02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-08-2019

ਇੰਡੋ ਗਲੋਬਲ ਕਾਲਜ਼ਿਜ ਵਿਖੇ ਨਵੇਂ ਸੈਸ਼ਨ ਦੀ ਸ਼ੁਰੂਆਤ ਮੌਕੇ ਸਥਿਤੀ-ਗਿਆਨ ਪ੍ਰੋਗਰਾਮ ਕਰਵਾਇਆ <br/>

Ad Position 21
No active advertisement
ਇੰਡੋ ਗਲੋਬਲ ਕਾਲਜਿਜ਼ ਵਿਖੇ ਸ਼ਮ੍ਹਾ ਰੌਸ਼ਨ ਕਰਕੇ ਸਥਿਤੀ-ਗਿਆਨ ਪ੍ਰੋਗਰਾਮ ਦੀ ਸ਼ੁਰੂਆਤ ਕਰਵਾਉਂਦੇ ਹੋਏ ਆਈ. ਆਈ. ਟੀ. ਮੁੰਬਈ ਦੇ ਸਟੇਟ ਮੈਨੇਜਰ ਤਨਵੀਰ ਸਿੰਘ ਤੇ ਕਾਲਜ ਪ੍ਰਬੰਧਕ | ਅਜੀਤ ਤਸਵੀਰ <br/> 10-08-2019
ਐੱਸ. ਏ. ਐੱਸ. ਨਗਰ, 9 ਅਗਸਤ (ਕੇ. ਐੱਸ. ਰਾਣਾ)-ਇੰਡੋ ਗਲੋਬਲ ਕਾਲਜਿਜ਼ ਵਲੋਂ ਨਵੇਂ ਆਏ ਵਿਦਿਆਰਥੀਆਂ ਨੂੰ ਜੀ ਆਇਆਂ ਆਖਣ ਲਈ ਕਾਲਜ ਕੈਂਪਸ ਵਿਖੇ ਸਥਿਤੀ-ਗਿਆਨ ਪ੍ਰੋਗਰਾਮ ਕਰਵਾਇਆ ਗਿਆ | ਇਸ ਮੌਕੇ ਵਿਦਿਆਰਥੀਆਂ ਦੇ ਨਾਲ-ਨਾਲ ਉਨ੍ਹਾਂ ਦੇ ਮਾਪਿਆਂ ਵਲੋਂ ਵੀ ਹਾਜ਼ਰੀ ਭਰਦੇ ਹੋਏ ਕੈਂਪਸ ਵਿਖੇ ਸਿੱਖਿਆ ਸਬੰਧੀ ਅਹਿਮ ਜਾਣਕਾਰੀ ਹਾਸਿਲ ਕੀਤੀ ਗਈ | ਇਸ ਤੋਂ ਬਾਅਦ ਸਬੰਧਿਤ ਵਿਭਾਗਾਂ ਦੇ ਮੁਖੀਆਂ ਨੇ ਵਿਦਿਆਰਥੀਆਂ ਅਤੇ ਮਾਪਿਆਂ ਨੂੰ ਯੂਨੀਵਰਸਿਟੀ ਵਲੋਂ ਉਨ੍ਹਾਂ ਦੇ ਵਿਸ਼ਿਆਂ ਸਬੰਧੀ ਦਿੱਤੇ ਗਏ ਸਿਲੇਬਸ, ਕੈਂਪਸ 'ਚ ਖੇਡਾਂ 'ਚ ਹਿੱਸਾ ਲੈਣ ਦੇ ਤਰੀਕੇ, ਐੱਨ. ਸੀ. ਸੀ., ਐੱਨ. ਐੱਸ. ਐਸ ਅਤੇ ਹੋਰਨਾਂ ਗਤੀਵਿਧੀਆਂ ਸਬੰਧੀ ਜਾਣਕਾਰੀ ਦਿੱਤੀ | ਇਸ ਮੌਕੇ ਆਈ. ਆਈ. ਟੀ. ਮੁੰਬਈ ਦੇ ਸਟੇਟ ਮੈਨੇਜਰ ਤਨਵੀਰ ਸਿੰਘ ਵਲੋਂ ਉਚੇਚੇ ਤੌਰ 'ਤੇ ਹਾਜ਼ਰੀ ਲੁਆਈ ਗਈ, ਜਿਨ੍ਹਾਂ ਵਿਦਿਆਰਥੀਆਂ ਨੂੰ ਆਈ. ਆਈ. ਟੀ. ਮੁੰਬਈ ਵਲੋਂ ਕਰਵਾਏ ਜਾਂਦੇ ਕਰੈੱਸ ਕੋਰਸਾਂ ਸਬੰਧੀ ਜਾਣਕਾਰੀ ਦਿੱਤੀ | ਇਸ ਮੌਕੇ ਇੰਡੋ ਗਲੋਬਲ ਕਾਲਜਿਜ਼ ਦੇ ਚੇਅਰਮੈਨ ਸੁਖਦੇਵ ਸਿੰਗਲਾ ਨੇ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਦਿਆਂ ਕਿਹਾ ਕਿ ਜ਼ਿੰਦਗੀ 'ਚ ਸਫਲ ਹੋਣ ਲਈ ਉਹ ਸ਼ੁਰੂ ਤੋਂ ਹੀ ਟੀਚਾ ਮਿੱਥ ਕੇ ਮਿਹਨਤ ਕਰਨ | ਉਨ੍ਹਾਂ ਭਰੋਸਾ ਦਿਵਾਇਆ ਕਿ ਵਿਦਿਆਰਥੀਆਂ ਨੂੰ ਅੱਗੇ ਵਧਣ ਲਈ ਉਨ੍ਹਾਂ ਵਲੋਂ ਹਰ ਸੰਭਵ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ |

Ad Position 22
No active advertisement
ਪਿਛਲੀ ਖ਼ਬਰ kanya ਅਗਲੀ ਖ਼ਬਰ ਸਿੱਖਿਆ ਬੋਰਡ ਚੇਅਰਮੈਨ ਨੇ ਵਿੱਦਿਆ ਭਵਨ ਸਮੇਤ ਵੱਖ-ਵੱਖ ਥਾਵਾਂ ਦਾ ਲਿਆ ਜਾਇਜ਼ਾ
Ad Position 24
No active advertisement