ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2019

ਸੀਵਰੇਜ ਸਿਸਟਮ ਨੂੰ ਟੇਕਓਵਰ ਕਰਨ ਦੇ ਮਨੋਰਥ ਨਾਲ ਸੱਦੀ ਮੀਟਿੰਗ ਰਹੀ ਬੇਸਿੱਟਾ

Ad Position 21
No active advertisement
ਅਜੀਤ ਡੈਸਕ 01-06-2019
ਕੁਰਾਲੀ, 31 ਮਈ (ਹਰਪ੍ਰੀਤ ਸਿੰਘ)-ਸਥਾਨਕ ਸ਼ਹਿਰ ਅੰਦਰ ਗਮਾਡਾ ਵਲੋਂ ਪਾਏ ਗਏ ਸੀਵਰੇਜ ਸਿਸਟਮ ਨੂੰ ਨਗਰ ਕੌਾਸਲ ਨੂੰ ਟੇਕਓਵਰ ਕਰਨ ਦੇ ਮਨੋਰਥ ਨਾਲ ਗਮਾਡਾ, ਨਗਰ ਕੌਾਸਲ ਤੇ ਸੀਵਰੇਜ ਬੋਰਡ ਦੇ ਅਧਿਕਾਰੀਆਂ ਵਿਚਕਾਰ ਹੋਈ ਮੀਟਿੰਗ ਇਕ ਵਾਰ ਫਿਰ ਬੇਸਿੱਟਾ ਰਹੀ | ਮੀਟਿੰਗ ਦੌਰਾਨ ਜਿਥੇ ਗਮਾਡਾ ਦੇ ਅਧਿਕਾਰੀ ਇਸ ਪ੍ਰਾਜੈਕਟ ਨੂੰ ਨਗਰ ਕੌਾਸਲ ਨੂੰ ਟੇਕਓਵਰ ਕਰਨ ਲਈ ਕਾਹਲੇ ਦਿੱਸੇ, ਉਥੇ ਹੀ ਨਗਰ ਕੌਾਸਲ ਨੇ ਇਸ ਪ੍ਰਾਜੈਕਟ ਵਿਚਲੀਆਂ ਖ਼ਾਮੀਆਂ ਨੂੰ ਗਿਣਾਉਂਦੇ ਹੋਏ ਇਸ ਨੂੰ ਟੇਕਓਵਰ ਕਰਨ ਤੋਂ ਇਨਕਾਰ ਕਰ ਦਿੱਤਾ | ਮੀਟਿੰਗ ਦੌਰਾਨ ਗਮਾਡਾ ਦੇ ਐੱਸ. ਈ. ਦਵਿੰਦਰ ਸਿੰਘ ਅਤੇ ਹੋਰਨਾਂ ਅਧਿਕਾਰੀਆਂ ਨੇ ਕਿਹਾ ਕਿ ਸ਼ਹਿਰ ਅੰਦਰ ਸੀਵਰੇਜ ਦਾ ਪ੍ਰਾਜੈਕਟ ਮੁਕੰਮਲ ਹੋ ਚੁੱਕਾ ਹੈ, ਜਿਸ ਕਾਰਨ ਨਗਰ ਕੌਾਸਲ ਨੂੰ ਇਸ ਪ੍ਰਾਜੈਕਟ ਨੂੰ ਟੇਕਓਵਰ ਕਰਨਾ ਚਾਹੀਦਾ ਹੈ | ਦੂਜੇ ਪਾਸੇ ਕੌਾਸਲਰ ਬਹਾਦਰ ਸਿੰਘ ਓ. ਕੇ. ਨੇ ਅਧਿਕਾਰੀਆਂ ਵਲੋਂ ਸੀਵਰੇਜ ਪ੍ਰਾਜੈਕਟ ਨੂੰ ਪੂਰਾ ਹੋਣ ਦੇ ਕੀਤੇ ਗਏ ਦਾਅਵਿਆਂ ਨੂੰ ਕਾਗਜੀ ਦਸਦਿਆਂ ਕਿਹਾ ਕਿ ਇਸ ਪ੍ਰਾਜੈਕਟ ਨੇ ਸ਼ਹਿਰ ਦੀ ਨਿਕਾਸੀ ਨੂੰ ਵੱਡਾ ਨੁਕਸਾਨ ਪਹੁੰਚਾਇਆ ਹੈ | ਉਨ੍ਹਾਂ ਕਿਹਾ ਕਿ ਸ਼ਹਿਰ ਦੇ ਚੰਡੀਗੜ੍ਹ ਮਾਰਗ ਨਾਲ ਕੌਾਸਲ ਵਲੋਂ ਬਣਾਏ ਗਏ ਨਿਕਾਸੀ ਨਾਲੇ 'ਚ ਗਮਾਡਾ ਵਲੋਂ ਸੀਵਰੇਜ ਪਾਉਣ ਸਮੇਂ ਘੱਟ ਅਕਾਰ ਦੇ ਪਾਇਪ ਪਾਏ ਗਏ ਹਨ, ਜਿਸ ਕਾਰਨ ਥੋੜ੍ਹੀ ਜਿਹੀ ਬਰਸਾਤ ਕਾਰਨ ਹੀ ਚੰਡੀਗੜ੍ਹ ਮਾਰਗ ਦੇ ਨਾਲ ਲੱਗਦੀਆਂ ਕਾਲੋਨੀਆਂ ਵਿਚ ਹੜ੍ਹ ਵਾਲੀ ਸਥਿਤੀ ਬਣ ਜਾਂਦੀ ਹੈ | ਉਨ੍ਹਾਂ ਅਧਿਕਾਰੀਆਂ ਨੂੰ ਬਰਸਾਤਾਂ ਦੇ ਦਿਨਾਂ 'ਚ ਸ਼ਹਿਰ ਦਾ ਦੌਰਾ ਕਰਨ ਦਾ ਸੱਦਾ ਦਿੰਦੇ ਹੋਏ ਕਿਹਾ ਕਿ ਇਸ ਨਾਲ ਹੀ ਸੀਵਰੇਜ ਪ੍ਰਾਜੈਕਟ ਦੇ ਮੁਕੰਮਲ ਹੋਣ ਦੀ ਅਸਲ ਸਥਿਤੀ ਦਾ ਪਤਾ ਲਗਾਇਆ ਜਾ ਸਕਦਾ ਹੈ | ਉਨ੍ਹਾਂ ਅਧਿਕਾਰੀਆਂ ਨੂੰ ਇਸ ਪ੍ਰਾਜੈਕਟ ਸਬੰਧੀ ਗੰਭੀਰ ਹੋ ਕੇ ਕੰਮ ਕਰਨ ਦੀ ਅਪੀਲ ਵੀ ਕੀਤੀ | ਇਸੇ ਦੌਰਾਨ ਕੌਾਸਲਰ ਸ਼ਿਵ ਵਰਮਾ ਨੇ ਸੀਵਰੇਜ ਦੀਆਂ ਹੌਦੀਆਂ ਬਣਾਉਣ ਲਈ ਗਮਾਡਾ ਵਲੋਂ ਰਿਲੀਜ਼ ਕੀਤੇ ਜਾਣ ਵਾਲੇ ਬਕਾਏ ਨੂੰ ਵੀ ਤੁਰੰਤ ਨਗਰ ਕੌਾਸਲ ਨੂੰ ਦਿੱਤੇ ਜਾਣ ਦੀ ਮੰਗ ਕੀਤੀ, ਜਦਕਿ ਕੌਾਸਲਰ ਕੁਲਵੰਤ ਕੌਰ ਪਾਬਲਾ, ਭਾਨੂੰ ਪ੍ਰਤਾਪ ਅਤੇ ਹੋਰਨਾਂ ਨੇ ਗਮਾਡਾ ਤੋਂ ਸ਼ਹਿਰ ਵਿਚਲੇ ਮਿਸਿੰਗ ਇਲਾਕਿਆਂ ਵਿਚ ਸੀਵਰੇਜ ਪਾਏ ਜਾਣ ਦੀ ਮੰਗ ਕੀਤੀ | ਦੂਜੇ ਪਾਸ ਗਮਾਡਾ ਦੇ ਐਕਸੀਅਨ ਦਵਿੰਦਰ ਸਿੰਘ ਨੇ ਕਿਹਾ ਕਿ ਗਮਾਡਾ ਸ਼ਹਿਰ ਨੂੰ ਵੱਖ-ਵੱਖ ਹਿੱਸਿਆਂ ਵਿਚ ਵੰਡ ਕੇ ਸੀਵਰੇਜ ਨੂੰ ਚਲਦੀ ਹਾਲਤ ਵਿਚ ਪੂਰਾ ਕਰਕੇ ਨਗਰ ਕੌਾਸਲ ਨੂੰ ਟੇਕਓਵਰ ਕਰੇਗੀ | ਉਨ੍ਹਾਂ ਸੀਵਰੇਜ ਪਾਏ ਜਾਣ ਦੌਰਾਨ ਮਿਆਰੀ ਕੰਮ ਹੋਣ ਦਾ ਦਾਅਵਾ ਕਰਦਿਆਂ ਕਿਹਾ ਕਿ ਗਮਾਡਾ ਕੋਲ ਇਸ ਕੰਮ ਲਈ ਭਾਵੇਂ ਫੰਡ ਨਹੀਂ ਹੈ, ਪਰ ਵਿਭਾਗ ਦੀ ਮਨਜੂਰੀ ਉਪਰੰਤ ਸੀਵਰੇਜ ਵਿਚਲੀਆਂ ਖ਼ਮੀਆਂ ਨੂੰ ਦੂਰ ਕਰਕੇ ਹੀ ਇਸ ਨੂੰ ਟੇਕਓਵਰ ਕੀਤਾ ਜਾਵੇਗਾ | ਉਨ੍ਹਾਂ ਸ਼ਹਿਰ ਵਾਸੀਆਂ ਵਲੋਂ ਸੀਵਰੇਜ ਪਾਇਪ ਲਾਇਨ ਵਿਚ ਸੁੱਟੇ ਜਾ ਰਹੇ ਬਰਸਾਤੀ ਪਾਣੀ ਨੂੰ ਹਟਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਸੀਵਰੇਜ ਪਲਾਂਟ ਵਿਚ ਸਮਰੱਥਾ ਨਾਲ ਵੱਧ ਪਾਣੀ ਜਾਣ 'ਤੇ ਇਸ ਨੂੰ ਚਲਾਉਣ ਸੰਭਵ ਨਹੀਂ ਹੈ | ਇਸੇ ਦੌਰਾਨ ਨਗਰ ਕੌਾਸਲ ਦੇ ਕਾਰਜ ਸਾਧਕ ਅਫ਼ਸਰ ਗੁਰਦੀਪ ਸਿੰਘ ਨੇ ਕਿਹਾ ਕਿ ਨਗਰ ਕੌਾਸਲ ਨੇ ਗਮਾਡਾ ਨੂੰ ਸੀਵਰੇਜ ਪ੍ਰਾਜੈਕਟ ਨੂੰ ਚਲਦਾ ਕਰਕੇ ਟੇਕਓਵਰ ਕਰਨ ਦਾ ਭਰੋਸਾ ਦਿੱਤਾ ਹੈ, ਜਿਸ ਦੇ ਚਲਦਿਆਂ ਕੌਾਸਲ ਵਲੋਂ ਜਲਦ ਮਤਾ ਪਾਸ ਕਰਕੇ ਇਸ ਨੂੰ ਮਨਜੂਰੀ ਲਈ ਭੇਜਿਆ ਜਾਵੇਗਾ, ਉਪਰੰਤ ਇਹ ਪ੍ਰਾਜੈਕਟ ਸੀਵਰੇਜ ਬੋਰਡ ਨੂੰ ਟੇਕਓਵਰ ਕੀਤਾ ਜਾਵੇਗਾ | ਇਸ ਮੌਕੇ ਕੌਾਸਲ ਪ੍ਰਧਾਨ ਬੀਬੀ ਕ੍ਰਿਸ਼ਨਾ ਦੇਵੀ, ਸੀਵਰੇਜ ਬੋਰਡ ਦੇ ਐਸ. ਈ. ਐਸ. ਐਸ. ਢੀਂਡਸਾ, ਗਮਾਡਾ ਦੇ ਐਕਸੀਅਨ ਵਰੁਣ ਗਰਗ, ਕੌਾਸਲ ਦੇ ਐਮ. ਈ. ਹਰਪ੍ਰੀਤ ਸਿੰਘ ਭਿਓਰਾ ਅਤੇ ਸਮੁੱਚੇ ਕੌਾਸਲਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਏ. ਡੀ. ਜੀ. ਪੀ. ਟ੍ਰੈਫ਼ਿਕ ਨੇ 100 ਮੋਟਰਸਾਈਕਲਾਂ ਨੂੰ ਦਿਖਾਈ ਹਰੀ ਝੰਡੀ ਅਗਲੀ ਖ਼ਬਰ ਜ਼ਿਲ੍ਹਾ ਰੁਜ਼ਗਾਰ ਤੇ ਕਾਰੋਬਾਰ ਬਿਊਰੋ ਵਲੋਂ ਮੁੜ ਪਲੇਸਮੈਂਟ ਕੈਂਪਾਂ ਦੀ ਲੜੀ ਸ਼ੁਰੂ
Ad Position 24
No active advertisement