01-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-08-2019

ਆਈ.ਪੀ.ਐੱਸ. ਦੇ ਕੈਡਿਟਾਂ ਨੇ ਐੱਨ. ਸੀ. ਸੀ. ਕੈਂਪ 'ਚ ਜਿੱਤੇ ਤਗ਼ਮੇ <br/>

Ad Position 21
No active advertisement
ਇੰਟਰਨੈਸ਼ਨਲ ਪਬਲਿਕ ਸਕੂਲ ਦੇ ਕੈਡਿਟਾਂ ਨੂੰ ਸਨਮਾਨਿਤ ਕਰਦੇ ਹੋਏ ਸਕੂਲ ਪ੍ਰਬੰਧਕ | ਤਸਵੀਰ : ਬਿੱਲਾ ਅਕਾਲਗੜ੍ਹੀਆ <br/> 10-08-2019
ਕੁਰਾਲੀ, 9 ਅਗਸਤ (ਬਿੱਲਾ ਅਕਾਲਗੜ੍ਹੀਆ)-ਸਥਾਨਕ ਸ਼ਹਿਰ ਦੇ ਪਪਰਾਲੀ ਰੋਡ 'ਤੇ ਸਥਿਤ ਇੰਟਰਨੈਸ਼ਨਲ ਪਬਲਿਕ ਸਕੂਲ ਦੇ ਐੱਨ. ਸੀ. ਸੀ. ਕੈਡਿਟਾਂ ਨੇ 21 ਜੁਲਾਈ ਤੋਂ 30 ਜੁਲਾਈ ਤੱਕ ਐੱਨ. ਸੀ. ਸੀ. ਅਕੈਡਮੀ ਰੋਪੜ ਵਿਖੇ 3 ਪੀ. ਬੀ. (ਆਈ.) ਸੀ. ਓ. ਵਾਈ. ਐੱਨ. ਸੀ. ਸੀ. ਰੋਪੜ ਦੁਆਰਾ ਕਰਵਾਏ ਗਏ 10 ਰੋਜ਼ਾ ਸਾਲਾਨਾ ਸਿਖਲਾਈ ਕੈਂਪ (ਏ. ਟੀ. ਸੀ.) ਦੌਰਾਨ ਸਫਲਤਾ ਪੂਰਵਕ ਭਾਗ ਲਿਆ ਗਿਆ | ਇਸ ਕੈਂਪ ਦੌਰਾਨ ਮੱਲਾਂ ਮਾਰਨ ਵਾਲੇ ਸਕੂਲ ਦੇ 35 ਕੈਡਿਟਾਂ ਨੂੰ ਅੱਜ ਸਕੂਲ ਦੇ ਡਾਇਰੈਕਟਰ ਅਸ਼ੋਕ ਕੁਮਾਰ ਕੌਸ਼ਲ ਵਲੋਂ ਉਚੇਚੇ ਤੌਰ 'ਤੇ ਸਨਮਾਨਿਤ ਕੀਤਾ | ਇਸ ਮੌਕੇ ਡਾਇਰੈਕਟਰ ਕੌਸ਼ਲ ਨੇ ਦੱਸਿਆ ਕਿ ਇਸ ਕੈਂਪ ਦੌਰਾਨ ਕੈਡਿਟਾਂ ਦੇ ਸਰਵਪੱਖੀ ਵਿਕਾਸ ਨੂੰ ਮੁੱਖ ਰੱਖਦੇ ਹੋਏ ਕਈ ਵਰਕਸ਼ਾਪਾਂ, ਸੱਭਿਆਚਾਰਕ ਪ੍ਰੋਗਰਾਮ, ਪੋਸਟਰ ਮੇਕਿੰਗ ਮੁਕਾਬਲੇ, ਖੇਡਾਂ, ਡਰਿਲਿੰਗ ਅਤੇ ਫਾਇਰਿੰਗ ਸੈਸ਼ਨ ਕਰਵਾਏ ਗਏ | ਇਸ ਤੋਂ ਇਲਾਵਾ ਕੈਡਿਟਾਂ ਨੂੰ ਸਵੈ-ਰੱਖਿਆ, ਫਸਟ ਏਡ ਕਲਾਸਾਂ, ਰਾਈਫਲਾਂ, ਪਰੇਡ ਦੀਆਂ ਮੱੁਢਲੀਆਂ ਕਮਾਂਡਾਂ ਆਦਿ ਸਬੰਧੀ ਵੀ ਜਾਣਕਾਰੀ ਦਿੱਤੀ ਗਈ | ਏ. ਐੱਨ. ਓ / ਸੀ. ਟੀ. ਓ. ਬੀ. ਭਾਰਦਵਾਜ ਦੀ ਰਹਿਨੁਮਾਈ ਹੇਠ ਲੱਗੇ ਇਸ 10 ਰੋਜ਼ਾ ਕੈਂਪ ਦੀ ਸਮਾਪਤੀ ਮੌਕੇ ਮੇਹੁਲ ਸ਼ਰਮਾ ਅਤੇ ਅਕਸ਼ਤ ਅਰੋੜਾ ਨੂੰ ਕੈਂਪ ਦਾ ਸਰਵੋਤਮ ਕੈਡਿਟ ਐਲਾਨਿਆ ਗਿਆ ਜਦਕਿ ਸੁਹਾਨੀ ਨੇ ਰਾਈਫਲ ਸ਼ੂਟਿੰਗ 'ਚ ਸੋਨੇ ਦਾ, ਹਰਸ਼ਿਤਾ, ਹਰਪ੍ਰੀਤ ਕੌਰ ਤੇ ਸੁਹਾਨੀ ਨੇ ਗਰੁੱਪ ਗੀਤ 'ਚ ਚਾਂਦੀ ਦੇ ਤਗਮੇ ਜਿੱਤੇ | ਉਨ੍ਹਾਂ ਕਿਹਾ ਕਿ ਇਸ ਕੈਂਪ ਨੇ ਸਾਡੇ ਕੈਡਿਟਾਂ ਨੂੰ ਮਜ਼ਬੂਤ, ਸਵੈ-ਅਨੁਸ਼ਾਸਤ ਅਤੇ ਸ਼ਕਤੀਸ਼ਾਲੀ ਵਿਦਿਆਰਥੀਆਂ ਵਿਚ ਬਦਲਣ ਵਿਚ ਸਹਾਇਤਾ ਕੀਤੀ ਹੈ |


Ad Position 22
No active advertisement
ਪਿਛਲੀ ਖ਼ਬਰ ਸਿੱਖਿਆ ਬੋਰਡ ਚੇਅਰਮੈਨ ਨੇ ਵਿੱਦਿਆ ਭਵਨ ਸਮੇਤ ਵੱਖ-ਵੱਖ ਥਾਵਾਂ ਦਾ ਲਿਆ ਜਾਇਜ਼ਾ ਅਗਲੀ ਖ਼ਬਰ ਰਸਨਹੇੜੀ ਦੇ ਵਸਨੀਕ ਪੀਣ ਵਾਲੇ ਪਾਣੀ ਨੂੰ ਤਰਸੇ
Ad Position 24
No active advertisement