02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-09-2019

ਹੋਟਲ ਕਰਮੀ ਵਲੋਂ ਆਤਮ ਹੱਤਿਆ ਕਰਨ ਦੇ ਮਾਮਲੇ 'ਚ ਮਾਲਕ ਬਰੀ

Ad Position 21
No active advertisement
ਅਜੀਤ ਡੈਸਕ 14-09-2019
ਚੰਡੀਗੜ੍ਹ, 13 ਸਤੰਬਰ (ਗੁਰਪ੍ਰੀਤ ਸਿੰਘ ਜਾਗੋਵਾਲ)- 3 ਸਾਲ ਪਹਿਲਾਂ ਸੈਕਟਰ 17 ਦੇ ਇਕ ਹੋਟਲ ਵਿਚ ਕੰਮ ਕਰਨ ਵਾਲੇ ਲੜਕੇ ਨੇ ਆਤਮ ਹੱਤਿਆ ਕਰ ਲਈ ਸੀ | ਉਸ ਮਾਮਲੇ ਵਿਚ ਅਦਾਲਤ ਨੇ ਹੋਟਲ ਦੇ ਮਾਲਕ ਤੇਜ਼ ਪ੍ਰਤਾਪ ਸਿੰਘ ਵਿਰਕ ਨੂੰ ਬਰੀ ਕਰ ਦਿੱਤਾ ਹੈ | ਮਾਮਲੇ ਨੂੰ ਪੁਲਿਸ ਅਦਾਲਤ ਵਿਚ ਸਾਬਤ ਨਹੀਂ ਕਰ ਸਕੀ | ਹੋਟਲ ਮਾਲਕ 'ਤੇ ਦੋਸ਼ ਲੱਗੇ ਸਨ ਕਿ ਆਤਮ ਹੱਤਿਆ ਕਰਨ ਵਾਲੇ ਮਦਨ ਗੋਸਾਈਾ ਉਰਫ਼ ਰਿੰਕੂ ਨੂੰ ਤਨਖ਼ਾਹ ਨਹੀਂ ਦਿੱਤੀ ਜਾ ਰਹੀ ਸੀ ਜਦਕਿ ਅਦਾਲਤ ਵਿਚ ਅਜਿਹੇ ਕੋਈ ਸਬੂਤ ਪੇਸ਼ ਨਹੀਂ ਕੀਤੇ ਜਾ ਸਕੇ ਜਿਸ ਤੋਂ ਇਹ ਸਾਬਤ ਹੋ ਸਕਦਾ ਕਿ ਉਸ ਦੀ ਤਨਖ਼ਾਹ ਬਾਕੀ ਸੀ | ਇਸ ਦੇ ਇਲਾਵਾ ਰਿੰਕੂ ਨੇ ਫੇਸਬੁਕ 'ਤੇ ਸੂਸਾਈਡ ਨੋਟ ਲਿਖਿਆ ਸੀ ਅਤੇ ਪੁਲਿਸ ਨੂੰ ਜਿਸ ਮੋਬਾਇਲ ਤੋਂ ਉਹ ਨੋਟ ਮਿਲਿਆ ਉਸ ਨੂੰ ਜਾਂਚ ਲਈ ਕਬਜ਼ੇ ਵਿਚ ਨਹੀਂ ਲਿਆ ਗਿਆ ਅਤੇ ਨਾ ਹੀ ਸੀ.ਐਫ.ਐਸ.ਐਲ ਨੂੰ ਭੇਜਿਆ ਗਿਆ | ਸਾਲ 2015 ਵਿਚ ਰਿੰਕੂ ਨੇ ਹੋਟਲ ਅੰਦਰ ਜ਼ਹਿਰੀਲਾ ਪਦਾਰਥ ਖਾ ਲਿਆ ਸੀ ਜਿਸ ਕਾਰਨ ਉਸ ਦੀ ਪੀ.ਜੀ.ਆਈ ਵਿਚ ਮੌਤ ਹੋ ਗਈ ਸੀ | ਪਰਿਵਾਰ ਨੇ ਦੋਸ਼ ਲਗਾਏ ਸਨ ਕਿ ਹੋਟਲ ਮਾਲਕ ਦੇ ਪ੍ਰੇਸ਼ਾਨ ਕਰਨ ਦੇ ਕਾਰਨ ਉਸ ਨੇ ਇਹ ਕਦਮ ਚੁੱਕਿਆ ਸੀ ਅਤੇ ਉਸ ਨੂੰ ਤਨਖ਼ਾਹ ਵੀ ਨਹੀਂ ਦਿੱਤੀ ਜਾ ਰਹੀ ਸੀ |

Ad Position 22
No active advertisement
ਪਿਛਲੀ ਖ਼ਬਰ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਵਫ਼ਦ ਵਲੋਂ ਪਾਵਰਕਾਮ ਦੇ ਕਾਰਜਕਾਰੀ ਇੰਜੀਨੀਅਰ ਨਾਲ ਮੁਲਾਕਾਤ ਅਗਲੀ ਖ਼ਬਰ 'ਰਿਪਬਲਿਕਨ ਪਾਰਟੀ ਆਫ਼ ਇੰਡੀਆ' ਹਰਿਆਣਾ ਵਿਚ 10 ਸੀਟਾਂ 'ਤੇ ਚੋਣ ਲੜੇਗੀ-ਅਠਾਵਲੇ <br/>
Ad Position 24
No active advertisement