20-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-11-2026

ਸ਼ਾਹਕੋਟ ’ਚ ਲੁਟੇਰੇ ਸੋਨੇ ਦੇ ਭੁਲੇਖੇ ਨਕਲੀ ਵਾਲੀ ਝਪਟ ਕੇ ਫ਼ਰਾਰ ਲੁੱਟ-ਖੋਹ ਦੀ ਘਟਨਾ ਦੌਰਾਨ ਬਜ਼ੁਰਗ ਔਰਤ ਨੂੰ ਮਾਰਿਆ ਧੱਕਾ

ਸ਼ਾਹਕੋਟ, 19 ਨਵੰਬਰ (ਦਲਜੀਤ ਸਿੰਘ ਸਚਦੇਵਾ, ਸੁਖਦੀਪ ਸਿੰਘ)- ਸ਼ਾਹਕੋਟ ਦੇ ਮੁਹੱਲਾ ਕਰਤਾਰ ਨਗਰ ’ਚ ਦਿਨ-ਦਿਹਾੜੇ ਦੋ ਮੋਟਰਸਾਈਕਲ ਸਵਾਰ ਲੁਟੇਰਿਆਂ ਵਲੋਂ ਇਕ ਬਜ਼ੁਰਗ ਔਰਤ ਦੇ ਕੰਨ ’ਚ ਪਾਈ ਵਾਲੀ ਸੋਨੇ ਦੀ ਸਮਝ ਕੇ ਝਪਟ ਲਈ ਗਈ, ਪਰ ਲੁਟੇਰਿਆਂ ਦੇ ਹੱਥ ਨਕਲੀ ਵਾਲੀ ਹੀ ਲੱਗੀ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪੰਡਤ ਰਜਿੰਦਰ ਕੁਮਾਰ ਵਾਸੀ ਨਿਊ ਕਰਤਾਰ ਨਗਰ ਸ਼ਾਹਕੋਟ ਨੇ ਦੱਸਿਆ ਕਿ ਉਨ੍ਹਾਂ ਦੀ ਬਜ਼ੁਰਗ ਮਾਤਾ ਰਾਜਵੰਤੀ ਸ਼ਾਮ ਕਰੀਬ ਸਾਢੇ 4 ਵਜੇ ਕਰਤਾਰ ਨਗਰ ਮੁਹੱਲੇ ’ਚੋਂ ਕਿਸੇ ਦੇ ਘਰੋਂ ਵਾਪਸ ਆ ਰਹੀ ਸੀ।

