ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-08-2019

ਯੇਚੁਰੀ ਤੇ ਰਾਜਾ ਦੀ ਗਿ੍ਫ਼ਤਾਰੀ ਲੋਕ ਰਾਜ ਵਿਰੋਧੀ-ਮਾਕਪਾ

Ad Position 21
No active advertisement
ਅਜੀਤ ਡੈਸਕ 10-08-2019
ਚੰਡੀਗੜ੍ਹ, 9 ਅਗਸਤ (ਵਿਸ਼ੇਸ਼ ਪ੍ਰਤੀਨਿਧ)-ਕਾਮਰੇਡ ਸੁਖਵਿੰਦਰ ਸਿੰਘ ਸੇਖੋਂ ਸੂਬਾ ਸਕੱਤਰ ਸੀ.ਪੀ.ਆਈ. (ਐਮ) ਪੰਜਾਬ ਨੇ ਪ੍ਰੈਸ ਬਿਆਨ ਜਾਰੀ ਕਰਦੇ ਹੋਏ ਕਿਹਾ ਹੈ ਕਿ ਕਾਮਰੇਡ ਸੀਤਾ ਰਾਮ ਯੇਚੁਰੀ ਜਨਰਲ ਸਕੱਤਰ ਸੀ.ਪੀ.ਆਈ. (ਐਮ) ਅਤੇ ਕਾਮਰੇਡ ਡੀ. ਰਾਜਾ ਜਨਰਲ ਸਕੱਤਰ ਸੀ.ਪੀ.ਆਈ. ਨੂੰ ਸ੍ਰੀ ਨਗਰ ਹਵਾਈ ਅੱਡੇ 'ਤੇ ਬੀ.ਜੇ.ਪੀ. ਦੀ ਕੇਂਦਰੀ ਸਰਕਾਰ ਦੇ ਨਿਰਦੇਸ਼ਾਂ 'ਤੇ ਹਿਰਾਸਤ ਵਿਚ ਲੈਣਾ ਗੈਰ ਸੰਵਿਧਾਨਿਕ, ਜਮਹੂਰੀਅਤ ਵਿਰੋਧੀ ਤੇ ਮਨੁੱਖੀ ਅਧਿਕਾਰਾਂ ਦਾ ਘਾਣ ਕਰਨਾ ਹੈ | ਯੇਚੁਰੀ ਤੇ ਡੀ. ਰਾਜਾ ਸੀ.ਪੀ.ਆਈ. (ਐਮ) ਦੇ ਬੀਮਾਰ ਉੱਘੇ ਨੇਤਾ ਅਤੇ ਸਾਬਕਾ ਐਮ.ਐਲ.ਏ. ਮੁਹੰਮਦ ਯੂਸ਼ਫ ਤਾਰੀਗਾਮੀ ਅਤੇ ਜੰਮੂ ਕਸ਼ਮੀਰ ਦੇ ਲੋਕਾਂ ਨੂੰ ਮਿਲਣ ਗਏ ਸਨ | ਸੇਖੋਂ ਨੇ ਕਿਹਾ ਕਿ ਧਾਰਾ 370 ਖ਼ਤਮ ਕਰਕੇ ਜੰਮੂ ਕਸ਼ਮੀਰ ਦੇ ਲੋਕਾਂ ਦਾ ਆਪਣੀ ਸਰਕਾਰ ਚੁਣਨ ਦਾ ਜਮਹੂਰੀ ਹੱਕ ਖੋਹਣਾ, ਸੂਬੇ ਦਾ ਦਰਜਾ ਘਟਾਉਣਾ ਤੇ ਰਾਜ ਨੂੰ ਦੋ ਹਿੱਸਿਆਂ ਵਿਚ ਵੰਡ ਕੇ ਕੇਂਦਰੀ ਸ਼ਾਸਤ ਪ੍ਰਦੇਸ਼ ਬਨਾਉਣਾ ਕਿਸੇ ਤਰ੍ਹਾਂ ਵੀ ਠੀਕ ਨਹੀਂ ਹੈ | ਸੇਖੋਂ ਨੇ ਸਰਕਾਰ ਦੇ ਇਨ੍ਹਾਂ ਕਦਮਾਂ ਦੀ ਸਖ਼ਤ ਨਿਖੇਧੀ ਕਰਦੇ ਹੋਏ ਸੀ.ਪੀ.ਆਈ. (ਐਮ.) ਦੀਆਂ ਸਮੂਹ ਇਕਾਈਆਂ ਨੂੰ ਸੱਦਾ ਦਿੱਤਾ ਹੈ ਕਿ ਆਪਣੇ ਬਿਮਾਰ ਨੇਤਾ ਅਤੇ ਜੰਮੂ ਕਸ਼ਮੀਰ ਦੇ ਲੋਕਾਂ ਨੂੰ ਮਿਲਣ ਗਏ ਦੋਵੇਂ ਕੌਮੀ ਕਮਿਊਨਿਸਟ ਆਗੂਆਂ ਨੂੰ ਹਿਰਾਸਤ ਵਿਚ ਲੈਣ ਵਿਰੁੱਧ ਹਰ ਪੱਧਰ 'ਤੇ ਸਖ਼ਤ ਵਿਰੋਧ ਦਾ ਪ੍ਰਗਟਾਵਾ ਕੀਤਾ ਜਾਵੇ |
Ad Position 22
No active advertisement
ਪਿਛਲੀ ਖ਼ਬਰ ਤਰੁਣ ਚੁੱਘ ਦੀ ਸੁਰੱਖਿਆ 'ਚ ਤਾਇਨਾਤ ਗਾਰਡ ਦਾ ਅਸਲਾ ਚੋਰੀ ਹੋਣ ਦੇ ਮਾਮਲੇ 'ਚ ਡੀ.ਜੀ.ਪੀ. ਵਲੋਂ ਹਿਦਾਇਤਾਂ ਜਾਰੀ ਅਗਲੀ ਖ਼ਬਰ -ਮਾਮਲਾ 'ਹੈਟ' ਖ਼ਤਮ ਕਰਨ ਦੀ ਮੰਗ ਦਾ- ਮੁੱਖ ਮੰਤਰੀ ਨਾਲ ਮੀਟਿੰਗ 'ਚ ਵਕੀਲਾਂ ਹੱਥ ਲੱਗਿਆ ਸਿਰਫ ਭਰੋਸਾ
Ad Position 24
No active advertisement