ਚੰਡੀਗੜ੍ਹ, 9 ਅਗਸਤ (ਮਨਜੋਤ ਸਿੰਘ ਜੋਤ)- ਚੰਡੀਗੜ੍ਹ ਤੋਂ ਲੋਕ ਸਭਾ ਮੈਂਬਰ ਸ੍ਰੀਮਤੀ ਕਿਰਨ ਖੇਰ ਨੇ ਅੱਜ ਨਗਰ ਨਿਗਮ ਦੀ ਸੈਕਟਰ-17 ਵਿਚ ਸਥਿਤ ਇਮਾਰਤ ਤੋਂ ਪਾਣੀ ਦੇ 6 ਟੈਂਕਰ ਝੰਡੀ ਦਿਖਾ ਕੇ ਰਵਾਨਾ ਕੀਤੇ ਗਏ | ਖੇਰ ਨੇ ਲੋਕਲ ਏਰੀਆ ਡਿਵੈਲਪਮੈਂਟ ਫ਼ੰਡ ਸਕੀਮ (ਐਮ.ਪੀ.ਲੈਡਸ) ਨਾਲ ਸਟੇਨਲੈਸ ਸਟੀਲ ਦੇ ਛੇ ਪਾਣੀ ਦੇ ਟੈਂਕਰਾਂ ਲਈ 1.20 ਕਰੋੜ ਰੁਪਏ ਦਿੱਤੇ ਹਨ | ਇਸ ਮੌਕੇ ਨਗਰ ਨਿਗਮ ਦੇ ਕਮਿਸ਼ਨਰ ਕੇ.ਕੇ ਯਾਦਵ, ਮੇਅਰ ਰਾਜੇਸ਼ ਕਾਲੀਆ, ਸੀਨੀਅਰ ਡਿਪਟੀ ਮੇਅਰ ਹਰਦੀਪ ਸਿੰਘ, ਕੌਾਸਲਰ ਅਤੇ ਨਗਰ ਨਿਗਮ ਦੇ ਅਧਿਕਾਰੀ ਵੀ ਮੌਜੂਦ ਸਨ | ਇਸ ਦੇ ਨਾਲ ਹੀ ਕਿਰਨ ਖੇਰ ਨੇ ਸੈਕਟਰ-18 ਵਿਚ ਸਥਿਤ ਗੌਰਮਿੰਟ ਗਰਲਜ਼ ਮਾਡਲ ਸੀਨੀਅਰ ਸੈਕੰਡਰੀ ਸਕੂਲ ਵਿਚ 'ਫਿਟਨੈਸ ਵਰਲਡ' ਨਾਮ ਦੇ ਓਪਨ ਏਅਰ ਜਿੰਮ ਦਾ ਵੀ ਉਦਘਾਟਨ ਕੀਤਾ | ਖੇਰ ਨੇ ਇਸ ਓਪਨ ਏਅਰ ਜਿੰਮ ਲਈ ਐਮ.ਪੀ.ਲੈਡਸ ਤੋਂ ਚਾਰ ਲੱਖ ਰੁਪਏ ਦਿੱਤੇ ਹਨ | ਇਸ ਮੌਕੇ ਸਾਬਕਾ ਮੇਅਰ ਅਤੇ ਇਲਾਕਾ ਕੌਾਸਲਰ ਆਸ਼ਾ ਜਸਵਾਲ ਅਤੇ ਜ਼ਿਲ੍ਹਾ ਸਿੱਖਿਆ ਅਧਿਕਾਰੀ ਅਨੁਜੀਤ ਕੌਰ ਵੀ ਮੌਜੂਦ ਸਨ |