ਡੇਰਾ ਬਾਬਾ ਬੋਹੜ ਸ਼ਾਹ ਜੀ ਦਾ 29ਵਾਂ ਸਾਲਾਨਾ ਮੇਲਾ ਧੂਮਧਾਮ ਨਾਲ ਸਮਾਪਤ
ਕਰਤਾਰਪੁਰ, 19 ਨਵੰਬਰ (ਜਨਕ ਰਾਜ ਗਿੱਲ) -ਕਰਤਾਰਪੁਰ ਤੇ ਸਰਾਏ ਖਾਸ ਦੇ ਵਿਚਕਾਰ ਕਰਤਾਰਪੁਰ ਰਾਸ਼ਟਰੀ ਰਾਜਮਾਰਗ ‘ਤੇ ਸਥਿਤ ਡੇਰਾ ਬਾਬਾ ਬੋਹੜ ਸ਼ਾਹ ਜੀ ਦਰਬਾਰ ਦਾ ਸਾਲਾਨਾ ਜੋੜ ਮੇਲਾ ਡੇਰਾ ਬਾਬਾ ਬੋਹੜ ਸ਼ਾਹ ਜੀ ਪ੍ਰਬੰਧਕ ਕਮੇਟੀ ਸਰਾਏ ਖਾਸ ਦੇ ਪ੍ਰਧਾਨ ਬਾਬਾ ਗੁਰਦੀਪ ਸਿੰਘ ਅਤੇ ਕਮੇਟੀ ਦੇ ਸਮੁੱਚੇ ਮੈਂਬਰਾਂ ਵਲੋਂ ਦਰਬਾਰ ਬਾਬਾ ਬੋਹੜ ਸ਼ਾਹ ਜੀ ਦੇ ਮੁੱਖ ਸੇਵਕ ਬਾਬਾ ਤਾਰਾ ਸਿੰਘ ਜੀ ਦੀ 29ਵੀਂ ਬਰਸੀ ਦੇ ਰੂਪ ’ਚ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਈ ਜਿਸਦੇ ਚਲਦਿਆਂ ਪ੍ਰਬੰਧਕਾਂ ਵਲੋਂ ਝੰਡੇ ਦੀ ਰਸਮ ਦੇ ਨਾਲ ਦਰਬਾਰ ਅੰਦਰ ਰੋਸ਼ਨ-ਏ-ਚਿਰਾਗ ਦੀ ਰਸਮ ਉਪਰੰਤ ਸੂਫਿਆਨਾ ਮਹਿਫਿਲ ਸਜਾਈ ਜਿਸ ’ਚ ਅੰਤਰਰਾਸ਼ਟਰੀ ਗਾਇਕ ਦੁਰਗਾ ਰੰਗੀਲਾ, ਮੁਕੇਸ਼ ਇਨਾਇਤ, ਦੀਪਕ ਹੰਸ ਤੇ ਵਨੀਤ ਖਾਨ ਨੇ ਆਪਣੇ ਗੀਤਾਂ ਨਜਮਾਂ ਦੇ ਰਾਹੀਂ ਦਰਬਾਰ ’ਚ ਹਾਜਰੀ ਭਰਦੇ ਹੋਏ ਸੰਗਤਾਂ ਨੂੰ ਇਸ ਦਿਵਸ ਦੀ ਵਧਾਈ ਦਿੱਤੀ। ਇਸ ਮੌਕੇ ’ਤੇ ਉਚੇਚੇ ਤੌਰ ’ਤੇ ਉੱਘੀਆਂ ਰਾਜਨੈਤਿਕ ਸ਼ਖਸੀਅਤਾਂ ’ਚ ਵਿਧਾਇਕ ਬਲਕਾਰ ਸਿੰਘ, ਕਾਂਗਰਸ ਕਰਤਾਰਪੁਰ ਇੰਚਾਰਜ ਰਾਜਿੰਦਰ ਸਿੰਘ, ਸਾਬਕਾ ਵਿਧਾਇਕ ਚੌਧਰੀ ਸੁਰਿੰਦਰ ਸਿੰਘ ਅਤੇ ਅਕਾਲੀ ਦਲ ਹਲਕਾ ਇੰਚਾਰਜ ਤਰੁਣ ਰਾਏ ਦਰਬਾਰ ’ਚ ਨਤਮਸਤਕ ਹੋਏ।
