ਐੱਸ. ਏ. ਐੱਸ. ਨਗਰ, 31 ਮਈ (ਜਸਬੀਰ ਸਿੰਘ ਜੱਸੀ)- ਮਿਸ਼ਨ 'ਤੰਦਰੁਸਤ ਪੰਜਾਬ' ਤਹਿਤ ਅੱਜ ਸਥਾਨਕ ਸੈਕਟਰ-78 ਸਥਿਤ ਖੇਡ ਭਵਨ ਵਿਖੇ ਕਰਵਾਏ ਗਏ ਸਮਾਰੋਹ ਦੌਰਾਨ ਏ. ਡੀ. ਜੀ. ਪੀ. ਟ੍ਰੈਫ਼ਿਕ ਪੰਜਾਬ ਸ਼ਰਦ ਸੱਤਿਆ ਚੌਹਾਨ ਨੇ ਪੁਲਿਸ ਪੈਟ੍ਰੋਿਲੰਗ ਲਈ 100 ਮੋਟਰਸਾਈਕਲਾਂ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ | ਇਹ ਮੋਟਰਸਾਈਕਲ ਹੌਾਡਾ ਕੰਪਨੀ ਵਲੋਂ ਦਿੱਤੇ ਜਾ ਰਹੇ ਹਨ, ਜੋ ਕਿ ਪੂਰੇ ਪੰਜਾਬ ਵਿਚ ਪੁਲਿਸ ਪੈਟ੍ਰੋਿਲੰਗ ਲਈ ਲਗਾਏ ਜਾਣਗੇ | ਇਸ ਮੌਕੇ ਏ. ਡੀ. ਜੀ. ਪੀ. ਟ੍ਰੈਫ਼ਿਕ ਚੌਹਾਨ ਨੇ ਦੱਸਿਆ ਕਿ ਅੱਜ ਸੜਕ ਹਾਦਸਿਆਂ ਵਿਚ ਅਜਾਈ ਜਾਂਦੀਆਂ ਜਾਨਾਂ ਨੂੰ ਬਚਾਉਣ ਦੀ ਲੋੜ ਹੈ | ਸੜਕ ਹਾਦਸਿਆਂ ਵਿਚ ਪੰਜਾਬ ਵਿਚ ਰੋਜ਼ਾਨਾ 10 ਤੋਂ 12 ਮੌਤਾਂ ਹੁੰਦੀਆਂ ਹਨ, ਜਦਕਿ ਦੇਸ਼ ਭਰ ਦੇ ਅੰਕੜੇ ਪ੍ਰੇਸ਼ਾਨ ਕਰਨ ਵਾਲੇ ਹਨ | ਉਨ੍ਹਾਂ ਕਿਹਾ ਕਿ ਟ੍ਰੈਫ਼ਿਕ ਪੁਲਿਸ ਨੇ ਹੁਣ ਹਾਦਸਿਆਂ ਨੂੰ ਠੱਲ੍ਹ ਪਾਉਣ ਲਈ ਹਾਦਸਿਆਂ ਵਾਲੀਆਂ ਥਾਵਾਂ ਦੀ ਸ਼ਨਾਖ਼ਤ ਕਰਨ ਦਾ ਫ਼ੈਸਲਾ ਕੀਤਾ ਹੈ, ਜਿਸ ਤਹਿਤ ਮੁਹਾਲੀ ਸ਼ਹਿਰ ਲਈ ਦੋ ਡਰੋਨ ਲਗਾਏ ਜਾਣਗੇ, ਜਿਸ ਲਈ ਇਕ ਪ੍ਰਾਈਵੇਟ ਕੰਪਨੀ ਨਾਲ ਸਮਝੌਤਾ ਹੋ ਚੁੱਕਾ ਹੈ | ਉਨ੍ਹਾਂ ਕਿਹਾ ਕਿ ਹਾਦਸਿਆਂ ਵਾਲੀਆਂ ਥਾਵਾਂ ਦੀ ਸ਼ਨਾਖ਼ਤ ਹੋਣ ਤੋਂ ਬਾਅਦ ਹਾਦਸਿਆਂ ਦੇ ਪਿਛਲੇ ਕਾਰਨਾਂ ਦਾ ਪਤਾ ਚੱਲੇਗਾ, ਜਿਨ੍ਹਾਂ ਨੂੰ ਦੂਰ ਕਰ ਕੇ ਹਾਦਸਿਆਂ ਨੂੰ ਘਟਾਇਆ ਜਾ ਸਕੇਗਾ | ਇਸ ਸਮਾਗਮ ਦੌਰਾਨ ਜ਼ਿਲ੍ਹਾ ਪੁਲਿਸ ਮੁਖੀ ਹਰਚਰਨ ਸਿੰਘ ਭੁੱਲਰ ਨੇ ਦੱਸਿਆ ਕਿ ਇਨ੍ਹਾਂ ਮੋਟਰਸਾਈਕਲਾਂ 'ਚੋਂ ਪੰਜ ਮੁਹਾਲੀ ਜ਼ਿਲ੍ਹੇ ਨੂੰ ਮਿਲੇ ਹਨ | ਇਸੇ ਦੌਰਾਨ ਹੌਾਡਾ ਕੰਪਨੀ ਦੇ ਡਾਇਰੈਕਟਰ ਹਰਭਜਨ ਸਿੰਘ ਨੇ ਦੱਸਿਆ ਕਿ ਇਨ੍ਹਾਂ ਮੋਟਰਸਾਈਕਲਾਂ ਉੱਤੇ ਪਬਲਿਕ ਅਨਾਊਾਸਮੈਂਟ ਸਿਸਟਮ, ਫਲੈਸ਼ ਲਾਈਟਾਂ ਤੇ ਸਾਈਰਨ ਤੋਂ ਇਲਾਵਾ ਅਜਿਹੇ ਉਪਕਰਨ ਲੱਗੇ ਹੋਏ ਹਨ, ਜਿਨ੍ਹਾਂ ਦੀ ਪੁਲਿਸ ਨੂੰ ਪੈਟ੍ਰੋਿਲੰਗ ਦੌਰਾਨ ਲੋੜ ਪੈਂਦੀ ਹੈ | ਇਸ ਮੌਕੇ ਆਈ. ਜੀ. ਪੀ. ਟ੍ਰੈਫ਼ਿਕ ਐਸ. ਕੇ. ਸਿੰਘ, ਐਸ. ਪੀ. (ਹੈੱਡਕੁਆਰਟਰ) ਗੁਰਸੇਵਕ ਸਿੰਘ, ਐਸ. ਪੀ. (ਡੀ) ਵਰੁਣ ਸ਼ਰਮਾ, ਐਸ. ਪੀ. (ਸਿਟੀ) ਹਰਵਿੰਦਰ ਵਿਰਕ ਆਦਿ ਵੀ ਹਾਜ਼ਰ ਸਨ |