ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-08-2019

-ਚਾਰ ਸ਼ੋਅਰੂਮਾਂ 'ਚ ਚੋਰੀ- ਨਕਦੀ ਸਮੇਤ ਹੋਰ ਸਾਮਾਨ 'ਤੇ ਹੱਥ ਕੀਤਾ ਸਾਫ਼ <br/>

Ad Position 21
No active advertisement
ਪਿ੍ੰਸ ਬੂਟ ਸਟੋਰ 'ਚ ਚੋਰਾਂ ਵਲੋਂ ਕੀਤੀ ਗਈ ਫਰੋਲਾ-ਫਰਾਲੀ ਸਬੰਧੀ ਜਾਣਕਾਰੀ ਦਿੰਦੇ ਹੋਏ ਦੁਕਾਨ ਮਾਲਕ | ਤਸਵੀਰ : ਜੰਡਪੁਰੀ <br/> 10-08-2019
ਖਰੜ, 9 ਅਗਸਤ (ਜੰਡਪੁਰੀ)-ਬੀਤੀ ਰਾਤ ਚੋਰਾਂ ਨੇ ਨਿੱਝਰ ਚੌਾਕ ਤੋਂ ਛੱਜੂਮਾਜਰਾ ਨੂੰ ਜਾਂਦੇ ਮਾਰਗ 'ਤੇ ਸਥਿਤ ਚਾਰ ਸ਼ੋਅਰੂਮਾਂ 'ਚੋਂ ਨਕਦੀ ਅਤੇ ਹੋਰ ਸਾਮਾਨ ਚੋਰੀ ਕਰ ਲਿਆ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਬਾਂਸਲ ਬ੍ਰਦਰਜ਼ ਹਾਰਡੇਵਅਰ ਨਾਮਕ ਸ਼ੋਅਰੂਮ ਦੇ ਮਾਲਕ ਸੁਦਰਸ਼ਨ ਬਾਂਸਲ ਨੇ ਦੱਸਿਆ ਕਿ ਉਹ ਹਰ ਰੋਜ਼ ਦੀ ਤਰ੍ਹ•ਾਂ ਆਪਣਾ ਹਾਰਡਵੇਅਰ ਦਾ ਸਟੋਰ ਬੰਦ ਕਰਕੇ ਘਰ ਗਏ ਸਨ ਅਤੇ ਅੱਜ ਉਨ੍ਹ•ਾਂ ਦੇ ਗੁਆਂਢੀਆਂ ਨੇ ਫ਼ੋਨ 'ਤੇ ਉਨ੍ਹਾਂ ਨੂੰ ਦੱ ਸਿਆ ਕਿ ਉਨ੍ਹ•ਾਂ ਦੇ ਸ਼ੋਅਰੂਮ ਦੇ ਤਾਲੇ ਟੁੱਟੇ ਪਏ ਹਨ | ਜਦੋਂ ਉਨ੍ਹ•ਾਂ ਮੌਕੇ 'ਤੇ ਜਾ ਕੇ ਦੇਖਿਆ ਚੋਰਾਂ ਨੇ ਸਟੋਰ ਦਾ ਸ਼ਟਰ ਤੋੜਿਆ ਹੋਇਆ ਸੀ ਅਤੇ ਅੰਦਰੋਂ ਕਾਊਾਟਰ 'ਚ ਪਈ 40 ਹਜ਼ਾਰ ਰੁਪਏ ਦੀ ਨਕਦੀ ਗਾਇਬ ਸੀ, ਜਦਕਿ ਬਾਕੀ ਸਾਮਾਨ ਸਹੀ ਸਲਾਮਤ ਸੀ | ਉਨ•੍ਹਾਂ ਦੱਸਿਆ ਕਿ ਚੋਰ ਐਕਟਿਵਾ 'ਤੇ ਸਵਾਰ ਹੋ ਕੇ ਆਇਆ ਸੀ, ਜਿਸ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ | ਉਨ੍ਹਾਂ ਦੱਸਿਆ ਕਿ ਚੋਰੀ ਦੀ ਇਹ ਵਾਰਦਾਤ ਸ਼ੋਅਰੂਮ 'ਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਵਿਚ ਕੈਦ ਹੋ ਗਈ ਹੈ | ਇਸੇ ਤਰ੍ਹ•ਾਂ ਪਿ੍ੰਸ ਬੂਟ ਸਟੋਰ ਨਾਮਕ ਸ਼ੋਅਰੂਮ ਦੀ ਮਾਲਕ ਭੁਪਿੰਦਰ ਕੌਰ ਨੇ ਦੱਸਿਆ ਕਿ ਚੋਰਾਂ ਨੇ ਬੀਤੀ ਰਾਤ ਉਨ੍ਹ•ਾਂ ਦੀ ਦੁਕਾਨ ਦੇ ਤਾਲੇ ਤੋੜ ਕੇ ਦੁਕਾਨ ਵਿਚੋਂ ਬ੍ਰਾਂਡਡ ਬੂਟ, ਲੇਡੀਜ਼ ਪਰਸ, ਬੈਲਟਾਂ ਆਦਿ ਸਾਮਾਨ ਚੋਰੀ ਕਰ ਲਿਆ, ਜਿਸ ਕਾਰਨ ਉਨ੍ਹ•ਾਂ ਦਾ 1.25 ਲੱਖ ਰੁ: ਦੇ ਕਰੀਬ ਦਾ ਨੁਕਸਾਨ ਹੋਇਆ ਹੈ | ਉਨ੍ਹ•ਾਂ ਦੱਸਿਆ ਕਿ ਉਨ੍ਹ•ਾਂ ਦੀ ਦੁਕਾਨ ਦੇ ਸਾਹਮਣੇ ਪੂਨੀਆ ਨਾਂਅ ਦਾ ਨਵਾਂ ਸ਼ੋਅਰੂਮ ਖੁੱਲਿ੍ਹਆ ਹੈ, ਜਿਸ ਦਾ ਕਿ ਅੱਜ ਉਦਘਾਟਨ ਹੋਣਾ ਸੀ ਅਤੇ ਚੋਰਾਂ ਵਲੋਂ ਇਸ ਸ਼ੋਅਰੂਮ ਨੂੰ ਵੀ ਆਪਣਾ ਨਿਸ਼ਾਨਾ ਬਣਾਇਆ ਗਿਆ, ਪਰ ਸ਼ੋਅਰੂਮ ਵਿਚ ਕੋਈ ਸਾਮਾਨ ਨਾ ਹੋਣ ਕਰਕੇ ਉਨ•੍ਹਾਂ ਦਾ ਬਚਾਓ ਹੋ ਗਿਆ | ਇਸੇ ਤਰ੍ਹ•ਾਂ ਐੱਸ. ਐੱਸ. ਟਰੇਡਰਜ਼ ਦੇ ਮਾਲਕ ਪ੍ਰਭਾਤ ਨੇ ਦੱਸਿਆ ਕਿ ਉਹ ਕਰੋਕਰੀ ਅਤੇ ਗਿਫ਼ਟ ਆਈਟਮਜ਼ ਵੇਚਣ ਦਾ ਕੰਮ ਕਰਦੇ ਹਨ ਅਤੇ ਬੀਤੀ ਰਾਤ ਚੋਰਾਂ ਨੇ ਉਨ੍ਹ•ਾਂ ਦੀ ਦੁਕਾਨ ਵਿਚਲੇ ਗੱਲੇ ਵਿਚ ਪਈ ਕਰੀਬ 2500 ਰੁਪਏ ਦੀ ਨਕਦੀ ਚੋਰੀ ਕਰ ਲਈ, ਪਰ ਉਨ੍ਹਾਂ ਦੇ ਹੋਰ ਸਾਮਾਨ ਦਾ ਬਚਾਅ ਹੋ ਗਿਆ | ਇਨ੍ਹਾਂ ਵਾਰਦਾਤਾਂ ਸਬੰਧੀ ਪੀੜਤਾਂ ਵਲੋਂ ਇਕੱਠੇ ਹੋ ਕੇ ਪੁਲਿਸ ਨੂੰ ਸੂਚਿਤ ਕੀਤਾ ਗਿਆ, ਜਿਸ ਤੋਂ ਬਾਅਦ ਪੁਲਿਸ ਨੇ ਮੌਕੇ ਦਾ ਜਾਇਜ਼ਾ ਲੈਣ ਉਪਰੰਤ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ |

Ad Position 22
No active advertisement
ਪਿਛਲੀ ਖ਼ਬਰ ਐਸ. ਟੀ. ਐਫ. ਨੇ 2 ਪ੍ਰਾਈਵੇਟ ਵਿਅਕਤੀਆਂ ਦੀ ਪਾਈ ਗਿ੍ਫ਼ਤਾਰੀ, 1 ਦਿਨ ਦਾ ਰਿਮਾਂਡ ਅਗਲੀ ਖ਼ਬਰ ਪਸ਼ੂ-ਪਾਲਣ ਵਿਭਾਗ ਨੇ ਪ੍ਰਸਾਰ ਸੇਵਾ ਅਤੇ ਕਿਸਾਨ ਜਾਗਰੂਕਤਾ ਕੈਂਪ ਲਗਾਇਆ <br/>
Ad Position 24
No active advertisement