02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-09-2019

ਪਿੰਡ ਬੜਮਾਜਰਾ ਵਿਖੇ ਨਾਜਾਇਜ਼ ਕਬਜ਼ੇ ਹਟਾਉਣ ਲਈ ਗਈ ਗਮਾਡਾ ਦੀ ਟੀਮ 'ਤੇ ਲੋਕਾਂ ਵਲੋਂ ਪਥਰਾਓ

Ad Position 21
No active advertisement
ਅਜੀਤ ਡੈਸਕ 14-09-2019
ਐੱਸ. ਏ. ਐੱਸ. ਨਗਰ, 13 ਸਤੰਬਰ (ਕੇ. ਐੱਸ. ਰਾਣਾ)-ਪਿੰਡ ਬੜਮਾਜਰਾ ਵਿਚ ਪੁਲਿਸ ਦੀ ਮਦਦ ਨਾਲ ਨਾਜਾਇਜ਼ ਕਬਜ਼ੇ ਹਟਾਉਣ ਗਈ ਗਮਾਡਾ ਦੀ ਟੀਮ 'ਤੇ ਦੇਰ ਸ਼ਾਮ ਲੋਕਾਂ ਵਲੋਂ ਅਚਾਨਕ ਪਥਰਾਓ ਕਰ ਦਿੱਤਾ ਗਿਆ, ਜਿਸ ਕਾਰਨ ਬਲੌਾਗੀ ਥਾਣੇ ਵਿਖੇ ਤਾਇਨਾਤ ਸਬ-ਇੰਸਪੈਕਟਰ ਅਮਨਦੀਪ ਕੌਰ ਦੇ ਸਿਰ ਵਿਚ ਦੋ ਵੱਡੇ ਪੱਥਰ ਲੱਗਣ ਕਾਰਨ ਉਹ ਜ਼ਖ਼ਮੀ ਹੋ ਗਏ | ਪੁਲਿਸ ਬਲ ਵਲੋਂ ਬੜੀ ਮੁਸ਼ਕਿਲ ਨਾਲ ਜ਼ਖ਼ਮੀ ਸਬ-ਇੰਸਪੈਕਟਰ ਅਤੇ ਗਮਾਡਾ ਦੀ ਟੀਮ ਨੂੰ ਲੋਕਾਂ ਦੀ ਭੀੜ ਵਿਚੋਂ ਬਾਹਰ ਕੱਢਿਆ ਗਿਆ ਅਤੇ ਜ਼ਖ਼ਮੀ ਸਬ-ਇੰਸਪੈਕਟਰ ਨੂੰ ਤੁਰੰਤ ਇਲਾਜ ਲਈ ਪੀ. ਸੀ. ਆਰ. ਪਾਰਟੀ ਦੀ ਮਦਦ ਨਾਲ ਫੇਜ਼-6 ਵਿਚਲੇ ਸਿਵਲ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ, ਜਿਥੇ ਡਾਕਟਰਾਂ ਵਲੋਂ ਉਨ੍ਹਾਂ ਦੇ ਸਿਰ 'ਚ 8 ਟਾਂਕੇ ਲਗਾਏ ਗਏ | ਉਥੇ ਹੀ ਦੂਜੇ ਪਾਸੇ ਪਿੰਡ ਬੜਮਾਜਰਾ ਵਿਖੇ ਭੜਕੀ ਭੀੜ ਨੂੰ ਕਾਬੂ ਕਰਨ ਲਈ ਥਾਣੇ ਤੋਂ ਹੋਰ ਪੁਲਿਸ ਬਲ ਮੰਗਵਾਉਣਾ ਪਿਆ | ਪੁਲਿਸ ਨੇ ਮੌਕੇ ਤੋਂ ਔਰਤਾਂ ਸਮੇਤ ਕਰੀਬ ਅੱਧਾ ਦਰਜਨ ਲੋਕਾਂ ਨੂੰ ਹਿਰਾਸਤ 'ਚ ਲਿਆ ਹੈ | ਇਸ ਘਟਨਾ ਸਬੰਧੀ ਥਾਣਾ ਮੁਖੀ ਬਲੌਾਗੀ ਮਨਫੂਲ ਸਿੰਘ ਨੇ ਕਿਹਾ ਕਿ ਫ਼ਿਲਹਾਲ ਕੁਝ ਲੋਕਾਂ ਨੂੰ ਪੁੱਛਗਿੱਛ ਲਈ ਥਾਣੇ ਲਿਆਂਦਾ ਗਿਆ ਹੈ | ਉਨ੍ਹਾਂ ਦੱਸਿਆ ਕਿ ਮੌਕੇ ਦੀ ਵੀਡੀਓ ਵੀ ਬਣਾਈ ਗਈ ਹੈ, ਜਿਸ ਨੂੰ ਦੇਖ ਕੇ ਮਾਹੌਲ ਖ਼ਰਾਬ ਕਰਨ ਵਾਲੇ ਲੋਕਾਂ ਿਖ਼ਲਾਫ਼ ਮਾਮਲਾ ਦਰਜ ਕੀਤਾ ਜਾਵੇਗਾ | ਉਧਰ ਪਿੰਡ ਬੜਮਾਜਰਾ ਦੇ ਵਸਨੀਕਾਂ ਦਾ ਦੋਸ਼ ਹੈ ਕਿ ਗਮਾਡਾ ਵਲੋਂ ਬਿਨਾਂ ਕੋਈ ਨੋਟਿਸ ਦਿੱਤੇ ਹੀ ਉਨ੍ਹਾਂ ਦੇ ਘਰਾਂ 'ਤੇ ਪੀਲਾ ਪੰਜਾ ਚਲਾ ਦਿੱਤਾ ਗਿਆ | ਉਨ੍ਹਾਂ ਦੱਸਿਆ ਕਿ ਪਿੰਡ ਵਿਖੇ ਗਮਾਡਾ ਟੀਮ ਵਲੋਂ ਐੱਸ. ਡੀ. ਓ. ਰੈਗੂਲੇਟਰੀ ਹਰਮਿੰਦਰ ਸਿੰਘ ਅਤੇ ਡਿਊਟੀ ਮੈਜਿਸਟ੍ਰੇਟ ਵਰਿੰਦਰ ਸਿੰਘ ਧੂਤ ਦੀ ਹਾਜ਼ਰੀ 'ਚ ਥਾਣਾ ਬਲੌਾਗੀ ਦੇ ਮੁਖੀ ਮਨਫੂਲ ਸਿੰਘ ਤੇ ਪੁਲਿਸ ਬਲ ਦੀ ਸਹਾਇਤਾ ਨਾਲ ਕਰੀਬ 12 ਇਮਾਰਤਾਂ ਢਾਹ ਦਿੱਤੀਆਂ ਗਈਆਂ, ਜਿਨ੍ਹਾਂ 'ਚ ਕਈ ਨਵੇਂ ਬਣੇ ਮਕਾਨ ਵੀ ਸ਼ਾਮਿਲ ਸਨ | ਉਨ੍ਹਾਂ ਕਿਹਾ ਕਿ ਆਪਣੇ ਸੁਪਨਿਆਂ ਦੇ ਘਰਾਂ ਨੂੰ ਚਕਨਾਚੂਰ ਹੁੰਦੇ ਵੇਖ ਲੋਕ ਭੜਕ ਗਏ ਅਤੇ ਉਨ੍ਹਾਂ ਗਮਾਡਾ ਦੀ ਟੀਮ 'ਤੇ ਪਥਰਾਓ ਸ਼ੁਰੂ ਕਰ ਦਿੱਤਾ | ਉਨ੍ਹਾਂ ਇਹ ਵੀ ਦੋਸ਼ ਲਗਾਇਆ ਕਿ ਜੇਕਰ ਮਕਾਨਾਂ ਵਾਲੀ ਥਾਂ ਨਾਜਾਇਜ਼ ਸੀ ਤਾਂ ਸਰਕਾਰ ਨੇ ਇਨ੍ਹਾਂ ਮਕਾਨਾਂ ਦੀਆਂ ਰਜਿਸਟਰੀਆਂ ਕਿਉਂ ਕੀਤੀਆਂ ਅਤੇ ਬਿਜਲੀ ਦੇ ਮੀਟਰ ਤੇ ਸੀਵਰੇਜ ਦੀ ਸੁਵਿਧਾ ਕਿਉਂ ਮੁਹੱਈਆ ਕਰਵਾਈ |
Ad Position 22
No active advertisement
ਪਿਛਲੀ ਖ਼ਬਰ ਡੇਰਾਬੱਸੀ ਤੋਂ ਲਾਪਤਾ ਨੌਜਵਾਨ ਅੰਮਿ੍ਤਸਰ ਤੋਂ ਮਿਲਿਆ ਅਗਲੀ ਖ਼ਬਰ ਐਫ਼ੀਲੀਏਸ਼ਨ ਸਕੂਲਾਂ ਨੂੰ ਸਕਿਓਰਿਟੀ ਦੇ ਨਾਂਅ 'ਤੇ ਮੋਟੀਆਂ ਫ਼ੀਸਾਂ ਜਮ੍ਹਾਂ ਕਰਵਾਉਣ ਸਬੰਧੀ ਹੁਕਮਾਂ ਤਹਿਤ ਰਾਸਾ ਵਲੋਂ...
Ad Position 24
No active advertisement