ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2019

ਅੱਜ ਤੋਂ ਪੁੱਡਾ ਤੇ ਹੋਰ ਅਥਾਰਟੀਆਂ ਸ਼ੁਰੂ ਕਰਨਗੀਆਂ ਪ੍ਰਾਪਰਟੀਆਂ ਦੀ ਈ-ਨਿਲਾਮੀ

Ad Position 21
No active advertisement
ਅਜੀਤ ਡੈਸਕ 01-06-2019
ਐੱਸ. ਏ. ਐੱਸ. ਨਗਰ, 31 ਮਈ (ਨਰਿੰਦਰ ਸਿੰਘ ਝਾਂਮਪੁਰ)-ਪੁੱਡਾ ਦੇ ਬੁਲਾਰੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਪੁੱਡਾ ਤੇ ਹੋਰ ਵਿਸ਼ੇਸ਼ ਅਥਾਰਟੀਆਂ ਨੇ ਅੱਜ 1 ਜੂਨ ਤੋਂ ਵੱਖ-ਵੱਖ ਪ੍ਰਾਪਰਟੀਆਂ ਦੀ ਈ-ਨਿਲਾਮੀ ਲਈ ਤਿਆਰੀ ਪੂਰੀ ਕਰ ਲਈ ਹੈ | ਵੱਖ-ਵੱਖ ਪ੍ਰਾਪਰਟੀਆਂ ਲਈ ਆਪਣੀ ਕਿਸਮਤ ਅਜਮਾਉਣ ਲਈ ਬੋਲੀਕਾਰਾਂ ਕੋਲ 10 ਦਿਨਾਂ ਦਾ ਸਮਾਂ ਹੋਵੇਗਾ ਤੇ ਇਹ ਈ-ਨਿਲਾਮੀ 10 ਜੂਨ ਨੂੰ ਖ਼ਤਮ ਹੋਵੇਗੀ | ਉਨ੍ਹਾਂ ਦੱਸਿਆ ਕਿ ਈ-ਨਿਲਾਮੀ ਵਿਚ ਸੰਸਥਾਗਤ, ਉਦਯੋਗਿਕ, ਵਪਾਰਕ ਅਤੇ ਰਿਹਾਇਸ਼ੀ ਪ੍ਰਾਪਰਟੀਆਂ ਬੋਲੀ ਲਈ ਉਪਲੱਬਧ ਹੋਣਗੀਆਂ | ਬੋਲੀਕਾਰ ਮੁਹਾਲੀ, ਲੁਧਿਆਣਾ, ਅੰਮਿ੍ਤਸਰ ਅਤੇ ਬਠਿੰਡਾ ਵਿਖੇ ਸਥਿਤ ਵੱਡੀਆਂ ਵਪਾਰਕ ਚੰਕ ਸਾਈਟਾਂ ਲਈ ਬੋਲੀ ਦੇਣ ਤੋਂ ਇਲਾਵਾ ਬਟਾਲਾ ਦੀ ਸਕੂਲ ਸਾਈਟ ਅਤੇ ਲੁਧਿਆਣਾ ਤੇ ਜਲੰਧਰ ਸਥਿਤ ਹੋਟਲ ਸਾਈਟਾਂ ਲਈ ਵੀ ਬੋਲੀ ਦੇ ਸਕਣਗੇ | ਇਸ ਤੋਂ ਇਲਾਵਾ ਗਮਾਡਾ ਵਲੋਂ ਸੰਸਥਾਗਤ ਸਾਈਟਾਂ ਜਿਨ੍ਹਾਂ ਵਿਚ ਹੋਟਲ, ਸਕੂਲ, ਪੈਟਰੋਲ ਪੰਪ ਆਦਿ ਸ਼ਾਮਿਲ ਹਨ, ਸਮੇਤ ਵਪਾਰਕ ਸਾਈਟਾਂ ਜਿਵੇਂ ਕਿ ਐਸ. ਸੀ. ਓ., ਬੂਥ, ਦੁਕਾਨਾਂ ਅਤੇ ਰਿਹਾਇਸ਼ੀ ਪਲਾਟਾਂ ਨੂੰ ਵੀ ਨਿਲਾਮ ਕਰਨ ਦਾ ਫ਼ੈਸਲਾ ਲਿਆ ਗਿਆ ਹੈ |
Ad Position 22
No active advertisement
ਪਿਛਲੀ ਖ਼ਬਰ ਵਿਧਾਇਕ ਕਿੱਕੀ ਢਿੱਲੋਂ ਤੇ ਜੀ. ਪੀ. ਸਿੰਘ ਵਲੋਂ ਪੂਨੀਆ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਅਗਲੀ ਖ਼ਬਰ ਟ੍ਰੈਫ਼ਿਕ ਪੁਲਿਸ ਦੇ ਬੂਥ ਸਾਹਮਣੇ ਨਿੱਜੀ ਬੱਸ ਚਾਲਕਾਂ ਨੇ ਸੜਕ 'ਤੇ ਹੀ ਬਣਾਇਆ 'ਅੱਡਾ'
Ad Position 24
No active advertisement