ਚੰਡੀਗੜ੍ਹ, 9 ਅਗਸਤ (ਮਨਜੋਤ ਸਿੰਘ ਜੋਤ)- ਪੰਜਾਬ ਯੂਨੀਵਰਸਿਟੀ ਵਿਦਿਆਰਥੀ ਕੌਾਸਲ ਚੋਣਾਂ ਨੂੰ ਲੈ ਕੇ ਸਰਗਰਮੀਆਂ ਤੇਜ਼ ਹੋ ਗਈਆਂ ਹਨ | ਵਿਦਿਆਰਥੀਆਂ ਜਥੇਬੰਦੀਆਂ ਵਲੋਂ ਆਪਣੀ ਜਿੱਤ ਲਈ ਤਿਆਰੀ ਕਰਨੀ ਸ਼ੁਰੂ ਕਰ ਦਿੱਤੀ ਗਈ ਹੈ | ਵਿਦਿਆਰਥੀ ਜਥੇਬੰਦੀ ਐਸ.ਓ.ਆਈ. ਵਲੋਂ ਪੈਨਲ ਦਾ ਐਲਾਨ ਕੀਤਾ ਗਿਆ | ਪਾਰਟੀ ਵਲੋਂ ਚੇਤਨ ਚੌਧਰੀ ਨੂੰ ਵਿਦਿਆਰਥੀ ਕੌਾਸਲ ਚੋਣਾਂ ਵਿਚ ਪ੍ਰਧਾਨ ਦੇ ਅਹੁਦੇ ਲਈ ਉਮੀਦਵਾਰ ਐਲਾਨਿਆ ਗਿਆ ਹੈ | ਜਦ ਕਿ ਅਰਪਿਤ ਮੱਕੜ ਨੂੰ ਪ੍ਰਧਾਨ, ਦਿਲਾਗ ਭੰਗੂ ਨੂੰ ਚੇਅਰਮੈਨ, ਦੇਵਾਕ ਸੋਨੀ ਨੂੰ ਪਾਰਟੀ ਪ੍ਰਧਾਨ, ਅਰਸ਼ਦੀਪ ਸਿੰਘ ਨੂੰ ਕੈਂਪਸ ਪ੍ਰਧਾਨ, ਕਾਰਤਿਕ ਮਰਵਾਹਾ ਨੂੰ ਪਾਰਟੀ ਇੰਚਾਰਜ ਐਲਾਨਿਆ ਗਿਆ | ਇਸੇ ਤਰ੍ਹਾਂ ਐਸ.ਓ.ਆਈ. ਵਲੋਂ ਲੜਕੀਆਂ ਦੇ ਪੈਨਲ ਦਾ ਐਲਾਨ ਕੀਤਾ ਗਿਆ | ਜਿਸ ਤਹਿਤ ਕਲਿਆਣੀ ਡੋਗਰਾ ਨੂੰ ਪਾਰਟੀ ਪ੍ਰਧਾਨ, ਤਮੰਨਾ ਨੂੰ ਚੇਅਰਮੈਨ, ਯਸ਼ਨੀਤ ਕੌਰ ਨੂੰ ਪ੍ਰਧਾਨ, ਹਰਸਿਮਰ ਨੂੰ ਮੀਤ ਪ੍ਰਧਾਨ, ਜਸਲੀਨ ਕੌਰ ਨੂੰ ਪਾਰਟੀ ਇੰਚਾਰਜ, ਏਕਤਾ ਕਪੂਰ ਨੂੰ ਕੈਂਪਸ ਇੰਚਾਰਜ ਐਲਾਨਿਆ ਗਿਆ | ਐਸ.ਓ.ਆਈ. ਪੰਜਾਬ ਪ੍ਰਧਾਨ ਪਰਮਿੰਦਰ ਸਿੰਘ ਬਰਾੜ ਵਲੋਂ ਪੈਨਲ ਦਾ ਐਲਾਨ ਕੀਤਾ | ਇਸ ਮੌਕੇ ਵੱਡੀ ਗਿਣਤੀ ਵਿਚ ਐਸ.ਓ.ਆਈ. ਦੇ ਸਮਰਥਕ ਮੌਜੂਦ ਸਨ |