ਮੁਹਾਲੀ, 31 ਮਈ, (ਅ.ਬ.)-ਤਨਿਸ਼ਕ ਦੀ ਭਾਈਵਾਲੀ ਵਾਲੇ ਭਾਰਤ ਦੇ ਮੋਹਰੀ ਓਮਨੀ-ਚੈਨਲ ਜਿਊਲਰ ਕੈਰੇਟਲੇਨ ਦਾ ਪਹਿਲਾ ਸਟੋਰ ਮੁਹਾਲੀ ਵਿਚ ਲਾਂਚ ਕੀਤਾ ਗਿਆ ਜਿਸ ਨਾਲ ਉੱਤਰ ਭਾਰਤ ਵਿਚ ਸਟੋਰਾਂ ਦੀ ਗਿਣਤੀ 21 ਅਤੇ ਪੂਰੇ ਭਾਰਤ ਵਿਚ 59 ਹੋ ਗਈ ਹੈ | ਸ਼ੁਰੂਆਤ ਤੋਂ ਹੀ ਕੈਰੇਟਲੇਨ ਨੇ ਔਰਤਾਂ ਨੂੰ ਆਧੁਨਿਕ ਅਤੇ ਖੂਬਸੂਰਤ ਡਿਜ਼ਾਈਨ ਬਹੁਤ ਹੀ ਆਸਾਨੀ ਨਾਲ ਪੁਹੰਚਾ ਕੇ ਗਹਿਣੇ ਖਰੀਦਣ ਅਤੇ ਪਾਉਣ ਦੇ ਅੰਦਾਜ਼ ਨੂੰ ਬਦਲ ਕੇ ਰੱਖ ਦਿੱਤਾ ਹੈ | ਸ਼ਹਿਰ ਦੇ ਮਸ਼ਹੂਰ ਚਹਿਲ-ਪਹਿਲ ਵਾਲੇ ਇਲਾਕੇ ਸਭ ਤੋਂ ਵੱਡੇ ਸ਼ਾਪਿੰਗ ਮਾਲ ਵੀਅਰ ਪੰਜਾਬ ਮਾਲ ਵਿਚ ਸਥਿਤ ਇਹ ਸਟੋਰ ਗਹਿਣੇ ਖਰੀਦਣ ਦੇ ਖਾਸ ਅਨੁਭਵ ਲਈ ਡਿਜ਼ਾਈਨ ਕੀਤਾ ਗਿਆ ਹੈ | ਇਸ ਮੌਕੇ ਗੱਲ ਕਰਦੇ ਹੋਏ ਕੈਰੇਟਲੇਨ ਦੇ ਸੰਸਥਾਪਕ ਅਤੇ ਸੀਈਓ ਮਿਥੁਨ ਸਚੇਤੀ ਨੇ ਦੱਸਿਆ, 'ਮੁਹਾਲੀ ਸਾਡੇ ਲਈ ਇਕ ਮਹੱਤਵਪੂਰਨ ਮਾਰਕੀਟ ਹੈ ਅਤੇ ਇੱਥੇ ਨਵਾਂ ਸਟੋਰ ਖੋਲ੍ਹਣ ਦੀ ਭਾਰੀ ਮੰਗ ਸਾਡੇ ਕੋਲ ਆ ਰਹੀ ਸੀ | ਇਹ ਇਸ ਇਲਾਕੇ ਦੇ ਨੌਜਵਾਨ ਅਤੇ ਖੁਸ਼ਮਿਜਾਜ਼ ਨਿਵਾਸੀਆਂ ਨੂੰ ਆਕਰਸ਼ਿਤ ਕਰੇਗਾ ਅਤੇ ਇਸ ਨੂੰ ਉਨ੍ਹਾਂ ਦੀਆਂ ਲੋੜਾਂ ਨੂੰ ਧਿਆਨ ਵਿਚ ਰੱਖਦਿਆਂ ਡਿਜ਼ਾਈਨ ਕੀਤਾ ਗਿਆ | ਅਸੀਂ ਮੁਹਾਲੀ ਨਿਵਾਸੀਆਂ ਨੂੰ ਬਿਲਕੁਲ ਦੇਣ ਲਈ ਤਿਆਰ ਹਾਂ ਜੋ ਉਨ੍ਹਾਂ ਨੂੰ ਮੁੱਲਵਾਨ ਗਹਿਣੇ ਵੱਖਰੇ ਅੰਦਾਜ਼ ਵਿਚ ਖਰੀਦਣ ਵਿਚ ਸਹਾਈ ਹੋਵੇਗਾ | ਇਹ ਬਿਲਕੁਲ ਨਿਵੇਕਲਾ ਅਨੁਭਵ ਹੋਵੇਗਾ |'