ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-05-2019

ਡੇਰਾਬੱਸੀ ਵਿਖੇ ਚੋਣ ਕਮਿਸ਼ਨ ਦੇ ਹੁਕਮਾਂ ਦੀਆਂ ਸ਼ਰੇਆਮ ਉਡਾਈਆਂ ਜਾ ਰਹੀਆਂ ਨੇ ਧੱਜੀਆਂ <br/>

Ad Position 21
No active advertisement
ਅਜੀਤ ਡੈਸਕ 11-05-2019
ਡੇਰਾਬੱਸੀ, 10 ਮਈ (ਗੁਰਮੀਤ ਸਿੰਘ)-ਸੂਬੇ ਅੰਦਰ ਹੋਣ ਜਾ ਰਹੀਆਂ ਲੋਕ ਸਭਾ ਚੋਣਾਂ ਸਬੰਧੀ ਚੋਣ ਕਮਿਸ਼ਨ ਵਲੋਂ ਭਾਵੇਂ ਪੂਰੀ ਸਖ਼ਤੀ ਵਰਤੇ ਜਾਣ ਦੇ ਦਾਅਵੇ ਕੀਤੇ ਜਾ ਰਹੇ ਹਨ, ਪਰ ਇਸ ਦੇ ਬਾਵਜੂਦ ਡੇਰਾਬੱਸੀ ਦੀ ਗੁਲਾਬਗੜ੍ਹ ਸੜਕ 'ਤੇ ਕਾਂਗਰਸੀ ਉਮੀਦਵਾਰ ਪ੍ਰਨੀਤ ਕੌਰ ਦੇ ਚੋਣ ਪ੍ਰਚਾਰ ਵਾਲੇ ਪੋਸਟਰ ਸਰਕਾਰੀ ਇਮਾਰਤਾਂ ਸਮੇਤ ਖੰਭਿਆਂ 'ਦੇ ਲੱਗੇ ਆਮ ਵੇਖੇ ਜਾ ਸਕਦੇ ਹਨ | ਇਸ ਨੂੰ ਲੈ ਕੇ ਡਾ: ਧਰਮਵੀਰ ਗਾਂਧੀ ਦੇ ਸਮਰਥਕ ਸਤਨਾਮ ਸਿੰਘ ਦਾਊਾ ਵਲੋਂ ਚੋਣ ਕਮਿਸ਼ਨ ਆਫ਼ ਇੰਡੀਆ ਨੂੰ ਆਨਲਾਈਨ ਸ਼ਿਕਾਇਤ ਕਰਦੇ ਹੋਏ ਦੱਸਿਆ ਗਿਆ ਸੀ ਕਿ ਕਾਂਗਰਸ ਪਾਰਟੀ ਵਲੋਂ ਡੇਰਾਬੱਸੀ ਵਿਖੇ ਗੁਲਾਬਗੜ੍ਹ ਸੜਕ ਨੇੜੇ ਖੋਲ੍ਹੇ ਦਫ਼ਤਰ ਕੋਲ ਸਰਕਾਰੀ ਇਮਾਰਤਾਂ ਅਤੇ ਖੰਭਿਆਂ 'ਤੇ ਸ਼ਰੇਆਮ ਪ੍ਰਨੀਤ ਕੌਰ ਦੇ ਪੋਸਟਰ ਲਗਾਏ ਗਏ ਹਨ ਅਤੇ ਸਬੰਧਿਤ ਅਧਿਕਾਰੀ ਇਸ ਪਾਸੇ ਕੋਈ ਧਿਆਨ ਨਹੀਂ ਦੇ ਰਿਹਾ | ਉਨ੍ਹਾਂ ਦੋਸ਼ ਲਗਾਉਂਦਿਆਂ ਕਿਹਾ ਕਿ ਪ੍ਰਨੀਤ ਕੌਰ ਨੂੰ ਲਾਭ ਪਹੁੰਚਾਉਣ ਲਈ ਨਗਰ ਕੌਾਸਲ ਲਾਲੜੂ ਅਤੇ ਹੋਰ ਸਰਕਾਰੀ ਅਮਲਾ ਸਰਕਾਰ ਦੇ ਦਬਾਅ ਹੇਠ ਲਾਲੜੂ ਖੇਤਰ 'ਚ ਡਾ: ਧਰਮਵੀਰ ਗਾਂਧੀ ਦੇ ਨਿੱਜੀ ਥਾਵਾਂ 'ਤੇ ਲੱਗੇ ਪੋਸਟਰ ਵੀ ਉਤਾਰ ਰਹੇ ਹਨ ਅਤੇ ਡੇਰਾਬੱਸੀ 'ਚ ਪ੍ਰਨੀਤ ਕੌਰ ਦੇ ਸਰਕਾਰੀ ਪ੍ਰਾਪਰਟੀ 'ਤੇ ਲੱਗੇ ਪੋਸਟਰਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ | ਇਸ ਬਾਰੇ ਸੰਪਰਕ ਕਰਨ 'ਤੇ ਇੰਸਪੈਕਟਰ ਅਮਨਪ੍ਰੀਤ ਸਿੰਘ ਨੇ ਕਿਹਾ ਕਿ ਐੱਸ. ਡੀ. ਐੱਮ. ਦਫ਼ਤਰ ਤੋਂ ਗੁਲਾਬਗੜ੍ਹ ਸੜਕ 'ਤੇ ਲੱਗੇ ਪੋਸਟਰ ਉਤਾਰਨ ਦੇ ਹੁਕਮ ਜਾਰੀ ਹੋਣ 'ਤੇ ਉਨ੍ਹਾਂ ਵਲੋਂ ਉਥੋਂ ਪੋਸਟਰ ਉਤਾਰ ਦਿੱਤੇ ਗਏ ਹਨ |

Ad Position 22
No active advertisement
ਪਿਛਲੀ ਖ਼ਬਰ ਟਰੱਕ ਨੇ ਤੋੜੀਆਂ ਬਿਜਲੀ ਦੀਆਂ ਤਾਰਾਂ ਅਤੇ ਮਕਾਨ ਦਾ ਜੰਗਲਾ-ਵੱਡਾ ਹਾਦਸਾ ਟਲਿਆ <br/> ਅਗਲੀ ਖ਼ਬਰ ਗੁਰਦੁਆਰਾ ਫ਼ਤਹਿ ਜੰਗ ਸਾਹਿਬ ਚੱਪੜਚਿੜੀ ਤੋਂ ਸ੍ਰੀ ਫ਼ਤਹਿਗੜ੍ਹ ਸਾਹਿਬ ਤੱਕ ਫ਼ਤਹਿ ਮਾਰਚ 12 ਨੂੰ <br/>
Ad Position 24
No active advertisement