੀ ਕਾਹਲੀ ਵਿਚ ਆਪਣੀ ਸਕੂਟਰੀ ਦੀ ਚਾਬੀ ਕੱਢਣੀ ਭੁੱਲ ਗਿਆ। ਜਦੋਂ ਉਹ ਦੁਕਾਨ ਵਿਚੋਂ ਰਾਸ਼ਨ ਲੈ ਕੇ ਕਰੀਬ ਤਿੰਨ ਚਾਰ ਮਿੰਟ ਤੋਂ ਬਾਅਦ ਆਪਣੀ ਸਕੂਟਰੀ ਦੇ ਪਾਸ ਆਇਆ ਤਾਂ ਉੱਥੋਂ ਸਕੂਟਰ ਗਾਇਬ ਸੀ। ਉਸ ਨੇ ਅੱਡਾ ਸੁਭਾਨਪੁਰ ਚੌਂਕ ਵਿੱਚ ਸਕੂਟਰੀ ਦੀ ਬਹੁਤ ਭਾਲ ਕੀਤੀ। ਪਰੰਤੂ ਉਸ ਨੂੰ ਕਿਤੇ ਵੀ ਸਕੂਟਰੀ ਨਜ਼ਰ ਨਹੀਂ ਆਈ। ਫਿਰ ਉਸ ਨੇ ਥਾਣਾ ਸੁਭਾਨਪੁਰ ਵਿਖੇ ਆਪਣੀ ਕੰਪਲੇਂਟ ਦਰਜ ਕਰਵਾਈ। ਇੱਥੇ ਜ਼ਿਕਰਯੋਗ ਇਹ ਵੀ ਹੈ ਕਿ ਬੀਤੇ ਕੱਲ ਅੱਡਾ ਸੁਭਾਨਪੁਰ ਚੌਂਕ ਵਿੱਚ ਬਾਜਵਾ ਡੇਅਰੀ ਦੇ ਬਾਹਰੋਂ ਉਨ੍ਹਾਂ ਦਾ ਮੋਟਰਸਾਈਕਲ ਚੋਰੀ ਹੋ ਗਿਆ ਸੀ। ਮੋਟਰਸਾਈਕਲ ਵਿੱਚ ਜੀ.ਪੀ.ਐਸ. ਲੱਗਾ ਹੋਣ ਕਰਕੇ ਉਨ੍ਹਾਂ ਦਾ ਮੋਟਰਸਾਈਕਲ ਕਰਤਾਰਪੁਰ ਦੇ ਨਜ਼ਦੀਕ ਤੋਂ ਮਿਲ ਗਿਆ। ਅੱਡਾ ਸੁਭਾਨਪੁਰ ਵਿੱਚ ਚੋਰੀ ਦੀਆਂ ਘਟਨਾਵਾਂ ਰੁਕਣ ਦਾ ਨਾਂਅ ਨਹੀਂ ਲੈ ਰਹੀਆਂ। ਇਸ ਲਈ ਅੱਡਾ ਸੁਭਾਨਪੁਰ ਚੌਂਕ ਵਿੱਚ ਦੀਵਾਲੀ ਦਾ ਤਿਉਹਾਰ ਨਜ਼ਦੀਕ ਹੋਣ ਕਰਕੇ ਸਾਰੀਆਂ ਦੁਕਾਨਾਂ ਤੋਂ ਲੋਕ ਖ਼ਰੀਦਦਾਰੀ ਕਰ ਰਹੇ ਹਨ। ਦੂਸਰੇ ਪਾਸੇ ਚੋਰਾਂ ਵੱਲੋਂ ਵੀ ਚੋਰੀ ਦੀ ਘਟਨਾਵਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ। ਪੁਲਿਸ ਪ੍ਰਸ਼ਾਸਨ ਨੂੰ ਆਮ ਨਾਗਰਿਕਾਂ ਨੇ ਅਪੀਲ ਕੀਤੀ ਹੈ ਕਿ ਪੁਲਿਸ ਦੀ ਗਸ਼ਤ ਵਧਾਈ ਜਾਵੇ ਤੇ ਅੱਡਾ ਸੁਭਾਨਪੁਰ ਚੌਂਕ ਵਿੱਚ ਪੱਕਾ ਨਾਕਾ ਲਾਇਆ ਜਾਵੇ। ਤਾਂ ਜੋ ਕੋਈ ਵੀ ਚੋਰ ਚੋਰੀ ਕਰਨ ਦੀ ਜ਼ਰੂਰਤ ਨਾ ਕਰ ਸਕੇ। ਇਸ ਸਬੰਧੀ ਜਦੋਂ ਥਾਣਾ ਸੁਭਾਨਪੁਰ ਦੇ ਐਸ. ਐਚ. ਓ. ਅਮਨਦੀਪ ਨਾਹਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਧਿਆਨ ਵਿੱਚ ਨਹੀਂ ਹੈ। ਉਹ ਹੁਣੇ ਆਪਣੇ ਮੁਨਸ਼ੀ ਕੋਲੋਂ ਪਤਾ ਕਰਦੇ ਹਨ। ਅੱਡਾ ਸੁਭਾਨਪੁਰ ਚੌਂਕ ਦੀਆਂ ਸਾਰੀਆਂ ਦੁਕਾਨਾਂ ਦੇ ਲੱਗੇ ਕੈਮਰਿਆਂ ਦੀ ਫੁਟੇਜ ਚੈੱਕ ਕਰਕੇ ਚੋਰ ਨੂੰ ਜਲਦੀ ਕਾਬੂ ਕਰ ਲੈਣਗੇ। ਉਨ੍ਹਾਂ ਅੱਡਾ ਸੁਭਾਨਪੁਰ ਚੌਂਕ ਦੇ ਸਾਰੇ ਦੁਕਾਨਦਾਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀਆਂ ਦੁਕਾਨਾਂ ਦੇ ਬਾਹਰ ਕੈਮਰੇ ਜ਼ਰੂਰ ਲਗਾਉਣ ਤਾਂ ਜੋ ਐਸੀ ਘਟਨਾ ਵਾਪਰਨ ਤੋਂ ਬਾਅਦ ਚੋਰਾ ਨੂੰ ਕਾਬੂ ਕੀਤਾ ਜਾ ਸਕੇ।
Ad Position 22
No active advertisement
ਪਿਛਲੀ ਖ਼ਬਰ ਘਰ ’ਚ ਦਾਖ਼ਲ ਹੋ ਕੇ ਕੁੱਟਮਾਰ ਕਰਨ ਤੇ ਧਮਕੀਆਂ ਦੇਣ ਸੰਬੰਧੀ ਅੱਧੀ ਦਰਜਨ ਖ਼ਿਲਾਫ਼ ਕੇਸ ਦਰਜ ਅਗਲੀ ਖ਼ਬਰ ਭੁਲੱਥ ਵਿਖੇ ਕਰਵਾ ਚੌਥ ਦੇ ਤਿਉਹਾਰ ਦੀਆਂ ਲੱਗੀਆਂ ਰੌਣਕਾਂ
Ad Position 24