ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2019

ਨਾਟਕ 'ਹਰੀਲਾਲ ਐਾਡ ਸੰਨਜ਼' ਦੀ ਹਾਸਰਸ ਪੇਸ਼ਕਾਰੀ ਦਰਸ਼ਕਾਂ ਨੇ ਮਾਣੀ <br/>

Ad Position 21
No active advertisement
ਟੈਗੋਰ ਥੀਏਟਰ ਵਿਖੇ ਨਾਟਕ 'ਹਰੀਲਾਲ ਐਾਡ ਸੰਨਜ਼' ਦੀ ਪੇਸ਼ਕਾਰੀ ਦਿੰਦੇ ਕਲਾਕਾਰ | ਤਸਵੀਰ : ਕਮਲਜੀਤ ਸਿੰਘ <br/> 20-09-2019
ਚੰਡੀਗੜ੍ਹ, 19 ਸਤੰਬਰ (ਅਜਾਇਬ ਸਿੰਘ ਔਜਲਾ)-ਉੱਤਰੀ ਖੇਤਰ ਸੱਭਿਆਚਾਰਕ ਕੇਂਦਰ ਪਟਿਆਲਾ ਵਲੋਂ 'ਹਾਸਰਸ ਨਾਟ ਉਤਸਵ' ਤਹਿਤ ਅੱਜ ਹਾਸਰਸ ਨਾਟਕ 'ਹਰੀਲਾਲ ਐਾਡ ਸੰਨਜ਼' ਦੀ ਪੇਸ਼ਕਾਰੀ ਦਿੱਤੀ ਗਈ ਜੋ ਦਰਸ਼ਕਾਂ ਵਲੋਂ ਉਤਸੁਕਤਾ ਨਾਲ ਮਾਣੀ ਗਈ | ਜੈਪੁਰ ਦੇ 'ਵੀਨਾ ਪਾਨੀ ਕਲਾ ਮੰਦਰ ਸੰਮਤੀ' ਵਲੋਂ ਇਸ ਪੇਸ਼ਕਾਰੀ ਨੂੰ ਟੈਗੋਰ ਥੀਏਟਰ ਚੰਡੀਗੜ੍ਹ ਦੇ ਮੰਚ 'ਤੇ ਪੇਸ਼ ਕੀਤਾ ਗਿਆ | ਤਪਨ ਭੱਟ ਵਲੋਂ ਲਿਖੇ ਅਤੇ ਨਿਰਦੇਸ਼ਨ ਕੀਤੇ ਇਸ ਨਾਟਕ ਦੀ ਕਹਾਣੀ ਤਿੰਨ ਬੇਟਿਆਂ ਦੇ ਆਸੇ ਪਾਸੇ ਘੁੰਮਦੀ ਦਰਸਾਈ ਗਈ, ਜੋ ਬਿਨਾਂ ਕੁਝ ਕੀਤੇ ਅਮੀਰ ਹੋਣ ਦੇ ਸੁਪਨੇ ਦੇਖਦੇ ਹਨ | ਉਨ੍ਹਾਂ ਦੇ ਮਾਤਾ ਪਿਤਾ ਉਨ੍ਹਾਂ ਨੂੰ ਸਹੀ ਰਸਤੇ 'ਤੇ ਲਿਆਉਣ ਲਈ ਜੋ ਯੋਜਨਾ ਬਣਾਉਂਦੇ ਹਨ ਉਸ ਵਿਚ ਉਤਪੰਨ ਹੋਇਆ ਹਾਸਰਸ ਇਸ ਨਾਟਕ ਦੀ ਕਹਾਣੀ ਨੂੰ ਸਾਰਥਕ ਮੋੜ ਦੇਣ ਵਿਚ ਸਫ਼ਲ ਹੁੰਦਾ ਹੈ | ਨਾਟਕ ਵਿਚ ਕਲਾਕਾਰ ਵਸ਼ਾਲ, ਵਿਕਾਸ, ਅਖਿਲ, ਸੰਪਾਦ, ਝਿਲਮਿਲ, ਅਭਿਸ਼ੇਕ ਤੋਂ ਇਲਾਵਾ ਰਿਮਝਿਮ, ਕੈਲਾਸ਼, ਆਸ਼ੂਤੋਸ਼ ਅਤੇ ਹੋਰ ਫ਼ਨਕਾਰਾਂ ਨੇ ਆਪਣੀ ਵੱਖ ਵੱਖ ਭੂਮਿਕਾ ਨੂੰ ਬਾਖ਼ੂਬੀ ਨਿਭਾਇਆ | ਇਸ ਮੌਕੇ 'ਤੇ ਲਕਸ਼ਮੀਕਾਂਤ ਤਿਵਾੜੀ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ | ਇਸ ਮੌਕੇ ਵਿਸ਼ੇਸ਼ ਸ਼ਖਸੀਅਤਾਂ ਵਿਚ ਚੰਡੀਗੜ੍ਹ ਸੰਗੀਤ ਨਾਟਕ ਅਕਾਦਮੀ ਦੇ ਚੇਅਰਮੈਨ ਕਮਲ ਅਰੋੜਾ ਅਤੇ ਸੰਸਕਾਰ ਭਾਰਤੀ ਚੰਡੀਗੜ੍ਹ ਦੇ ਪ੍ਰਧਾਨ ਮੁਕੇਸ਼ ਸ਼ਰਮਾ ਅਤੇ ਹੋਰ ਸ਼ਖਸੀਅਤਾਂ ਨੇ ਵੀ ਇਸ ਮੌਕੇ 'ਤੇ ਸ਼ਮੂਲੀਅਤ ਕੀਤੀ |

Ad Position 22
No active advertisement
ਪਿਛਲੀ ਖ਼ਬਰ ਮਿਸ਼ਨ ਤੰਦਰੁਸਤ ਪੰਜਾਬ ਤਹਿਤ 'ਪੰਜਾਬ ਸੜਕ ਦੁਰਘਟਨਾ ਬਲੈਕ ਸਪਾਟਸ ਦੀ ਪਛਾਣ ਅਤੇ ਸੁਧਾਰ' ਦੀ ਪਹਿਲੀ ਰਿਪੋਰਟ ਜਾਰੀ ਅਗਲੀ ਖ਼ਬਰ ਨਿਗਮ ਨੇ ਵੈਬਿਨਾਰ ਤੇ ਚੰਡੀਗੜ੍ਹ ਸਮਾਰਟ ਲਈ 'ਸੁਝਾਅ ਕੈਂਪ' ਲਗਾਇਆ <br/>
Ad Position 24
No active advertisement