01-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-08-2019

ਜ਼ਿਲ੍ਹਾ ਪੱਧਰੀ ਟੂਰਨਾਮੈਂਟ ਦੌਰਾਨ ਤੈਰਾਕੀ ਦਾ 50 ਮੀਟਰ ਬੈਕ ਸਟਰੋਕ (ਲੜਕੇ) ਮੁਕਾਬਲਾ ਆਚਮਨ ਸ਼ਰਮਾ ਨੇ ਜਿੱਤਿਆ <br/>

Ad Position 21
No active advertisement
ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਟੂਰਨਾਮੈਂਟ ਦੌਰਾਨ ਟੇਬਲ ਟੈਨਿਸ ਦੇ ਮੁਕਾਬਲੇ 'ਚ ਹਿੱਸਾ ਲੈਂਦੇ ਹੋਏ ਖਿਡਾਰੀ | ਤਸਵੀਰ : ਅਮਰਜੀਤ ਸਿੰਘ <br/> 10-08-2019
ਐੱਸ. ਏ. ਐੱਸ. ਨਗਰ, 9 ਅਗਸਤ (ਤਰਵਿੰਦਰ ਸਿੰਘ ਬੈਨੀਪਾਲ)-ਸਥਾਨਕ ਸੈਕਟਰ-78 ਦੇ ਖੇਡ ਭਵਨ ਵਿਖੇ ਖੇਡ ਵਿਭਾਗ ਪੰਜਾਬ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਜ਼ਿਲ੍ਹਾ ਪੱਧਰੀ ਟੂਰਨਾਮੈਂਟ ਲੜਕੇ-ਲੜਕੀਆਂ ਅੰਡਰ-18 ਸਾਲ ਕਰਵਾਏ ਜਾ ਰਹੇ ਹਨ | ਇਨ੍ਹਾਂ ਖੇਡ ਮੁਕਾਬਲਿਆਂ 'ਚ ਤੈਰਾਕੀ ਦਾ 50 ਮੀਟਰ ਬੈਕ ਸਟਰੋਕ (ਲੜਕੇ) ਮੁਕਾਬਲਾ ਆਚਮਨ ਸ਼ਰਮਾ ਨੇ ਜਿੱਤਿਆ ਜਦਕਿ ਟੇਬਲ ਟੈਨਿਸ ਲੜਕੀਆਂ ਦੇ ਮੁਕਾਬਲੇ ਵਿਚ ਪੈਲਫ ਨੇ ਸਿਮਰਨ ਨੂੰ 3-0 ਨਾਲ ਹਰਾਇਆ | ਅੱਜ ਹੋਏ ਖੇਡ ਮੁਕਾਬਲਿਆਂ ਸਬੰਧੀ ਜਾਣਕਾਰੀ ਦਿੰਦਿਆਂ ਕਾਰਜਕਾਰੀ ਜ਼ਿਲ੍ਹਾ ਖੇਡ ਅਫ਼ਸਰ ਸੁਰਜੀਤ ਸਿੰਘ ਨੇ ਦੱਸਿਆ ਕਿ ਤੈਰਾਕੀ 50 ਮੀਟਰ ਬੈਕ ਸਟਰੋਕ (ਲੜਕੇ) ਮੁਕਾਬਲੇ ਵਿਚ ਆਚਮਨ ਸ਼ਰਮਾ ਨੇ ਪਹਿਲਾ ਅਤੇ ਆਰੀਅਨ ਨੇ ਦੂਜਾ ਸਥਾਨ ਪ੍ਰਾਪਤ ਕੀਤਾ ਜਦਕਿ 