ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-08-2019

ਹਵਾਈ ਟਿਕਟਾਂ ਦੀ ਬੁਕਿੰਗ ਨੂੰ ਲੈ ਕੇ ਸਾਢੇ ਤਿੰਨ ਲੱਖ ਦੀ ਠੱਗੀ

Ad Position 21
No active advertisement
ਅਜੀਤ ਡੈਸਕ 10-08-2019
ਚੰਡੀਗੜ੍ਹ, 9 ਅਗਸਤ (ਗੁਰਪ੍ਰੀਤ ਸਿੰਘ ਜਾਗੋਵਾਲ)- ਜਾਅਲੀ ਹਵਾਈ ਟਿਕਟ ਭੇਜ ਕੇ ਸਾਢੇ ਤਿੰਨ ਲੱਖ ਰੁਪਏ ਦੀ ਧੋਖਾਧੜੀ ਕਰਨ ਦਾ ਮਾਮਲਾ ਪੁਲਿਸ ਨੇ ਦਰਜ ਕੀਤਾ ਹੈ | ਮਿਲੀ ਜਾਣਕਾਰੀ ਅਨੁਸਾਰ ਸਬੰਧਤ ਮਾਮਲੇ ਦੀ ਸ਼ਿਕਾਇਤ ਮੁਹਾਲੀ ਸੈਕਟਰ 67 ਦੇ ਰਹਿਣ ਵਾਲੇ ਅਮਿਤ ਸਿੰਘ ਨੇ ਪੁਲਿਸ ਨੂੰ ਦਿੱਤੀ ਹੈ | ਸ਼ਿਕਾਇਤ ਕਰਤਾ ਨੇ ਦੱਸਿਆ ਕਿ ਮੁਹਾਲੀ ਦੇ ਰਹਿਣ ਵਾਲੇ ਅਰਪਿਤ ਸੂਦ ਤੋਂ ਉਨ੍ਹਾਂ ਨੇ ਲੰਡਨ ਤੋਂ ਦਿੱਲੀ ਦੀਆਂ ਹਵਾਈ ਟਿਕਟਾਂ ਬੁੱਕ ਕਰਵਾਈਆਂ ਸਨ ਪਰ ਉਸ ਨੇ ਸ਼ਿਕਾਇਤ ਕਰਤਾ ਨੂੰ ਈ-ਮੇਲ ਰਾਹੀਂ ਜਾਅਲੀ ਟਿਕਟਾਂ ਭੇਜ ਕੇ ਉਨ੍ਹਾਂ ਤੋਂ ਤਿੰਨ ਲੱਖ 50 ਹਜ਼ਾਰ ਰੁਪਏ ਲੈ ਲਏ | ਪੁਲਿਸ ਨੇ ਸ਼ਿਕਾਇਤ 'ਤੇ ਸਬੰਧਤ ਮਾਮਲਾ ਆਈ.ਪੀ.ਸੀ ਦੀ ਧਾਰਾ 420, 467, 468, 471 ਤਹਿਤ ਪੁਲਿਸ ਸਟੇਸ਼ਨ ਸੈਕਟਰ 26 ਵਿਚ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ | ਮਾਮਲੇ ਦੀ ਜਾਂਚ ਜਾਰੀ ਹੈ |

Ad Position 22
No active advertisement
ਪਿਛਲੀ ਖ਼ਬਰ ਖਾਣਾ ਦੇਣ ਆਏ ਲੜਕੇ ਤੋਂ ਸਾਮਾਨ ਖੋਹਿਆ ਅਗਲੀ ਖ਼ਬਰ ਕਿਰਨ ਖੇਰ ਵਲੋਂ ਪਾਣੀ ਦੇ 6 ਟੈਂਕਰ ਝੰਡੀ ਦਿਖਾ ਕੇ ਰਵਾਨਾ
Ad Position 24
No active advertisement