Ad Position 21
No active advertisement
ਵਾਪਰੀ ਲੁੱਟ-ਖੋਹ ਦੀ ਘਟਨਾ ਸੰਬੰਧੀ ਜਾਣਕਾਰੀ ਦਿੰਦੇ ਹੋਏ ਪੰਡਤ ਰਜਿੰਦਰ ਕੁਮਾਰ ਨਾਲ, ਉਨ੍ਹਾਂ ਦੀ ਬਜ਼ੁਰਗ ਮਾਤਾ ਰਾਜਵੰਤੀ, ਮੰਦਿਰ ਕਮੇਟੀ ਦੇ ਪ੍ਰਧਾਨ ਰਾਜੀਵ ਗੁਪਤਾ। ਤਸਵੀਰ : ਦਲਜੀਤ ਸਿੰਘ ਸਚਦੇਵਾ 20-11-2026
ਸ਼ਾਹਕੋਟ, 19 ਨਵੰਬਰ (ਦਲਜੀਤ ਸਿੰਘ ਸਚਦੇਵਾ, ਸੁਖਦੀਪ ਸਿੰਘ)- ਸ਼ਾਹਕੋਟ ਦੇ ਮੁਹੱਲਾ ਕਰਤਾਰ ਨਗਰ ’ਚ ਦਿਨ-ਦਿਹਾੜੇ ਦੋ ਮੋਟਰਸਾਈਕਲ ਸਵਾਰ ਲੁਟੇਰਿਆਂ ਵਲੋਂ ਇਕ ਬਜ਼ੁਰਗ ਔਰਤ ਦੇ ਕੰਨ ’ਚ ਪਾਈ ਵਾਲੀ ਸੋਨੇ ਦੀ ਸਮਝ ਕੇ ਝਪਟ ਲਈ ਗਈ, ਪਰ ਲੁਟੇਰਿਆਂ ਦੇ ਹੱਥ ਨਕਲੀ ਵਾਲੀ ਹੀ ਲੱਗੀ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪੰਡਤ ਰਜਿੰਦਰ ਕੁਮਾਰ ਵਾਸੀ ਨਿਊ ਕਰਤਾਰ ਨਗਰ ਸ਼ਾਹਕੋਟ ਨੇ ਦੱਸਿਆ ਕਿ ਉਨ੍ਹਾਂ ਦੀ ਬਜ਼ੁਰਗ ਮਾਤਾ ਰਾਜਵੰਤੀ ਸ਼ਾਮ ਕਰੀਬ ਸਾਢੇ 4 ਵਜੇ ਕਰਤਾਰ ਨਗਰ ਮੁਹੱਲੇ ’ਚੋਂ ਕਿਸੇ ਦੇ ਘਰੋਂ ਵਾਪਸ ਆ ਰਹੀ ਸੀ। ਇਸ ਦੌਰਾਨ ਪਿੱਛੋਂ ਆ ਰਹੇ ਦੋ ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਉਨ੍ਹਾਂ ਦੀ ਮਾਤਾ ਨੂੰ ਧੱਕਾ ਮਾਰਿਆ ਤੇ ਕੰਨ ’ਚ ਪਾਈ ਵਾਲੀ ਝਪਟ ਕੇ ਮੌਕੇ ਤੋਂ ਫ਼ਰਾਰ ਹੋ ਗਏ। ਇਸ ਘਟਨਾ ਦੌਰਾਨ ਬਜ਼ੁਰਗ ਔਰਤ ਦਾ ਬਚਾਅ ਹੋ ਗਿਆ। ਉਨ੍ਹਾਂ ਦੱਸਿਆ ਕਿ ਲੁਟੇਰਿਆਂ ਨੇ ਵਾਲੀ ਨੂੰ ਅਸਲੀ ਸੋਨੇ ਦੀ ਸਮਝ ਕੇ ਝਪਟਿਆ ਸੀ, ਪਰ ਉਹ ਨਕਲੀ ਨਿਕਲੀ। ਇਸ ਲੁੱਟ-ਖੋਹ ਦੀ ਘਟਨਾ ਸੰਬੰਧੀ ਮਾਡਲ ਥਾਣਾ ਸ਼ਾਹਕੋਟ ਦੀ ਪੁਲਿਸ ਨੂੰ ਲਿਖਤੀ ਤੌਰ ’ਤੇ ਸੂਚਿਤ ਕਰ ਦਿੱਤਾ ਗਿਆ ਹੈ। ਇਸ ਮੌਕੇ ਡੇਰਾ ਬਾਬਾ ਮੁਰਲੀ ਦਾਸ ਸ਼ਿਵ ਮੰਦਿਰ ਸ਼ਾਹਕੋਟ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਾਜੀਵ ਗੁਪਤਾ ਵੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਡੇਰਾ ਬਾਬਾ ਬੋਹੜ ਸ਼ਾਹ ਜੀ ਦਾ 29ਵਾਂ ਸਾਲਾਨਾ ਮੇਲਾ ਧੂਮਧਾਮ ਨਾਲ ਸਮਾਪਤ ਅਗਲੀ ਖ਼ਬਰ ਸੰਤ ਬਾਬਾ ਰਾਮ ਦਾਸ ਜੀ ਦੀ ਯਾਦ ’ਚ 23 ਨੂੰ ਲੱਗੇਗਾ ਅੱਖਾਂ ਦਾ ਮੁਫ਼ਤ ਜਾਂਚ ਕੈਂਪ
Ad Position 24