01-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-09-2019

ਜ਼ਿਲ੍ਹਾ ਕਾਂਗਰਸ ਕਮੇਟੀ ਨੂੰ ਗੁੰਡਾ ਪਰਚੀ ਦਾ ਸੇਕ 15 ਦਿਨ ਬਾਅਦ ਲੱਗਾ

Ad Position 21
No active advertisement
ਅਜੀਤ ਡੈਸਕ 14-09-2019
ਰੂਪਨਗਰ, 13 ਸਤੰਬਰ (ਸਤਨਾਮ ਸਿੰਘ ਸੱਤੀ)-ਰੂਪਨਗਰ ਜ਼ਿਲ੍ਹੇ ਦੇ ਸ੍ਰੀ ਅਨੰਦਪੁਰ ਸਾਹਿਬ ਅਤੇ ਰੂਪਨਗਰ ਹਲਕਿਆਂ 'ਚ ਆਰੰਭ ਹੋਈ ਮਾਈਨਿੰਗ ਤੋਂ ਨਾਜਾਇਜ਼ ਵਸੂਲੀ ਲਈ ਗੁੰਡਾ ਪਰਚੀ ਦਾ ਸੇਕ ਜ਼ਿਲ੍ਹਾ ਕਾਂਗਰਸ ਕਮੇਟੀ ਨੂੰ 15 ਦਿਨ ਬਾਅਦ ਲੱਗ ਹੀ ਗਿਆ ਹਾਲਾਂਕਿ ਜ਼ਿਲ੍ਹੇ ਦੇ ਦੋ ਪ੍ਰਮੁੱਖ ਆਗੂਆਂ ਮਾਨਯੋਗ ਸਪੀਕਰ ਸਾਹਿਬ ਅਤੇ ਮੰਤਰੀ ਸਾਹਿਬ ਦੀ ਚੁੱਪੀ ਅਜੇ ਬਰਕਰਾਰ ਹੈ | ਪਿਛਲੇ 15 ਦਿਨ ਤੋਂ ਝਾੜੀਆਂ 'ਚ ਲੁਕ-ਲੁਕ ਕੇ ਗਿਰਝਾਂ ਵਾਂਗੂੰ ਟਿੱਪਰਾਂ ਨੂੰ ਘੇਰਨ ਵਾਲੇ ਕਰਿੰਦਿਆਂ ਦੀ ਪੁਸ਼ਤ ਪਨਾਹੀ ਪੁਲਿਸ ਦੇ ਅਫ਼ਸਰਾਂ ਵਲੋਂ ਕੀਤੀ ਜਾ ਰਹੀ ਹੈ ਪਰ ਜ਼ਿਲ੍ਹਾ ਪ੍ਰਸ਼ਾਸਨ ਅਤੇ ਮਾਈਨਿੰਗ ਵਿਭਾਗ ਨੇ ਇਸ ਨਾਜਾਇਜ਼ ਗੋਰਖ ਧੰਦੇ ਤੋਂ ਅੱਖਾਂ ਮੀਟੀਆਂ ਹੋਈਆਂ ਹਨ | ਕਾਂਗਰਸ ਪਾਰਟੀ ਅਤੇ ਹੋਰ ਪਾਰਟੀਆਂ ਗੁੰਡਾ ਪਰਚੀ ਨੂੰ ਲੈ ਕੇ ਪਿਛਲੀ ਅਕਾਲੀ-ਭਾਜਪਾ ਸਰਕਾਰ ਨੂੰ ਘੇਰਦੀਆਂ ਰਹੀਆਂ ਹਨ ਪਰ ਹੁਣ ਸੱਤਾ 'ਚ ਆਈ ਕਾਂਗਰਸ ਸਰਕਾਰ ਦੇ ਰਾਜ 'ਚ ਚੱਲੀ ਗੁੰਡਾ ਪਰਚੀ ਨੇ ਕਾਂਗਰਸੀਆਂ ਨੂੰ ਵੀ ਕਟਹਿਰੇ 'ਚ ਖੜ੍ਹਾ ਕਰ ਦਿੱਤਾ ਹੈ | ਅੱਜ ਇਸੇ ਕਿਰਕਿਰੀ ਨੂੰ ਦੇਖਦਿਆਂ ਜ਼ਿਲ੍ਹਾ ਕਾਂਗਰਸ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ ਮੈਦਾਨ ਵਿਚ ਆਏ ਅਤੇ ਉਨ੍ਹਾਂ ਜ਼ਿਲ੍ਹੇ ਵਿਚ ਹੋ ਰਹੀ ਗ਼ੈਰ-ਕਾਨੂੰਨੀ ਮਾਈਨਿੰਗ ਅਤੇ ਗੁੰਡਾ ਪਰਚੀ ਦੀ ਵਸੂਲੀ ਦੀ ਰਿਪੋਰਟ ਤਿਆਰ ਕਰਨ ਲਈ ਇਕ 5 ਮੈਂਬਰੀ ਕਮੇਟੀ ਦਾ ਗਠਨ ਕਰ ਦਿੱਤਾ | ਸ: ਢਿੱਲੋਂ ਨੇ ਦੱਸਿਆ ਕਿ ਇਸ ਕਮੇਟੀ ਦੀ ਅਗਵਾਈ ਸੀਨੀਅਰ ਕਾਂਗਰਸੀ ਆਗੂ ਤੇ ਵਕੀਲ ਪਰਮਜੀਤ ਸਿੰਘ ਪੰਮਾ ਕਰਨਗੇ | ਬਾਕੀ ਮੈਂਬਰਾਂ ਵਿਚ ਐਡਵੋਕੇਟ ਸੰਜੀਵ ਵਰਮਾ, ਵਕੀਲ ਅਰਸ਼ਨੂਰ ਸਿੰਘ, ਵਕੀਲ ਰਜੀਵ ਸ਼ਰਮਾ ਅਤੇ ਦਰਸ਼ਨ ਸਿੰਘ ਢਾਹਾਂ ਨੂੰ ਸ਼ਾਮਿਲ ਕੀਤਾ ਗਿਆ ਹੈ | ਉਨ੍ਹ•ਾਂ ਕਿਹਾ ਕਿ ਰੋਸ ਕਮੇਟੀ ਨੇ ਤੁਰੰਤ ਆਪਣਾ ਕੰਮ ਸ਼ੁਰੂ ਕਰ ਦਿੱਤਾ ਹੈ ਤੇ ਕਮੇਟੀ ਦੇ ਮੈਂਬਰ ਲੋਕਾਂ ਦੀ ਰਾਏ ਲੈਣ ਦੇ ਲਈ ਉਨ•੍ਹਾਂ ਤੱਕ ਪਹੁੰਚ ਕਰਨਗੇ | ਢਿੱਲੋਂ ਨੇ ਕਿਹਾ ਕਿ ਇਸ ਰਿਪੋਰਟ ਦੀ ਜਾਂਚ ਤੋਂ ਬਾਅਦ ਅਣਗਹਿਲੀ ਤੇ ਲਾਪਰਵਾਹੀ ਵਰਤਣ ਵਾਲੇ ਅਧਿਕਾਰੀਆਂ ਿਖ਼ਲਾਫ਼ ਕਾਰਵਾਈ ਕਰਨ ਲਈ ਮਾਈਨਿੰਗ ਵਿਭਾਗ ਦੇ ਮੰਤਰੀ ਸੁਖਬਿੰਦਰ ਸਿੰਘ ਸੁਖ ਸਰਕਾਰੀਆ, ਜ਼ਿਲ•੍ਹੇ ਦੇ ਡਿਪਟੀ ਕਮਿਸ਼ਨਰ ਤੇ ਐਸ. ਐਸ. ਪੀ. ਨੂੰ ਵੀ ਰਿਪੋਰਟ ਦਿੱਤੀ ਜਾਵੇਗੀ |
Ad Position 22
No active advertisement
ਪਿਛਲੀ ਖ਼ਬਰ ਦੋ ਸਾਨ੍ਹਾਂ ਦੇ ਭੇੜ 'ਚ ਆਉਣ ਕਰ ਕੇ ਕਾਰ ਬੁਰੀ ਤਰ੍ਹਾਂ ਨੁਕਸਾਨੀ <br/> ਅਗਲੀ ਖ਼ਬਰ ਵੱਖ-ਵੱਖ ਰਾਜਸੀ ਪਾਰਟੀਆਂ ਦੇ ਨੁਮਾਇੰਦਿਆਂ ਵਲੋਂ ਇੰਸਪੈਕਟਰ ਸਰਬਜੀਤ ਸਿੰਘ ਚੀਮਾ ਦਾ ਸਨਮਾਨ <br/>
Ad Position 24
No active advertisement