ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2019

1 ਕਰੋੜ 90 ਲੱਖ ਦੀ ਲਾਗਤ ਨਾਲ ਤਿਆਰ ਹੋਈ ਪਾਣੀ ਦੀ ਟੈਂਕੀ ਚਾਲੂ ਹੋਣ 'ਤੇ ਪਹਿਲੇ ਦਿਨ ਹੀ ਹੋਈ ਲੀਕ

Ad Position 21
No active advertisement
ਅਜੀਤ ਡੈਸਕ 01-06-2019
ਡੇਰਾਬੱਸੀ, 31 ਮਈ (ਗੁਰਮੀਤ ਸਿੰਘ)-ਪਿੰਡ ਭਾਂਖਰਪੁਰ ਵਿਖੇ ਲੋਕਾਂ ਦੀ ਸਹੂਲਤ ਲਈ 1 ਕਰੋੜ 90 ਲੱਖ ਰੁਪਏ ਖਰਚ ਕੇ ਬਣਾਈ ਗਈ ਪਾਣੀ ਦੀ ਟੈਂਕੀ ਚਾਲੂ ਹੋਣ ਦੇ ਪਹਿਲੀ ਦਿਨ ਹੀ ਲੀਕ ਹੋ ਗਈ | ਇਸ ਨੂੰ ਲੈ ਕੇ ਪਿੰਡ ਵਾਸੀਆਂ ਨੇ ਰੋਸ ਪ੍ਰਗਟ ਕਰਦਿਆਂ ਦੋਸ਼ ਲਗਾਇਆ ਕਿ ਟੈਂਕੀ ਬਣਾਉਣ 'ਚ ਘਟੀਆ ਸਮੱਗਰੀ ਇਸਤੇਮਾਲ ਕਰਕੇ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਕਰੋੜਾਂ ਰੁਪਏ ਬਰਬਾਦ ਕੀਤੇ ਗਏ ਹਨ | ਉਨ੍ਹਾਂ ਪੰਜਾਬ ਸਰਕਾਰ ਨੂੰ ਇਸ ਮਾਮਲੇ ਦੀ ਜਾਂਚ ਕਰਕੇ ਦੋਸ਼ੀਆਂ ਿਖ਼ਲਾਫ਼ ਕਾਰਵਾਈ ਦੀ ਮੰਗ ਕੀਤੀ ਹੈ | ਪਿੰਡ ਦੇ ਪੰਚ ਪਰਵਿੰਦਰ ਸਿੰਘ, ਪੰਚ ਭੁਪਿੰਦਰ ਸਿੰਘ, ਪੰਚ ਗੁਰਵਿੰਦਰ ਸਿੰਘ, ਪੰਚ ਸੋਮ ਸਿੰਘ, ਸਰਬਜੀਤ ਸਿੰਘ, ਸਾਬਕਾ ਪੰਚ ਰਾਮ ਕੁਮਾਰ, ਸਮਾਜ ਸੇਵੀ ਮਹਿੰਦਰ ਸਿੰਘ, ਜਸਵਿੰਦਰ ਸਿੰਘ ਸਮੇਤ ਹੋਰਨਾਂ ਨੇ ਦੋਸ਼ ਲਗਾਉਂਦੇ ਹੋਏ ਕਿਹਾ ਉਨ੍ਹਾਂ ਦੇ ਪਿੰਡ 'ਚ ਪਾਣੀ ਦੀ ਟੈਂਕੀ ਨੂੰ ਤਿਆਰ ਹੋਏ ਨੂੰ ਕਰੀਬ 3 ਸਾਲ ਹੋ ਚੁੱਕੇ ਹਨ, ਪਰ ਇਸ ਨੂੰ ਪਹਿਲਾਂ ਕਦੇ ਵੀ ਪਾਣੀ ਨਾਲ ਭਰਨ ਦੀ ਕੋਸ਼ਿਸ਼ ਨਹੀਂ ਕੀਤੀ ਗਈ ਅਤੇ ਹੁਣ ਜਦੋਂ ਟੈਂਕੀ 'ਚ ਪਾਣੀ ਭਰਿਆ ਗਿਆ ਤਾਂ ਇਹ ਥਾਂ-ਥਾਂ ਤੋਂ ਲੀਕ ਹੋਣ ਲੱਗ ਪਈ | ਇਸ ਤੋਂ ਇਲਾਵਾ ਟੈਂਕੀ ਦੇ ਨੇੜੇ ਬਿਜਲੀ ਦਾ ਟਰਾਂਸਾਫਰਮਰ ਅਤੇ ਨੰਗੀਆਂ ਤਾਰਾਂ ਹੋਣ ਕਾਰਨ ਕਿਸੇ ਵੀ ਸਮੇਂ ਟੈਂਕੀ ਤੋਂ ਡਿੱਗਦੇ ਪਾਣੀ ਕਾਰਨ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ | ਉਨ੍ਹਾਂ ਕਿਹਾ ਕਿ ਅਕਾਲੀ-ਭਾਜਪਾ ਗੱਠਜੋੜ ਸਰਕਾਰ ਦੇ ਕਾਰਜਕਾਲ 'ਚ ਬਣੀ ਉਕਤ ਟੈਂਕੀ ਦੀ ਮੁਰੰਮਤ ਕਰਨ ਦੀ ਨਾਕਾਮ ਕੋਸ਼ਿਸ਼ ਕੀਤੀ ਗਈ ਹੈ | ਗਰਮੀਆਂ ਦੇ ਦਿਨਾਂ 'ਚ ਪੀਣ ਵਾਲੇ ਪਾਣੀ ਦੀ ਕਿੱਲਤ ਨੂੰ ਦੂਰ ਕਰਨ ਲਈ ਕਰੋੜਾਂ ਰੁਪਏ ਖਰਚ ਕੇ ਟੈਂਕੀ ਤਿਆਰ ਕੀਤੀ ਗਈ ਸੀ, ਲੇਕਿਨ ਇਸ ਦਾ ਪੂਰੇ ਪਿੰਡ ਨੂੰ ਕੋਈ ਲਾਭ ਨਾ ਹੋਇਆ, ਲਿਹਾਜ਼ਾ ਹੁਣ ਕਰੋੜਾਂ ਦੀ ਲਾਗਤ ਵਾਲੀ ਇਹ ਟੈਂਕੀ ਚਿੱਟਾ ਹਾਥੀ ਬਣ ਕੇ ਰਹਿ ਗਈ ਹੈ | ਦੂਜੇ ਪਾਸੇ ਇਸ ਸਬੰਧੀ ਜਲ ਸਪਲਾਈ ਵਿਭਾਗ ਦੇ ਅਧਿਕਾਰੀਆਂ ਨਾਲ ਵਾਰ-ਵਾਰ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ, ਲੇਕਿਨ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ |
Ad Position 22
No active advertisement
ਪਿਛਲੀ ਖ਼ਬਰ ਕੈਰੇਟਲੇਨ-ਤਨਿਸ਼ਕ ਦੀ ਭਾਈਵਾਲੀ ਵਾਲਾ ਪਹਿਲਾ ਸਟੋਰ ਮੁਹਾਲੀ ਵਿਚ ਲਾਂਚ ਅਗਲੀ ਖ਼ਬਰ ਗ਼ਲਤ ਬਿਆਨਬਾਜ਼ੀ ਕਾਰਨ ਕਾਂਗਰਸ ਹੋ ਰਹੀ ਹੈ ਕਮਜ਼ੋਰ- ਤਿਵਾੜੀ
Ad Position 24
No active advertisement