50 ਮੀਟਰ ਬੈਕ ਸਟਰੋਕ (ਲੜਕੀਆਂ) ਦੇ ਮੁਕਾਬਲੇ 'ਚ ਅਰਸ਼ਪ੍ਰੀਤ ਕੌਰ ਨੇ ਪਹਿਲਾ ਅਤੇ ਮਨਰੂਪ ਕੌਰ ਨੇ ਦੂਜਾ ਸਥਾਨ ਪ੍ਰਾਪਤ ਕੀਤਾ | ਇਸੇ ਤਰ੍ਹਾਂ ਸਕੇਟਿੰਗ ਕੁਆਰਡ 1000 ਮੀਟਰ ਰੇਸ (ਲੜਕੇ) ਵਿਚ ਜਸ਼ਨਬੀਰ ਸਿੰਘ ਨੇ ਪਹਿਲਾ ਅਤੇ ਆਯੂਸ਼ ਸ਼ਰਮਾ ਨੇ ਦੂਜਾ ਸਥਾਨ ਪ੍ਰਾਪਤ ਕੀਤਾ | ਇਸ ਤੋਂ ਇਲਾਵਾ ਫੁੱਟਬਾਲ (ਲੜਕੀਆਂ) ਦੇ ਮੁਕਾਬਲੇ ਵਿਚ ਕੋਚਿੰਗ ਸੈਂਟਰ ਕੁਰਾਲੀ ਨੇ ਵਾਈ. ਪੀ. ਐੱਸ. ਮੁਹਾਲੀ ਨੂੰ ਤੇ ਦੂਨ ਸਕੂਲ ਨੇ ਸ਼ੈਮਰਾਕ ਸਕੂਲ ਨੂੰ , ਟੇਬਲ ਟੈਨਿਸ (ਲੜਕੀਆਂ) ਵਿਚ ਪੈਲਫ ਨੇ ਸਿਮਰਨ ਨੂੰ 3-0 ਨਾਲ ਤੇ ਪ੍ਰਗਤੀ ਨੇ ਕੀਰਤੀ ਨੂੰ 3-1 ਨਾਲ, ਬੈਡਮਿੰਟਨ (ਲੜਕੀਆਂ) 'ਚ ਨਿਮਰ ਕੌਰ ਨੇ ਅਰਸ਼ੀਆ ਨੂੰ 2-1 ਨਾਲ ਤੇ ਸੀਰਤ ਬੋਪਾਰਾਏ ਨੇ ਆਵਿਸ਼ੀ ਨੂੰ 2-0 ਨਾਲ ਅਤੇ ਬਾਸਕਿਟਬਾਲ (ਲੜਕੇ) ਵਿਚ ਖ਼ਾਲਸਾ ਸਕੂਲ ਫੇਜ਼-8 ਮੁਹਾਲੀ ਨੇ ਸਰਕਾਰੀ ਮਾਡਲ ਸਕੂਲ ਫੇਜ਼-3ਬੀ1 ਮੁਹਾਲੀ ਨੂੰ 52-47 ਨਾਲ ਤੇ ਸੇਂਟ ਸੋਲਜ਼ਰ ਸਕੂਲ ਨੇ ਪੁਲਿਸ ਪਬਲਿਕ ਸਕੂਲ ਮੁਹਾਲੀ ਨੂੰ 50-35 ਨਾਲ ਹਰਾਇਆ |

Ad Position 22
No active advertisement
ਪਿਛਲੀ ਖ਼ਬਰ ਜ਼ਮੀਨੀ ਵਿਵਾਦ ਨੂੰ ਲੈ ਕੇ ਬਜ਼ੁਰਗ ਨੇ ਚੌਕੀ ਇੰਚਾਰਜ 'ਤੇ ਮਾੜੀ ਸ਼ਬਦਾਵਲੀ ਵਰਤਣ ਦੇ ਲਗਾਏ ਦੋਸ਼ ਅਗਲੀ ਖ਼ਬਰ ਡੀ.ਸੀ. ਵਲੋਂ ਜਾਰੀ ਪੱਤਰ 'ਤੇ ਵੀ ਨਾ ਹੋਈ ਨਾਜਾਇਜ਼ ਕਬਜ਼ਿਆਂ ਸਬੰਧੀ ਕਾਰਵਾਈ
Ad Position 24
No active advertisement