ਕਰਤਾਰਪੁਰ, 19 ਨਵੰਬਰ (ਜਨਕ ਰਾਜ ਗਿੱਲ) -ਕਰਤਾਰਪੁਰ ਤੇ ਸਰਾਏ ਖਾਸ ਦੇ ਵਿਚਕਾਰ ਕਰਤਾਰਪੁਰ ਰਾਸ਼ਟਰੀ ਰਾਜਮਾਰਗ ‘ਤੇ ਸਥਿਤ ਡੇਰਾ ਬਾਬਾ ਬੋਹੜ ਸ਼ਾਹ ਜੀ ਦਰਬਾਰ ਦਾ ਸਾਲਾਨਾ ਜੋੜ ਮੇਲਾ ਡੇਰਾ ਬਾਬਾ ਬੋਹੜ ਸ਼ਾਹ ਜੀ ਪ੍ਰਬੰਧਕ ਕਮੇਟੀ ਸਰਾਏ ਖਾਸ ਦੇ ਪ੍ਰਧਾਨ ਬਾਬਾ ਗੁਰਦੀਪ ਸਿੰਘ ਅਤੇ ਕਮੇਟੀ ਦੇ ਸਮੁੱਚੇ ਮੈਂਬਰਾਂ ਵਲੋਂ ਦਰਬਾਰ ਬਾਬਾ ਬੋਹੜ ਸ਼ਾਹ ਜੀ ਦੇ ਮੁੱਖ ਸੇਵਕ ਬਾਬਾ ਤਾਰਾ ਸਿੰਘ ਜੀ ਦੀ 29ਵੀਂ ਬਰਸੀ ਦੇ ਰੂਪ ’ਚ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਈ ਜਿਸਦੇ ਚਲਦਿਆਂ ਪ੍ਰਬੰਧਕਾਂ ਵਲੋਂ ਝੰਡੇ ਦੀ ਰਸਮ ਦੇ ਨਾਲ ਦਰਬਾਰ ਅੰਦਰ ਰੋਸ਼ਨ-ਏ-ਚਿਰਾਗ ਦੀ ਰਸਮ ਉਪਰੰਤ ਸੂਫਿਆਨਾ ਮਹਿਫਿਲ ਸਜਾਈ ਜਿਸ ’ਚ ਅੰਤਰਰਾਸ਼ਟਰੀ ਗਾਇਕ ਦੁਰਗਾ ਰੰਗੀਲਾ, ਮੁਕੇਸ਼ ਇਨਾਇਤ, ਦੀਪਕ ਹੰਸ ਤੇ ਵਨੀਤ ਖਾਨ ਨੇ ਆਪਣੇ ਗੀਤਾਂ ਨਜਮਾਂ ਦੇ ਰਾਹੀਂ ਦਰਬਾਰ ’ਚ ਹਾਜਰੀ ਭਰਦੇ ਹੋਏ ਸੰਗਤਾਂ ਨੂੰ ਇਸ ਦਿਵਸ ਦੀ ਵਧਾਈ ਦਿੱਤੀ। ਇਸ ਮੌਕੇ ’ਤੇ ਉਚੇਚੇ ਤੌਰ ’ਤੇ ਉੱਘੀਆਂ ਰਾਜਨੈਤਿਕ ਸ਼ਖਸੀਅਤਾਂ ’ਚ ਵਿਧਾਇਕ ਬਲਕਾਰ ਸਿੰਘ, ਕਾਂਗਰਸ ਕਰਤਾਰਪੁਰ ਇੰਚਾਰਜ ਰਾਜਿੰਦਰ ਸਿੰਘ, ਸਾਬਕਾ ਵਿਧਾਇਕ ਚੌਧਰੀ ਸੁਰਿੰਦਰ ਸਿੰਘ ਅਤੇ ਅਕਾਲੀ ਦਲ ਹਲਕਾ ਇੰਚਾਰਜ ਤਰੁਣ ਰਾਏ ਦਰਬਾਰ ’ਚ ਨਤਮਸਤਕ ਹੋਏ। ਇਸ ਮੌਕੇ ’ਤੇ ਪ੍ਰਬੰਧਕਾਂ ਵਲੋਂ ਮੇਲੇ ਦੀ ਮੁਬਾਰਕਬਾਦ ਭੇਟ ਕਰਦੇ ਹੋਏ ਪਤਵੰਤਿਆਂ ਨੂੰ ਸਿਰੋਪਾਓ ਤੇ ਯਾਦਗਾਰੀ ਸਨਮਾਨ ਭੇਟ ਕੀਤੇ ਤੇ ਜੀ ਆਇਆਂ ਆਖਿਆ।ਇਸ ਮੌਕੇ ਪ੍ਰਧਾਨ ਬਾਬਾ ਗੁਰਦੀਪ ਸਿੰਘ, ਬਾਬਾ ਚਰਨਜੀਤ ਸਿੰਘ, ਸ਼ਿੰਗਾਰਾ ਸਿੰਘ, ਲਵੀਸ਼ ਗੁਪਤਾ, ਅਸ਼ਵਨੀ ਆਨੰਦ, ਭੁਪਿੰਦਰ ਸਿੰਘ, ਅੰਕੁਸ਼ ਭੱਲਾ, ਹਰਵਿੰਦਰ ਸਿੰਘ, ਬ੍ਰਾਹਮਣ ਸਭਾ ਯੂਥ ਵਿੰਗ ਪੰਜਾਬ ਦੇ ਚੇਅਰਮੈਨ ਰਾਜਨ ਸ਼ਰਮਾ, ਐਡਵੋਕੇਟ ਨਵੀਨ ਜੈਨ, ਅਮਿਤ ਚਾਵੜਾ, ਕੇਵਲ ਕਿਸ਼ਨ ਸੱਭਰਵਾਲ, ਬਾਬਾ ਸੋਨਾ ਜੀ, ਇੰਦਰਜੀਤ ਕੁਮਾਰ ਮਿਉਂਸਪਲ ਕੌਂਸਲਰ, ਇੰਦਰਜੀਤ ਕੁਮਾਰ ਮਿਉਂਸਪਲ, ਇੰਦਰਜੀਤ ਕੁਮਾਰ ਮਿੰਟੂ, ਮੋਹਤਬਰ ਸਿੰ ਘ ਆਦਿ ਹਾਜ਼ਰ ਸਨ। ਪ੍ਰਧਾਨ ਵਰੁਣ ਵਾਵਾ, ਮੀਤ ਪ੍ਰਧਾਨ ਜਤਿਨ ਸ਼ਰਮਾ, ਜਸਵਿੰਦਰ ਬਾਵਲਾ, ਸਿਟੀ ਕਾਂਗਰਸ ਪ੍ਰਧਾਨ ਬਾਲਮੁਕੁੰਦ ਬਾਲੀ, ਅਮਰਜੀਤ ਸਿੰਘ ਕੰਗ, ਕਾਂਗਰਸ ਮਹਿਲਾ ਜ਼ਿਲ੍ਹਾ ਦਿਹਾਤੀ ਪ੍ਰਧਾਨ ਰੇਣੂ ਸੇਠ, ਹਰਬੰਸ ਕੌਰ, ਨਰੇਸ਼ ਗੋਰਾ, ਗੰਤਵ ਕਾਲੀਆ, ਮਨੋਜ ਫੌਜੀ, ਹਰਜਿੰਦਰ ਸਿੰਘ, ਸ਼ਕਤੀ ਕੁਮਾਰ, ਰਾਜੀਵ ਢਾਂਡਾ, ਅਰਵਿੰਦ ਢਾਂਡਾ, ਸੁਰਾਜੇਨ ਭਾਂਡਾ, ਸੁਰਾਜੇਨ ਬਹਾਲੀ, ਬੀ. ਜਗਦੀਸ਼ ਜਗਾ, ਰਾਮਲਾਲ ਜੱਸੀ, ਮਨਜੀਤ ਸਿੰਘ, ਨਰੇਸ਼ ਚੌਕੀਆਂ ਆਦਿ ਨੇ ਹਾਜ਼ਰੀ ਭਰੀ ।