ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-05-2019

ਬੀਅਰ ਤੇ ਨਾਜਾਇਜ਼ ਸ਼ਰਾਬ ਦੀਆਂ ਬੋਤਲਾਂ ਬਰਾਮਦ <br/>

Ad Position 21
No active advertisement
ਅਜੀਤ ਡੈਸਕ 11-05-2019
ਖਰੜ, 10 ਮਈ (ਗੁਰਮੁੱਖ ਸਿੰਘ ਮਾਨ)-ਸੰਨੀ ਇਨਕਲੇਵ ਪੁਲਿਸ ਚੌਕੀ ਖਰੜ ਵਲੋਂ ਨਾਜਾਇਜ਼ ਸ਼ਰਾਬ ਅਤੇ ਨਾਜਾਇਜ਼ ਬੀਅਰ ਦੀਆਂ ਪੇਟੀਆਂ ਸਬੰਧੀ ਥਾਣਾ ਸਿਟੀ ਖਰੜ ਵਿਖੇ ਕਾਰ ਚਾਲਕ ਦੇ ਿਖ਼ਲਾਫ਼ ਐਕਸਾਈਜ਼ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ | ਪੁਲਿਸ ਚੌਕੀ ਇੰਚਾਰਜ ਕੇਵਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਸਮੇਤ ਹੌਲਦਾਰ ਕਿ੍ਸ਼ਨ ਕੁਮਾਰ, ਸਿਪਾਹੀ ਪਰਵਿੰਦਰ ਸਿੰਘ, ਸਿਪਾਹੀ ਰਤਨ ਲਾਲ, ਸਿਪਾਹੀ ਚਰਨਜੀਤ ਸਿੰਘ ਨਿੱਝਰ ਚੌਾਕ ਚੰਡੀਗੜ੍ਹ ਰੋਡ 'ਤੇ ਮੌਜੂਦ ਸੀ ਕਿ ਪੁੁਲਿਸ ਨੂੰ ਇਤਲਾਹ ਮਿਲੀ ਕਿ ਚੰਡੀਗੜ੍ਹ ਤੋਂ ਇਕ ਕਾਰ ਨੰਬਰ ਪੀ. ਬੀ. 12. ਡੀ-0663 ਜਿਸ ਵਿਚ ਸ਼ਰਾਬ ਤੇ ਬੀਅਰ ਦੀਆਂ ਪੇਟੀਆਂ ਰੱਖੀਆਂ ਹੋਈਆਂ ਹਨ ਪੰਜਾਬ ਵਿਚ ਵਿਕਣ ਜਾ ਰਹੀ ਹੈ | ਪੁਲਿਸ ਨੇ ਤੁਰੰਤ ਨਾਕਾਬੰਦੀ ਕਰਕੇ ਉਕਤ ਕਾਰ ਨੂੰ ਰੋਕਿਆ ਤਾਂ ਡਰਾਈਵਰ ਗੱਡੀ ਖੜ੍ਹਾ ਕੇ ਭੱਜਣ ਵਿਚ ਸਫ਼ਲ ਹੋ ਗਿਆ | ਕਾਰ ਦੀ ਤਲਾਸ਼ੀ ਲੈਣ 'ਤੇ 31 ਬੀਅਰ ਦੀਆਂ ਪੇਟੀਆਂ, ਵੱਖ-ਵੱਖ ਬਰਾਡਾਂ ਦੀਆਂ 21 ਸ਼ਰਾਬ ਦੀਆਂ ਬੋਤਲਾਂ ਅਤੇ 11 ਪਊਏ ਬਰਾਮਦ ਕੀਤੇ ਗਏ |

Ad Position 22
No active advertisement
ਪਿਛਲੀ ਖ਼ਬਰ ਗੈਂਗਸਟਰ ਭੁੱਪੀ ਰਾਣਾ ਦੇ ਘਰ 'ਤੇ ਗੋਲੀਆਂ ਚਲਾ ਕੇ ਹਮਲਾਵਰ ਫ਼ਰਾਰ <br/> ਅਗਲੀ ਖ਼ਬਰ ਗੁਰਦੁਆਰਾ ਸਾਹਿਬ ਦੀ ਗੋਲਕ 'ਚੋਂ ਨਕਦੀ ਚੋਰੀ <br/>
Ad Position 24
No active advertisement