ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-08-2019

ਪਸ਼ੂ-ਪਾਲਣ ਵਿਭਾਗ ਨੇ ਪ੍ਰਸਾਰ ਸੇਵਾ ਅਤੇ ਕਿਸਾਨ ਜਾਗਰੂਕਤਾ ਕੈਂਪ ਲਗਾਇਆ <br/>

Ad Position 21
No active advertisement
ਕੈਂਪ ਦੌਰਾਨ ਪਸ਼ੂ-ਪਾਲਕਾਂ ਨੂੰ ਦਵਾਈਆਂ ਵੰਡਦੇ ਹੋਏ ਡਾ: ਬਿਮਲ ਸ਼ਰਮਾ ਅਤੇ ਹੋਰ | ਤਸਵੀਰ : ਵਿੱਦਿਆ ਸਾਗਰ <br/> 10-08-2019
ਲਾਲੜੂ, 9 ਅਗਸਤ (ਰਾਜਬੀਰ ਸਿੰਘ)-ਡਾਇਰੈਕਟਰ ਪਸ਼ੂ-ਪਾਲਣ ਵਿਭਾਗ ਪੰਜਾਬ ਦੀ ਅਗਵਾਈ ਹੇਠ ਪਿੰਡ ਮਗਰਾ ਵਿਖੇ ਪ੍ਰਸਾਰ ਸੇਵਾ ਅਤੇ ਕਿਸਾਨ ਜਾਗਰੂਕਤਾ ਕੈਂਪ ਲਗਾਇਆ ਗਿਆ | ਕੈਂਪ ਦੌਰਾਨ ਸਹਾਇਕ ਡਾਇਰੈਕਟਰ ਪਸ਼ੂ-ਪਾਲਣ ਵਿਭਾਗ ਡਾ: ਬਿਮਲ ਸ਼ਰਮਾ ਨੇ ਪਸ਼ੂ-ਪਾਲਕਾਂ ਨੂੰ ਖੇਤੀਬਾੜੀ ਦੇ ਨਾਲ-ਨਾਲ ਸਹਾਇਕ ਧੰਦਿਆਂ ਜਿਵੇ ਕਿ ਡੇਅਰੀ ਪਾਲਣ, ਸੂਰ ਪਾਲਣ, ਬੱਕਰੀ ਪਾਲਣ ਅਤੇ ਮੁਰਗੀ ਪਾਲਣ ਸਬੰਧੀ ਪ੍ਰੇਰਿਤ ਕੀਤਾ ਤਾਂ ਜੋ ਉਨ੍ਹਾਂ ਦੀ ਆਮਦਨ ਵਿਚ ਵਾਧਾ ਹੋ ਸਕੇ | ਡਾ: ਸ਼ਰਮਾ ਨੇ ਪਸ਼ੂ-ਪਾਲਣ ਵਿਭਾਗ ਵਲੋਂ ਚਲਾਏ ਜਾ ਰਹੇ ਵੱਖ-ਵੱਖ ਪ੍ਰਾਜੈਕਟਾਂ ਸਬੰਧੀ ਜਾਣਕਾਰੀ ਦਿੰਦਿਆਂ ਕਿਹਾ ਕਿ ਗੋਕਲ ਮਿਸ਼ਨ ਅਧੀਨ ਸਾਹੀਵਾਲ ਗਊਆਂ ਤੋਂ ਵਧੇਰੇ ਮੁਨਾਫ਼ਾ ਲਿਆ ਜਾ ਸਕਦਾ ਹੈ | ਇਸ ਮੌਕੇ ਡਾ: ਅੰਸ਼ੁਲ ਅਰੋੜਾ ਵੈਟਰਨਰੀ ਅਫ਼ਸਰ ਦੱਪਰ ਵਲੋਂ ਵੀ ਪਸ਼ੂ-ਪਾਲਕਾਂ ਨੂੰ ਜਾਗਰੂਕ ਕੀਤਾ ਗਿਆ | ਕੈਂਪ ਦੌਰਾਨ ਜਿਥੇ ਪਸ਼ੂ-ਪਾਲਕਾਂ ਨੂੰ ਮੁਫ਼ਤ ਦਵਾਈਆਂ ਵੰਡੀਆਂ ਗਈਆਂ, ਉਥੇ ਹੀ ਡਾ: ਬਿਮਲ ਸ਼ਰਮਾ ਨੇ ਵਾਤਾਵਰਨ ਦੀ ਸ਼ੁੱਧਤਾ ਲਈ ਪਿੰਡ ਦੀ ਧਰਮਸ਼ਾਲਾ ਵਿਖੇ ਬੂਟਾ ਵੀ ਲਗਾਇਆ |

Ad Position 22
No active advertisement
ਪਿਛਲੀ ਖ਼ਬਰ -ਚਾਰ ਸ਼ੋਅਰੂਮਾਂ 'ਚ ਚੋਰੀ- ਨਕਦੀ ਸਮੇਤ ਹੋਰ ਸਾਮਾਨ 'ਤੇ ਹੱਥ ਕੀਤਾ ਸਾਫ਼ <br/> ਅਗਲੀ ਖ਼ਬਰ ਅਦਾਲਤ ਨੇ ਮੁਲਜ਼ਮ ਨੂੰ ਭੇਜਿਆ ਜੇਲ੍ਹ
Ad Position 24
No active advertisement