ਚੰਡੀਗੜ੍ਹ, 19 ਸਤੰਬਰ (ਆਰ.ਐਸ.ਲਿਬਰੇਟ)-ਅੱਜ ਵੈਬਿਨਾਰ ਤਹਿਤ ਚੰਡੀਗੜ੍ਹ ਸਮਾਰਟ ਬਨਾਉਣ ਲਈ 'ਸੁਝਾਅ ਕੈਂਪ' ਨਗਰ ਨਿਗਮ ਚੰਡੀਗੜ੍ਹ ਅਤੇ ਚੰਡੀਗੜ੍ਹ ਸਮਾਰਟ ਸਿਟੀ ਲਿਮਟਿਡ ਨੇ ਸਾਂਝਾ 'ਸੁਝਾਅ ਕੈਂਪ' ਲਗਾਇਆ ਕੇ.ਕੇ. ਯਾਦਵ ਆਈ.ਏ.ਐੱਸ ਕਮਿਸ਼ਨਰ ਨਗਰ ਨਿਗਮ ਨੇ ਕਿਹਾ ਕਿ ਇਸ ਵੈਬਿਨਾਰ ਦੇ ਜ਼ਰੀਏ ਨਾਗਰਿਕਾਂ ਤੋਂ ਕਿਵੇਂ ਸ਼ਹਿਰ ਦੀ ਸਫ਼ਾਈ ਨੂੰ ਬਿਹਤਰ ਬਣਾਇਆ ਜਾ ਸਕੇ, ਪਲਾਸਟਿਕ ਮੁਕਤ ਅੰਦੋਲਨ, ਵਧੀਆ ਜਲ ਪ੍ਰਬੰਧਨ, ਫਿਟ ਇੰਡੀਆ ਅੰਦੋਲਨ ਅਤੇ ਚੰਡੀਗੜ੍ਹ ਨੂੰ ਸਮਾਰਟ ਬਣਾਉਣ ਬਾਰੇ ਸੁਝਾਅ ਲਏ ਗਏ | ਸੈਸ਼ਨ ਵੀ ਯੂ-ਟਿਊਬ 'ਤੇ ਸਿੱਧਾ ਪ੍ਰਸਾਰਿਤ ਕੀਤਾ ਗਿਆ | ਸੈਸ਼ਨਾਂ ਦੀ ਪ੍ਰਧਾਨਗੀ ਯਾਦਵ ਕਮਿਸ਼ਨਰ ਨਗਰ ਨਿਗਮ-ਕਮ-ਸੀ.ਈ.ਓ.,ਚੰਡੀਗੜ੍ਹ ਸਮਾਰਟ ਸਿਟੀ ਨੇ ਕੀਤੀ | ਸ਼ਹਿਰ ਦੇ ਉਦਯੋਗ ਸਮੂਹਾਂ ਅਤੇ ਪ੍ਰਮੁੱਖ ਖੋਜ ਸੰਸਥਾਵਾਂ ਦੇ ਨੁਮਾਇੰਦਿਆਂ ਲਈ ਰਾੳਾੂਡ ਟੇਬਲ ਸੈਸ਼ਨ ਦਾ ਆਯੋਜਨ ਕੀਤਾ ਗਿਆ ਅਤੇ ਸੈਸ਼ਨ ਦਾ ਸਿੱਧਾ ਪ੍ਰਸਾਰਨ ਯੂ-ਟਿਊਬ 'ਤੇ ਕੀਤਾ ਗਿਆ | ਇਸ ਵੈਬਿਨਾਰ ਰਾਹੀਂ ਸ਼ਹਿਰ ਨੂੰ ਸਾਫ਼-ਸੁਥਰਾ ਬਣਾਉਣ, ਪਲਾਸਟਿਕ ਮੁਕਤ ਅੰਦੋਲਨ, ਬਿਹਤਰ ਪਾਣੀ ਪ੍ਰਬੰਧਨ, ਫਿਟ ਇੰਡੀਆ ਅੰਦੋਲਨ ਅਤੇ ਚੰਡੀਗੜ੍ਹ ਨੂੰ Tਸਮਾਰਟ ਸਿਟੀU ਬਣਾਉਣ ਦੇ ਹੋਰ ਹੱਲਾਂ ਬਾਰੇ ਵਿਚਾਰ ਸੁਝਾਏ ਗਏ | ਸੁਝਾਅ ਕੈਂਪ ਦੌਰਾਨ ਮਾਰਕੀਟ ਵੈਲਫੇਅਰ ਐਸੋਸੀਏਸ਼ਨਾਂ ਦੇ ਨੁਮਾਇੰਦਿਆਂ ਨੇ ਨਗਰ ਨਿਗਮ ਸੀਵਰੇਜ ਲਾਈਨ ਰੁਕਾਵਟ ਨਾਲ ਸਬੰਧਤ ਸਮੱਸਿਆਵਾਂ ਤੋਂ ਜਾਣੂ ਕਰਵਾਇਆ | ਪਬਲਿਕ ਟਾਇਲਟ ਦੀ ਸਫ਼ਾਈ, ਬਾਗ਼ਬਾਨੀ ਕੂੜੇ ਦਾ ਨਿਪਟਾਰਾ, ਸੜਕ ਗਲੀਆਂ ਦੀਆਂ ਰੁਕਾਵਟਾਂ, ਮਲਬਾ ਸੜਕ ਦੇ ਕਿਨਾਰੇ ਆਦਿ ਦੀਆਂ ਸਮੱਸਿਆਵਾਂ ਵਾਰੇ ਯਕੀਨੀ ਹੱਲ ਕਰਵਾਏ ਜਾਣ ਦੀ ਮੰਗ ਉੱਠੀ | ਚੰਡੀਗੜ੍ਹ ਬੀਓਪਰ ਮੰਡਲ ਦੇ ਨੁਮਾਇੰਦਿਆਂ ਨੇ ਜਾਣਕਾਰੀ ਦਿੱਤੀ ਅਤੇ ਮੰਗ ਕੀਤੀ ਕਿ ਸਵੇਰੇ ਸਹਿਜ ਸਫ਼ਾਈ ਕੇਂਦਰਾਂ ਤੋਂ ਕੂੜਾ ਚੁੱਕਣ ਲਈ ਹੋਰ ਵਾਹਨ ਤਾਇਨਾਤ ਕੀਤੇ ਜਾਣ | ਮਾਰਸ਼ਲਾਂ ਨੂੰ ਹਰੇਕ ਸੈਕਟਰ / ਮਾਰਕੀਟ ਵਿਚ ਨਾਮਜ਼ਦ ਕੀਤਾ ਜਾਵੇ ਤਾਂ ਜੋ ਖੇਤਰਾਂ ਵਿਚ ਸਫ਼ਾਈ ਅਤੇ ਕੂੜਾ ਕਰਕਟ ਦੀਆਂ ਸਮੱਸਿਆਵਾਂ 'ਤੇ ਨਜ਼ਰ ਰੱਖੀ ਜਾ ਸਕੇ | ਮੌਕੇ 'ਤੇ ਕਮਿਸ਼ਨਰ ਨੇ ਸਬੰਧਿਤ ਇੰਜੀਨੀਅਰਾਂ ਨੂੰ ਕਿਹਾ ਕਿ ਉਹ ਜ਼ਮੀਨੀ ਪੱਧਰ ਦੀਆਂ ਮੁਸ਼ਕਲਾਂ ਨੂੰ ਵੇਖਣ ਅਤੇ ਸਮੱਸਿਆਵਾਂ ਦੇ ਥੋੜ੍ਹੇ ਸਮੇਂ ਦੇ ਹੱਲ ਕੀਤੇ ਜਾਣ ਦੀ ਪੜਚੋਲ ਕਰਨ ਅਤੇ ਇਸ ਲਈ ਅਨੁਮਾਨਤ ਖ਼ਰਚਿਆਂ ਦਾ ਪ੍ਰਸਤਾਵ ਤਿਆਰ ਕਰਨ ਅਤੇ ਸਬੰਧਤ ਅਧਿਕਾਰੀਆਂ ਨੂੰ 5 ਦਿਨਾਂ ਦੀ ਮਿਆਦ ਦੇ ਅੰਦਰ ਸ਼ਹਿਰ ਭਰ ਵਿਚ ਬਾਗ਼ਬਾਨੀ ਕੂੜਾ ਕਰਕਟ ਹਟਾਉਣ ਦੇ ਨਿਰਦੇਸ਼ ਵੀ ਦਿੱਤੇ |