ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2019

ਗੌਰਮਿੰਟ ਸਕੂਲ ਲੈਕਚਰਾਰ ਯੂਨੀਅਨ ਪੰਜਾਬ ਵਲੋਂ ਰੈਸ਼ਨੇਲਾਈਜੇਸ਼ਨ ਦੀ ਨੀਤੀ ਨੂੰ ਲਾਗੂ ਕਰਨ ਦੀ ਮੰਗ

Ad Position 21
No active advertisement
ਅਜੀਤ ਡੈਸਕ 01-06-2019
ਐੱਸ. ਏ. ਐੱਸ. ਨਗਰ, 31 ਮਈ (ਤਰਵਿੰਦਰ ਸਿੰਘ ਬੈਨੀਪਾਲ)-ਗੌਰਮਿੰਟ ਸਕੂਲ ਲੈਕਚਰਾਰ ਯੂਨੀਅਨ ਪੰਜਾਬ ਦੀ ਕੋਰ ਕਮੇਟੀ ਦੀ ਮੀਟਿੰਗ ਹੋਈ, ਜਿਸ ਸਬੰਧੀ ਜਾਣਕਾਰੀ ਦਿੰਦਿਆਂ ਸੁਖਦੇਵ ਸਿੰਘ ਰਾਣਾ, ਹਾਕਮ ਸਿੰਘ ਵਾਲੀਆ, ਜਸਵੀਰ ਸਿੰਘ ਗੋਸਲ ਆਦਿ ਆਗੂਆਂ ਨੇ ਦੱਸਿਆ ਕਿ ਮੀਟਿੰਗ ਦੌਰਾਨ ਰੈਸ਼ਨੇਲਾਈਜੇਸ਼ਨ ਦੀ ਨੀਤੀ 2018 ਨੂੰ ਲਾਗੂ ਕਰਕੇ ਸਰਕਾਰੀ ਸਕੂਲਾਂ ਵਿਚ 48 ਪੀਰੀਅਡਾਂ ਦੀ ਸਮਾਂ-ਸਾਰਣੀ ਦੀ ਬਜਾਏ 54 ਪੀਰੀਅਡਾਂ ਦੀ ਸਮਾਂ-ਸਾਰਣੀ ਲਾਗੂ ਕਰਨ ਮੰਗ ਕੀਤੀ ਗਈ | ਉਨ੍ਹਾਂ ਦੱਸਿਆ ਕਿ ਇਹ ਸਮਾਂ-ਸਾਰਣੀ ਅਜੇ ਤੱਕ ਲਾਗੂ ਨਾ ਕੀਤੇ ਜਾਣ ਕਰਨ 11ਵੀਂ ਅਤੇ 12ਵੀਂ ਜਮਾਤਾਂ ਦੇ ਵਿਦਿਆਰਥੀਆਂ ਨੂੰ ਪੜ੍ਹਾਈ ਕਰਨ ਲਈ ਪੂਰੇ ਪੀਰੀਅਡ ਨਹੀਂ ਮਿਲਦੇ, ਜਿਸ ਦੇ ਚਲਦਿਆਂ ਸਾਇੰਸ, ਕਾਮਰਸ ਅਤੇ ਅੰਗਰੇਜ਼ੀ ਵਿਸ਼ੇ ਦੇ ਲੈਕਚਰਾਰ ਪੀਰੀਅਡ ਦੀ ਘਾਟ ਹੋਣ ਕਾਰਨ ਆਪਣਾ ਸਿਲੇਬਸ ਨਿਰਧਾਰਤ ਸਮੇਂ ਵਿਚ ਪੂਰਾ ਕਰਕੇ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਨਹੀਂ ਕਰਵਾ ਸਕਦੇ | ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਸਰਕਾਰੀ ਸਕੂਲਾਂ ਵਿਚ 1 ਜੂਨ ਤੋਂ 30 ਜੂਨ ਤੱਕ ਕੀਤੀਆਂ ਛੁੱਟੀਆਂ ਦੌਰਾਨ ਵਿਭਾਗ ਵਲੋਂ ਗੁਪਤ ਹਦਾਇਤਾਂ ਜਾਰੀ ਕਰਕੇ ਸਰਕਾਰ ਦੀਆਂ ਹਦਾਇਤਾਂ ਦੀ ਅਣਦੇਖੀ ਕਰਕੇ ਸਮਰ ਕਲਾਸਾਂ ਲਗਾਉੇਣ ਲਈ ਕਿਹਾ ਜਾ ਰਿਹਾ ਹੈ, ਜਦਕਿ ਅੱਤ ਦੀ ਇਸ ਗਰਮੀ ਵਿਚ ਵਿਦਿਆਰਥੀਆਂ ਦੀ ਜ਼ਿੰਦਗੀ ਨਾਲ ਖਿਲਵਾੜ ਕਰਨ ਦਾ ਕਿਸੇ ਵੀ ਅਧਿਕਾਰੀ ਨੂੰ ਕੋਈ ਹੱਕ ਨਹੀਂ ਹੈ | ਇਸ ਮੌਕੇ ਸੁਖਦੇਵ ਲਾਲ ਬੱਬਰ, ਅਮਨ ਸ਼ਰਮਾ, ਸੁਰਿੰਦਰ ਭਰੂਰ, ਬਲਰਾਜ ਬਾਜਵਾ, ਕੋਮਲ ਕੌਸ਼ਲ, ਗੁਰਪ੍ਰੀਤ ਸਿੰਘ, ਮੁਖਤਿਆਰ ਸਿੰਘ, ਅਜੀਤਪਾਲ ਸਿੰਘ, ਸੰਜੀਵ ਵਰਮਾ, ਹਰਜੀਤ ਬਲਾੜ੍ਹੀ, ਗੁਰਚਰਨ ਸਿੰਘ, ਅਮਰਜੀਤ ਵਾਲੀਆਂ, ਚਰਨ ਦਾਸ ਅਤੇ ਸਰਦੂਲ ਬਰਾੜ ਆਦਿ ਵੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਗ਼ਲਤ ਬਿਆਨਬਾਜ਼ੀ ਕਾਰਨ ਕਾਂਗਰਸ ਹੋ ਰਹੀ ਹੈ ਕਮਜ਼ੋਰ- ਤਿਵਾੜੀ ਅਗਲੀ ਖ਼ਬਰ ਕੈਬਨਿਟ ਮੰਤਰੀ ਸਿੱਧੂ ਨੇ ਪਿੰਡ ਮੌਲੀ ਬੈਦਵਾਣ ਨੇੜਿਓਾ ਲੰਘਦੇ ਐਨ-ਚੋਅ ਦੇ ਕਰਵਾਏ ਕੰਮ ਦਾ ਜਾਇਜ਼ਾ ਲਿਆ
Ad Position 24
No active advertisement