02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-08-2019

ਸਿੱਖਿਆ ਬੋਰਡ ਚੇਅਰਮੈਨ ਨੇ ਵਿੱਦਿਆ ਭਵਨ ਸਮੇਤ ਵੱਖ-ਵੱਖ ਥਾਵਾਂ ਦਾ ਲਿਆ ਜਾਇਜ਼ਾ

Ad Position 21
No active advertisement
ਅਜੀਤ ਡੈਸਕ 10-08-2019
ਐੱਸ. ਏ. ਐੱਸ. ਨਗਰ, 9 ਅਗਸਤ (ਤਰਵਿੰਦਰ ਸਿੰਘ ਬੈਨੀਪਾਲ)-ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਮਨੋਹਰ ਕਾਂਤ ਕਲੋਹੀਆਂ ਵਲੋਂ ਅੱਜ ਮੁੱਖ ਦਫ਼ਤਰ ਦੇ ਅੰਦਰ ਬਗ਼ੀਚਿਆਂ, ਖੁੱਲ੍ਹੀਆਂ ਥਾਵਾਂ ਤੇ ਵਰਾਂਡਿਆਂ ਵਿਚ ਅਚਨਚੇਤੀ ਫੇਰੀ ਪਾ ਕੇ ਸਾਫ਼-ਸਫ਼ਾਈ ਦਾ ਜਾਇਜ਼ਾ ਲਿਆ ਗਿਆ ਅਤੇ ਨਾਲ ਹੀ ਵਿੱਦਿਆ ਭਵਨ ਦੀ ਇਮਾਰਤ ਨੰਬਰ -2 ਜਿਸ ਵਿਚ ‘ਈ ਤੋਂ ਜੀ’ ਤੱਕ ਬਲਾਕ ਸਥਾਪਿਤ ਹਨ, ਵਿਖੇ ਕਿਰਾਏ '‘ਤੇ ਦਿੱਤੀਆਂ ਮੰਜ਼ਿਲਾ ਦਾ ਨਿਰੀਖਣ ਕੀਤਾ ਗਿਆ | ਇਸ ਸਬੰਧੀ ਜਾਣਕਾਰੀ ਦਿੰਦਿਆਂ ਬੋਰਡ ਦੇ ਬੁਲਾਰੇ ਨੇ ਦੱਸਿਆ ਕਿ ਬੋਰਡ ਚੇਅਰਮੈਨ ਨੇ ਅੱਜ ਸਵੇਰ ਵੇਲੇ ਸਭ ਤੋਂ ਪਹਿਲਾਂ ਵਣ-ਮਹਾਉਤਸਵ ਮੌਕੇ ਲਗਾਏ ਗਏ ਬੂਟਿਆਂ ਦਾ ਜਾਇਜ਼ਾ ਲਿਆ ਅਤੇ ਬੋਰਡ ਦੇ ਮੁੱਖ ਦਫ਼ਤਰ ਦੀ ਬਾਹਰੀ ਦੀਵਾਰਾਂ ਦੇ ਅੰਦਰਲੇ ਪਾਸੇ ਸਾਫ਼-ਸਫ਼ਾਈ ਦਾ ਨਿਰੀਖਣ ਕੀਤਾ | ਇਸ ਮੌਕੇ ਉਨ੍ਹਾਂ ਬੋਰਡ ਦੀ ਇਮਾਰਤ ਨੰਬਰ 2 ਦੇ ਪਿਛਲੇ ਪਾਸੇ ਉੱਗੀ ਜੰਗਲੀ ਘਾਹ-ਬੂਟੀ ਤੇ ਉੱਥੇ ਹੀ ਸੱੁਟੇ ਗਏ ਫ਼ਰਨੀਚਰ ਅਤੇ ਰੱਦੀ ਕਾਗਜ਼ਾਂ ਦੀ ਘੋਖ ਕਰਨ ਦੇ ਹੁਕਮ ਜਾਰੀ ਕੀਤੇ | ਇਸ ਮੌਕੇ ਉਨ੍ਹਾਂ ਨਾਲ ਬੋਰਡ ਦੇ ਵਾਈਸ ਚੇਅਰਮੈਨ ਬਲਦੇਵ ਸਚਦੇਵਾ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਨੁਮਾਇੰਦੇ ਵੀ ਹਾਜ਼ਰ ਸਨ | ਇਸ ਤੋਂ ਬਾਅਦ ਉਨ੍ਹਾਂ ਵਿੱਦਿਆ ਭਵਨ ਦੀ ਇਮਾਰਤ ਨੰਬਰ-2 ਵਿਚ ਦੂਜੀ ਅਤੇ ਤੀਜੀ ਮੰਜ਼ਿਲ 'ਤੇ ਸਥਾਪਿਤ ਕੀਤੇ ਜਾ ਰਹੇ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਦਫ਼ਤਰ ਦਾ ਜਾਇਜ਼ਾ ਲੈਂਦਿਆਂ ਮੌਕੇ ਉੱਤੇ ਹੀ ਵਿਭਾਗ ਨਾਲ ਹੋਏ ਇਕਰਾਰਨਾਮੇ ਮੁਤਾਬਿਕ ਕਾਰਜ ਨਾ ਕੀਤੇ ਜਾਣ ਦਾ ਨੋਟਿਸ ਲਿਆ | ਉਨ੍ਹਾਂ ਤੀਜੀ ਮੰਜ਼ਿਲ 'ਤੇ ਸਥਾਪਿਤ ਪੀ. ਡਬਲਿਊ. ਡੀ. ਤੇ ਰਾਸ਼ਟਰੀ ਉੱਚ ਸਿੱਖਿਆ ਮੁਹਿੰਮ ਦੇ ਦਫ਼ਤਰ ਵਲੋਂ ਕਈ ਮਹੀਨਿਆਂ ਦਾ ਕਿਰਾਇਆ ਅਦਾ ਨਾ ਕੀਤੇ ਜਾਣ 'ਤੇ ਸਬੰਧਿਤ ਅਦਾਰਿਆਂ ਨੂੰ ਨੋਟਿਸ ਦੇ ਕੇ ਇਮਾਰਤ ਖਾਲੀ ਕਰਵਾਏ ਜਾਣ ਦੀ ਕਾਰਵਾਈ ਦੇ ਹੁਕਮ ਜਾਰੀ ਕੀਤੇ | ਇਸ ਮੌਕੇ ਉਨ੍ਹਾਂ ਬੋਰਡ ਅਧਿਕਾਰੀਆਂ ਨੂੰ ਸਿੱਖਿਆ ਵਿਭਾਗ ਦੇ ਦਫ਼ਤਰ ਤੋਂ ਕਿਰਾਏ ਦੀ ਉਗਰਾਹੀ ਲਈ ਸਾਲ 2011 ਤੋਂ ਲਮਕ ਅਵਸਥਾ ਵਿਚ ਪਏ ਦਸਤਾਵੇਜ਼ ਤਿਆਰ ਕਰਕੇ ਸਾਰੇ ਸਮੇਂ ਦੇ ਕਿਰਾਏ ਲਈ ਚਾਰਾਜੋਈ ਕਰਨ ਤੇ ਲੋੜ ਅਨੁਸਾਰ ਕਾਰਵਾਈ ਅਮਲ ਵਿਚ ਲਿਆਉਣ ਦੀ ਹਦਾਇਤ ਕੀਤੀ | ਇਸੇ ਤਰ੍ਹਾਂ ਇਮਾਰਤ ਦੀ 7ਵੀਂ ਮੰਜ਼ਿਲ 'ਤੇ ਸਥਿਤ ਡੀ. ਪੀ. ਆਈ. (ਕਾਲਜ) ਦੇ ਦਫ਼ਤਰ ਦੀ ਤਿਆਰੀ ਸਬੰਧੀ ਵੀ ਬੋਰਡ ਚੇਅਰਮੈਨ ਨੇ ਇਕਰਾਰਨਾਮੇ ਦੀਆਂ ਸ਼ਰਤਾਂ ਦੀ ਤਾਮੀਲ ਕਰਵਾਏ ਜਾਣ ਦੇ ਫੌਰੀ ਹੁਕਮ ਜਾਰੀ ਕੀਤੇੇ |
Ad Position 22
No active advertisement
ਪਿਛਲੀ ਖ਼ਬਰ ਇੰਡੋ ਗਲੋਬਲ ਕਾਲਜ਼ਿਜ ਵਿਖੇ ਨਵੇਂ ਸੈਸ਼ਨ ਦੀ ਸ਼ੁਰੂਆਤ ਮੌਕੇ ਸਥਿਤੀ-ਗਿਆਨ ਪ੍ਰੋਗਰਾਮ ਕਰਵਾਇਆ <br/> ਅਗਲੀ ਖ਼ਬਰ ਆਈ.ਪੀ.ਐੱਸ. ਦੇ ਕੈਡਿਟਾਂ ਨੇ ਐੱਨ. ਸੀ. ਸੀ. ਕੈਂਪ 'ਚ ਜਿੱਤੇ ਤਗ਼ਮੇ <br/>
Ad Position 24
No active advertisement