ਪੰਚਕੂਲਾ, 13 ਸਤੰਬਰ (ਕਪਿਲ)-ਹਰਿਆਣਾ ਦੇ ਪੀ.ਜੀ.ਟੀ. ਸੰਸਕਿ੍ਤ ਚੁਣੇ ਹੋਏ ਉਮੀਦਵਾਰ 24 ਦਿਨਾ ਤੋਂ ਲਗਾਤਾਰ ਧਰਨੇ ਉੱਤੇ ਬੈਠੇ ਹੋਏ ਹਨ | 20 ਅਗਸਤ ਤੋਂ ਲਗਾਤਾਰ ਪੰਚਕੂਲਾ ਵਿਚ ਧਰਨਾ ਦੇ ਰਹੇ ਇਨ੍ਹਾਂ ਉਮੀਦਵਾਰਾਂ ਦੀ ਹਾਲੇ ਤੱਕ ਸਰਕਾਰ ਵਲੋਂ ਕੋਈ ਵੀ ਅਧਿਕਾਰੀ, ਮੰਤਰੀ, ਨੇਤਾ ਸਾਰ ਲੈਣ ਨਹੀਂ ਪਹੁੰਚਿਆ | ਜਿਸ ਤੋਂ ਖ਼ਫਾ ਹੋਏ ਪੀ.ਜੀ.ਟੀ. ਸੰਸਕਿ੍ਤ ਚੁਣੇ ਹੋਏ ਉਮੀਦਵਾਰ ਚੰਡੀਗੜ੍ਹ ਸਥਿਤ ਮੁੱਖ ਮੰਤਰੀ ਨਿਵਾਸ ਦਾ ਘਿਰਾਓ ਕਰਨ ਲਈ ਨਿਕਲੇ, ਪਰ ਜਦੋਂ ਉਹ ਚੰਡੀਗੜ੍ਹ-ਪੰਚਕੂਲਾ ਹਾਊਸਿੰਗ ਬੋਰਡ ਪਹੁੰਚੇ ਤਾਂ ਪੁਲਿਸ ਨੇ ਬੈਰੀਕੇਡ ਲਗਾ ਕੇ ਉਨ੍ਹਾਂ ਨੂੰ ਰੋਕ ਲਿਆ ਅਤੇ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ਵਿਚ ਲੈ ਲਿਆ | ਸੰਸਕਿ੍ਤ ਉਮੀਦਵਾਰ ਵਿਨੋਦ ਨੇ ਦੱਸਿਆ ਕਿ ਸਰਕਾਰ ਦੇ 5 ਸਾਲ ਪੂਰੇ ਹੋ ਗਏ, ਪਰ ਇਕ ਵੀ ਸੰਸਕਿ੍ਤ ਸਿੱਖਿਅਕ ਸਕੂਲ ਵਿਚ ਭਰਤੀ ਨਹੀਂ ਕੀਤਾ ਗਿਆ | ਉਨ੍ਹਾਂ ਦੱਸਿਆ ਕਿ ਸਰਵਿਸ ਰੂਲ 2012 ਦੇ ਤਹਿਤ ਪੂਰੀ ਤਰ੍ਹਾਂ ਹਾਈਕੋਰਟ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਉਨ੍ਹਾਂ ਦੀ ਭਰਤੀ ਹੋਈ ਹੈ, ਬੱਸ ਨਿਯੁਕਤੀ ਹੀ ਰਹਿੰਦੀ ਹੈ |