01-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-08-2019

ਜ਼ਮੀਨੀ ਵਿਵਾਦ ਨੂੰ ਲੈ ਕੇ ਬਜ਼ੁਰਗ ਨੇ ਚੌਕੀ ਇੰਚਾਰਜ 'ਤੇ ਮਾੜੀ ਸ਼ਬਦਾਵਲੀ ਵਰਤਣ ਦੇ ਲਗਾਏ ਦੋਸ਼

Ad Position 21
No active advertisement
ਅਜੀਤ ਡੈਸਕ 10-08-2019
ਐੱਸ. ਏ. ਐੱਸ. ਨਗਰ, 9 ਅਗਸਤ (ਜਸਬੀਰ ਸਿੰਘ ਜੱਸੀ)-ਪਿੰਡ ਰਾਏਪੁਰ ਖੁਰਦ ਦੇ ਵਸਨੀਕ ਬਜ਼ੁਰਗ ਕਿਸਾਨ ਸੁਰਮੁੱਖ ਸਿੰਘ ਨੇ ਪੁਲਿਸ ਚੌਕੀ ਸਨੇਟਾ ਦੇ ਇੰਚਾਰਜ ਸਤਪਾਲ 'ਤੇ ਉਸ ਪ੍ਰਤੀ ਮਾੜੀ ਸ਼ਬਦਾਵਲੀ ਵਰਤਣ ਅਤੇ ਉਸ ਦੀ ਦਾੜ੍ਹੀ ਦੀ ਬੇਅਦਬੀ ਦੇ ਦੋਸ਼ ਲਗਾਏ ਹਨ | ਸੁਰਮੁੱਖ ਸਿੰਘ ਵਲੋਂ ਇਸ ਸਬੰਧੀ ਮਨੁੱਖੀ ਅਧਿਕਾਰ ਕਮਿਸ਼ਨ ਦੇ ਚੇਅਰਮੈਨ ਅਤੇ ਜ਼ਿਲ੍ਹਾ ਪੁਲਿਸ ਮੁਖੀ ਮੁਹਾਲੀ ਨੂੰ ਸ਼ਿਕਾਇਤ ਦੇ ਕੇ ਚੌਕੀ ਇੰਚਾਰਜ ਿਖ਼ਲਾਫ਼ ਬਣਦੀ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਹੈ | ਸੁਰਮੱੁਖ ਸਿੰਘ ਮੁਤਾਬਿਕ ਉਨ੍ਹਾਂ ਪਿੰਡ ਗੋਬਿੰਦਗੜ੍ਹ ਦੇ ਰਹਿਣ ਵਾਲੇ ਦਾਤਾ ਰਾਮ ਿਖ਼ਲਾਫ਼ ਉਨ੍ਹਾਂ ਦੀ ਗੋਬਿੰਦਗੜ੍ਹ 'ਚ ਪੈਂਦੀ ਜ਼ਮੀਨ ਤੋਂ ਦਰੱਖ਼ਤ ਕੱਟਣ ਸਬੰਧੀ ਪੁਲਿਸ ਨੂੰ ਸ਼ਿਕਾਇਤ ਦਿੱਤੀ ਸੀ ਅਤੇ ਚੌਕੀ ਇੰਚਾਰਜ ਵਲੋਂ ਦੋਵਾਂ ਪਾਰਟੀਆਂ ਨੂੰ ਚੌਕੀ ਵਿਖੇ ਸੱਦਿਆ ਗਿਆ ਸੀ | ਉਨ੍ਹਾਂ ਦੋਸ਼ ਲਗਾਇਆ ਕਿ ਜਦੋਂ ਉਹ ਚੌਕੀ ਪਹੁੰਚੇ ਤਾਂ ਚੌਕੀ ਇੰਚਾਰਜ ਸਤਪਾਲ ਉਨ੍ਹਾਂ ਦੀ ਗੱਲ ਸੁਣਨ ਦੀ ਥਾਂ ਉਲਟਾ ਉਨ੍ਹਾਂ ਨੂੰ ਦਰਖਾਸਤ ਵਾਪਸ ਲੈਣ ਲਈ ਆਖਣ ਲੱਗ ਪਿਆ ਅਤੇ ਉਨ੍ਹਾਂ ਨੂੰ ਚੰਗਾ-ਮੰਦਾ ਬੋਲਣ ਲੱਗ ਪਿਆ | ਇਸ ਮੌਕੇ ਸੁਰਮੱੁਖ ਸਿੰਘ ਨਾਲ ਮੌਜੂਦ ਕਿਸਾਨ ਯੂਨੀਅਨ (ਭੁਪਿੰਦਰ ਮਾਨ) ਦੇ ਜ਼ਿਲ੍ਹਾ ਪ੍ਰਧਾਨ ਅਤੇ ਮੈਂਬਰ ਜ਼ਿਲ੍ਹਾ ਸ਼ਿਕਾਇਤ ਨਿਵਾਰਨ ਕਮੇਟੀ ਬਲਵੰਤ ਸਿੰਘ ਨੰਡਿਆਲੀ ਨੇ ਕਿਹਾ ਕਿ ਉਕਤ ਪੁਲਿਸ ਅਧਿਕਾਰੀ ਵਲੋਂ ਇਕ ਕਿਸਾਨ ਦੀ ਜ਼ਮੀਨ 'ਤੇ ਹੋ ਰਹੀ ਨਾਜਾਇਜ਼ ਦਖ਼ਲ-ਅੰਦਾਜੀ ਨੂੰ ਰੋਕਣ ਲਈ ਲੋੜੀਂਦੀ ਕਾਰਵਾਈ ਕਰਨ ਦੀ ਥਾਂ ਉਲਟਾ ਉਸ ਨੂੰ ਹੀ ਧਮਕਾਇਆ ਜਾ ਰਿਹਾ ਹੈ, ਜਿਸ ਲਈ ਉਕਤ ਅਧਿਕਾਰੀ ਿਖ਼ਲਾਫ਼ ਕਾਰਵਾਈ ਹੋਣੀ ਚਾਹੀਦੀ ਹੈ | ਉੱਧਰ ਦੂਜੇ ਪਾਸੇ ਇਸ ਮਾਮਲੇ ਸਬੰਧੀ ਸੰਪਰਕ ਕਰਨ 'ਤੇ ਸਨੇਟਾ ਚੌਕੀ ਦੇ ਇੰਚਾਰਜ ਸਤਪਾਲ ਨੇ ਕਿਹਾ ਕਿ ਸੁਰਮੱੁਖ ਸਿੰਘ ਵਲੋਂ ਉਨ੍ਹਾਂ 'ਤੇ ਲਗਾਏ ਜਾ ਰਹੇ ਦੋਸ਼ ਬੇ-ਬੁਨਿਆਦ ਹਨ | ਉਨ੍ਹਾਂ ਕਿਹਾ ਕਿ ਇਸ ਵਿਅਕਤੀ ਦੀ ਦਰਖਾਸਤ 'ਤੇ ਕਾਰਵਾਈ ਕਰਦਿਆਂ ਪੁਲਿਸ ਵਲੋਂ ਦੋਵਾਂ ਧਿਰਾਂ ਨੂੰ ਚੌਕੀ ਸੱਦਿਆ ਗਿਆ ਸੀ ਪਰ ਇਹ ਵਿਅਕਤੀ ਦੂਜੀ ਧਿਰ ਦੇ ਨਾਲ ਆਈ ਪਿੰਡ ਗੋਬਿੰਦਗੜ੍ਹ ਦੀ ਪੰਚਾਇਤ ਨੂੰ ਬੋਲਣ ਨਹੀਂ ਸੀ ਦੇ ਰਿਹਾ | ਸੁਰਮੱੁਖ ਸਿੰਘ ਉੱਚੀ ਬੋਲ ਕੇ ਦਬਾਅ ਬਣਾਉਂਦੇ ਹੋਏ ਆਪਣੇ ਹੱਕ 'ਚ ਕਾਰਵਾਈ ਕਰਵਾਉਣ ਦੀ ਕੋਸ਼ਿਸ਼ ਕਰ ਰਿਹਾ ਸੀ, ਜਿਸ ਸਬੰਧੀ ਉਨ੍ਹਾਂ ਸੁਰਮੁੱਖ ਸਿੰਘ ਨੂੰ ਚੁੱਪ ਰਹਿਣ ਲਈ ਕਿਹਾ ਸੀ | ਉਨ੍ਹਾਂ ਸੁਰਮੱੁਖ ਸਿੰਘ ਨੂੰ ਏਨਾ ਜ਼ਰੂਰ ਕਿਹਾ ਸੀ ਕਿ ਉਹ ਪੁਲਿਸ 'ਤੇ ਦਬਾਅ ਪਾ ਕੇ ਆਪਣੇ ਹੱਕ ਵਿਚ ਕਾਰਵਾਈ ਨਹੀਂ ਕਰਵਾ ਸਕਦਾ, ਸਗੋਂ ਪੁਲਿਸ ਮੌਕਾ ਦੇਖਣ ਅਤੇ ਵਸਨੀਕਾਂ ਨਾਲ ਗੱਲਬਾਤ ਕਰਕੇ ਜਾਂਚ ਉਪਰੰਤ ਹੀ ਅਗਲੀ ਕਾਰਵਾਈ ਕਰੇਗੀ |
Ad Position 22
No active advertisement
ਪਿਛਲੀ ਖ਼ਬਰ ਰਸਨਹੇੜੀ ਦੇ ਵਸਨੀਕ ਪੀਣ ਵਾਲੇ ਪਾਣੀ ਨੂੰ ਤਰਸੇ ਅਗਲੀ ਖ਼ਬਰ ਜ਼ਿਲ੍ਹਾ ਪੱਧਰੀ ਟੂਰਨਾਮੈਂਟ ਦੌਰਾਨ ਤੈਰਾਕੀ ਦਾ 50 ਮੀਟਰ ਬੈਕ ਸਟਰੋਕ (ਲੜਕੇ) ਮੁਕਾਬਲਾ ਆਚਮਨ ਸ਼ਰਮਾ ਨੇ ਜਿੱਤਿਆ <br/...
Ad Position 24
No active advertisement