ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-08-2019

ਐਸ. ਟੀ. ਐਫ. ਨੇ 2 ਪ੍ਰਾਈਵੇਟ ਵਿਅਕਤੀਆਂ ਦੀ ਪਾਈ ਗਿ੍ਫ਼ਤਾਰੀ, 1 ਦਿਨ ਦਾ ਰਿਮਾਂਡ

Ad Position 21
No active advertisement
ਅਜੀਤ ਡੈਸਕ 10-08-2019
ਐੱਸ. ਏ. ਐੱਸ. ਨਗਰ, 9 ਅਗਸਤ (ਜਸਬੀਰ ਸਿੰਘ ਜੱਸੀ)-ਕੁਲਦੀਪ ਸਿੰਘ ਦੀਪਾ ਨਾਂਅ ਦੇ ਵਿਅਕਤੀ ਨੂੰ ਨਸ਼ੇ ਸਮੇਤ ਕਾਬੂ ਕਰਨ ਮਗਰੋਂ ਉਸ ਕੋਲੋਂ 7 ਲੱਖ 13 ਹਜ਼ਾਰ ਰੁਪਏ ਲੈ ਕੇ ਛੱਡਣ ਦੇ ਮਾਮਲੇ 'ਚ ਗਿ੍ਫ਼ਤਾਰ ਸਬ ਇੰਸਪੈਕਟਰ ਸੁਖਮੰਦਰ ਸਿੰਘ ਤੋਂ ਬਾਅਦ ਐਸ. ਟੀ. ਐਫ. ਵਲੋਂ ਪੈਸਿਆਂ ਦਾ ਲੈਣ-ਦੇਣ ਕਰਨ ਵਾਲੇ 2 ਪ੍ਰਾਈਵੇਟ ਵਿਅਕਤੀਆਂ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ | ਉਕਤ ਵਿਅਕਤੀਆਂ ਦੀ ਪਛਾਣ ਮਨਿੰਦਰ ਸਿੰਘ ਅਤੇ ਲਵਪ੍ਰੀਤ ਸਿੰਘ ਵਜੋਂ ਹੋਈ ਹੈ | ਐਸ. ਟੀ. ਐਫ. ਨੇ ਦੋਵਾਂ ਮੁਲਜ਼ਮਾਂ ਨੂੰ ਅਦਾਲਤ 'ਚ ਪੇਸ਼ ਕੀਤਾ, ਜਿੱਥੇ ਅਦਾਲਤ ਵਲੋਂ ਉਨ੍ਹਾਂ ਨੂੰ 1 ਦਿਨ ਦੇ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ ਗਿਆ ਹੈ | ਉਕਤ ਦੋਵਾਂ ਮੁਲਜ਼ਮਾਂ 'ਤੇ ਦੋਸ਼ ਹੈ ਕਿ ਉਹ ਕੁਲਦੀਪ ਸਿੰਘ ਦੀਪਾ ਦੇ ਘਰੋਂ ਲੱਖਾਂ ਰੁਪਏ ਲੈ ਕੇ ਆਏ ਸਨ | ਐਸ. ਟੀ. ਐਫ. ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਉਕਤ ਵਿਅਕਤੀਆਂ ਨੇ ਲੱਖਾਂ ਰੁਪਏ ਕਿਸ ਨੂੰ ਦਿੱਤੇ ਸਨ ਅਤੇ ਉਕਤ ਰੁਪਇਆਂ ਦੀ ਰਿਕਵਰੀ ਕਰਨੀ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਸਬ ਇੰਸਪੈਕਟਰ ਸੁਖਮੰਦਰ ਸਿੰਘ ਦੀ ਗੱਡੀ 'ਚੋਂ 25 ਹਜ਼ਾਰ ਦੀ ਨਕਦੀ, 3 ਗ੍ਰਾਮ ਹੈਰੋਇਨ ਅਤੇ ਕੁਲਦੀਪ ਸਿੰਘ ਦੀਪਾ ਦਾ ਇਕ ਮੋਬਾਈਲ ਫੋਨ ਬਰਾਮਦ ਕੀਤਾ ਸੀ | ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਸ ਮਾਮਲੇ 'ਚ ਐਸ. ਟੀ. ਐਫ. ਦੇ ਅਧਿਕਾਰੀ ਪੁਲਿਸ ਦੇ ਹੋਰਨਾਂ ਮੁਲਾਜ਼ਮਾਂ ਦੀ ਸ਼ਮੂਲੀਅਤ ਬਾਰੇ ਜਾਂਚ ਕਰ ਰਹੇ ਹਨ |
Ad Position 22
No active advertisement
ਪਿਛਲੀ ਖ਼ਬਰ ਅੰਤਰਰਾਸ਼ਟਰੀ ਨਗਰ ਕੀਰਤਨ ਅੱਜ ਪੁੱਜੇਗਾ ਕੁਰਾਲੀ-ਕਾਲੇਵਾਲ ਅਗਲੀ ਖ਼ਬਰ -ਚਾਰ ਸ਼ੋਅਰੂਮਾਂ 'ਚ ਚੋਰੀ- ਨਕਦੀ ਸਮੇਤ ਹੋਰ ਸਾਮਾਨ 'ਤੇ ਹੱਥ ਕੀਤਾ ਸਾਫ਼ <br/>
Ad Position 24
No active advertisement