ਐੱਸ. ਏ. ਐੱਸ. ਨਗਰ, 13 ਸਤੰਬਰ (ਨਰਿੰਦਰ ਸਿੰਘ ਝਾਂਮਪੁਰ)-ਅਣ-ਅਧਿਕਾਰਤ ਉਸਾਰੀਆਂ ਿਖ਼ਲਾਫ਼ ਕਾਰਵਾਈ ਜਾਰੀ ਰੱਖਦੇ ਹੋਏ ਗਰੇਟਰ ਮੁਹਾਲੀ ਏਰੀਆ ਵਿਕਾਸ ਅਥਾਰਿਟੀ (ਗਮਾਡਾ) ਵਲੋਂ ਅੱਜ ਪਿੰਡ ਬਡਮਾਜਰਾ ਵਿਚਲੀਆਂ ਵੱਖ-ਵੱਖ ਅਣ-ਅਧਿਕਾਰਤ ਕਾਲੋਨੀਆਂ ਵਿਚ ਮੌਜੂਦ ਉਸਾਰੀਆਂ 'ਤੇ ਪੀਲਾ ਪੰਜਾ ਚਲਾਇਆ ਗਿਆ | ਇਹ ਸਾਰੀਆਂ ਉਸਾਰੀਆਂ ਪੈਰੀਫੈਰੀ ਕੰਟਰੋਲਡ ਏਰੀਏ ਅਧੀਨ ਆਉਂਦੀਆਂ ਸਨ | ਗਮਾਡਾ ਅਨੁਸਾਰ ਇਹ ਸਾਰੀਆਂ ਉਸਾਰੀਆਂ ਦੀ ਪੰਜਾਬ ਨਿਊਾ ਕੈਪੀਟਲ ਪੈਰੀਫੈਰੀ ਕੰਟਰੋਲ ਐਕਟ 1952 ਅਤੇ ਪੰਜਾਬ ਅਪਾਰਟਮੈਂਟ ਅਤੇ ਪ੍ਰਾਪਰਟੀ ਰੈਗੂਲੇਸ਼ਨ ਐਕਟ 1995 ਦੀਆਂ ਧਾਰਾਵਾਂ ਦੀ ਉਲੰਘਣਾ ਕਰਕੇ ਕੀਤੀਆਂ ਗਈਆਂ ਸਨ | ਇਸ ਕਾਰਵਾਈ ਸਬੰਧੀ ਜਾਣਕਾਰੀ ਦਿੰਦਿਆਂ ਅਸਟੇਟ ਅਫ਼ਸਰ (ਰੈਗੂਲੇਟਰੀ) ਗਮਾਡਾ ਰੋਹਿਤ ਗੁਪਤਾ ਨੇ ਦੱਸਿਆ ਕਿ ਅਣ-ਅਧਿਕਾਰਤ ਉਸਾਰੀਆਂ ਦੀ ਰੋਕਥਾਮ ਲਈ ਗਮਾਡਾ ਵਲੋਂ ਹਰ ਹਫ਼ਤੇ ਢਾਹ-ਢੋਆਈ ਦੀਆਂ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ, ਜੋ ਕਿ ਭਵਿੱਖ ਵਿਚ ਵੀ ਜਾਰੀ ਰਹਿਣਗੀਆਂ | ਉਧਰ ਦੂਜੇ ਪਾਸੇ ਗਮਾਡਾ ਦੁਆਰਾ ਅਣ-ਅਧਿਕਾਰਤ ਉਸਾਰੀਆਂ ਿਖ਼ਲਾਫ਼ ਕੀਤੀ ਜਾ ਰਹੀ ਕਾਰਵਾਈ 'ਤੇ ਲੋਕਾਂ ਨੇ ਸਵਾਲ ਚੁੱਕਣੇ ਸ਼ੁਰੂ ਕਰ ਦਿੱਤੇ ਹਨ ਕਿ ਗਮਾਡਾ ਵਿਚ ਇਸ ਵੇਲੇ ਇਕ ਭੂ-ਮਾਫੀਆ ਕੰਮ ਕਰ ਰਿਹਾ ਹੈ, ਜਿਸ ਵਲੋਂ ਆਪਣੇ ਚਹੇਤਿਆਂ ਦੀਆਂ ਉਸਾਰੀਆਂ ਿਖ਼ਲਾਫ਼ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ, ਜਦਕਿ ਉੱਚ ਪਹੁੰਚ ਨਾ ਰੱਖਣ ਵਾਲੇ ਲੋਕ ਜੋ ਕਿ ਕਰਜ਼ੇ ਲੈ ਕੇ ਆਪਣੀ ਥਾਂ 'ਚ ਹੀ ਆਪਣੇ ਘਰ ਬਣਾ ਰਹੇ ਹਨ, ਉਨ੍ਹਾਂ ਨੂੰ ਗਮਾਡਾ ਟੀਮ ਇਹ ਕਹਿ ਕੇ ਤੋੜ ਕੇ ਤੁਰਦੀ ਬਣਦੀ ਹੈ ਕਿ ਇਹ ਉਸਾਰੀ ਨਿਯਮਾਂ ਦੇ ਉਲਟ ਹੈ | ਲੋਕਾਂ ਦਾ ਕਹਿਣਾ ਹੈ ਕਿ ਗਮਾਡਾ ਸਾਰਿਆਂ ਿਖ਼ਲਾਫ਼ ਇਕਸਾਰ ਕਾਰਵਾਈ ਕਰਕੇ ਤਾਂ ਹੀ ਇਸ ਕਾਰਵਾਈ ਨੂੰ ਜਾਇਜ਼ ਕਿਹਾ ਜਾ ਸਕਦਾ ਹੈ ਨਹੀਂ ਤਾਂ ਇਹ ਲੋਕਾਂ ਦੀਆਂ ਅੱਖਾਂ ਵਿਚ ਘੱਟਾ ਪਾਉਣ ਤੋਂ ਇਲਾਵਾ ਕੁਝ ਵੀ ਨਹੀਂ ਹੈ |