02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-09-2019

ਸਵਰਾਜ ਨੇ ਪੰਜਾਬ ਵਿਖੇ 46 ਵਰਕਸ਼ਾਪਾਂ 'ਚ ਮੈਗਾ ਸਰਵਿਸ ਕੈਂਪ ਲਗਾਏ

Ad Position 21
No active advertisement
ਅਜੀਤ ਡੈਸਕ 14-09-2019
ਚੰਡੀਗੜ੍ਹ, 13 ਸਤੰਬਰ (ਅ. ਬ.)-20.7 ਬਿਲੀਅਨ ਅਮਰੀਕੀ ਡਾਲਰ ਦੇ ਮਹਿੰਦਰਾ ਸਮੂਹ ਦੇ ਹਿੱਸੇ ਸਵਰਾਜ ਟਰੈਕਟਰਜ਼ ਨੇ ਆਪਣੇ ਟਰੈਕਟਰਾਂ ਦੀ ਪੂਰੀ ਰੇਂਜ ਅਤੇ ਫਾਰਮ ਮਸ਼ੀਨਰੀ ਦੇ ਗਾਹਕਾਂ ਲਈ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿਚ ਰਾਜ ਪੱਧਰ 'ਤੇ ਮੈਗਾ ਸਰਵਿਸ ਕੈਂਪ ਲਗਾਏ | ਗਾਹਕ ਕੇਂਦਰਿਤ ਇਹ ਪਹਿਲ 9 ਸਤੰਬਰ ਤੋਂ 11 ਸਤੰਬਰ ਤੱਕ 46 ਤੋਂ ਵੱਧ ਵਰਕਸ਼ਾਪਾਂ ਵਿਚ ਆਯੋਜਿਤ ਕੀਤੀ ਗਈ ਜਿਸ ਨਾਲ 7000 ਤੋਂ ਵੱਧ ਕਿਸਾਨਾਂ ਨੂੰ ਲਾਭ ਪਹੁੰਚਾਇਆ ਗਿਆ | ਸਵਰਾਜ ਦੇ ਗਾਹਕਾਂ ਨੇ ਸਿਖਲਾਈ ਪ੍ਰਾਪਤ ਟੈਕਨੀਸ਼ੀਅਨਜ਼ ਦੇ ਜ਼ਰੀਏ ਹਰੇਕ ਵਾਹਨ ਦੀ ਇਕ ਪੂਰੀ 15-ਪੁਆਇੰਟ ਦੀ ਜਾਂਚ ਦਾ ਲਾਭ ਉਠਾਇਆ ਅਤੇ ਇਹ ਸਰਵਿਸ ਬਿਲਕੁਲ ਮੁਫ਼ਤ ਮੁਹੱਈਆ ਕਰਵਾਈ ਗਈ | ਇਸ ਤੋਂ ਇਲਾਵਾ ਗਾਹਕਾਂ ਨੇ ਸਪੇਅਰ ਪਾਰਟਸ, ਲੇਬਰ ਅਤੇ ਐਕਸ. ਐਮ. ਤੇਲ 'ਤੇ ਛੋਟ ਦਾ ਵੀ ਅਨੰਦ ਲਿਆ | ਹਿੱਸਾ ਲੈਣ ਵਾਲੇ ਹਰੇਕ ਗਾਹਕ ਨੂੰ ਵਰਕਸ਼ਾਪ ਵਿਚ ਆਕਰਸ਼ਿਕ ਤੋਹਫ਼ੇ ਵੀ ਦਿੱਤੇ ਗਏ |
Ad Position 22
No active advertisement
ਪਿਛਲੀ ਖ਼ਬਰ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੰਜਾਬ ਦੀਆਂ ਜੇਲ੍ਹਾਂ ਵਿਚ ਧਾਰਮਿਕ ਸਾਹਿਤ ਵੰਡਿਆ ਜਾਵੇਗਾ-ਰੰਧਾਵਾ ਅਗਲੀ ਖ਼ਬਰ ਮੰਗਾਂ ਨੂੰ ਲੈ ਕੇ ਪੀ.ਜੀ.ਟੀ. ਸੰਸਕਿ੍ਤ ਉਤਰੇ ਸੜਕਾਂ 'ਤੇ
Ad Position 24
No active advertisement