ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2019

ਟੰਡਨ ਤੇ ਭੱਟੀ ਸਮੇਤ ਹਰਿਆਣਾ ਚੋਣਾਂ ਲਈ 5 ਨਿਰੀਖ਼ਕ ਨਿਯੁਕਤ

Ad Position 21
No active advertisement
ਅਜੀਤ ਡੈਸਕ 20-09-2019
ਚੰਡੀਗੜ੍ਹ, 19 ਸਤੰਬਰ (ਮਨਜੋਤ ਸਿੰਘ ਜੋਤ)-ਹਰਿਆਣਾ ਵਿਧਾਨ ਸਭਾ ਚੋਣਾਂ ਨੂੰ ਦੇਖਦੇ ਹੋਏ ਭਾਜਪਾ ਵਲੋਂ ਜਿੱਥੇ ਪੂਰੇ ਦੇਸ਼ ਵਿਚ ਭਾਜਪਾ ਵਰਕਰਾਂ ਨੂੰ ਚੋਣਾਂ ਸਬੰਧੀ ਜ਼ਿੰਮੇਵਾਰੀਆਂ ਸੌਾਪੀਆਂ ਗਈਆਂ ਹਨ ਉੱਥੇ ਹੀ ਚੰਡੀਗੜ੍ਹ ਭਾਜਪਾ ਨੂੰ ਵੀ ਹਰਿਆਣਾ ਵਿਧਾਨ ਸਭਾ ਚੋਣਾ ਵਿਚ ਵੱਖ ਵੱਖ ਜ਼ਿੰਮੇਵਾਰੀਆਂ ਸੌਾਪੀਆਂ ਗਈਆਂ ਹਨ | ਜਿਸ ਤਹਿਤ ਚੰਡੀਗੜ੍ਹ ਭਾਜਪਾ ਦੇ ਪ੍ਰਦੇਸ਼ ਪ੍ਰਧਾਨ ਸੰਜੇ ਟੰਡਨ ਨੂੰ ਵਿਧਾਨ ਸਭਾ ਚੋਣਾ ਲਈ ਕਰਨਾਲ, ਅੰਬਾਲਾ ਅਤੇ ਪਾਣੀਪਤ ਜ਼ਿਲੇ੍ਹ ਦਾ ਨਿਰੀਖਕ ਨਿਯੁਕਤ ਕੀਤਾ ਗਿਆ ਹੈ | ਭਾਜਪਾ ਵਲੋਂ ਸੰਜੇ ਟੰਡਨ ਤੋਂ ਇਲਾਵਾ ਹਰਿਆਣਾ ਵਿਧਾਨ ਸਭਾ ਚੋਣਾਂ ਲਈ 5 ਆਬਜ਼ਰਵਰ ਨਿਯੁਕਤ ਕੀਤੇ ਗਏ ਹਨ | ਭਾਜਪਾ ਵਲੋਂ ਚੰਡੀਗੜ੍ਹ ਦੇ ਪ੍ਰਦੇਸ਼ ਪ੍ਰਧਾਨ ਸੰਜੇ ਟੰਡਨ, ਮੀਤ ਪ੍ਰਧਾਨ ਰਾਮਵੀਰ ਭੱਟੀ, ਕੌਾਸਲਰ ਤੇ ਸਾਬਕਾ ਡਿਪਟੀ ਮੇਅਰ ਵਿਨੋਦ ਅਗਰਵਾਲ, ਕੌਾਸਲਰ ਜਗਤਾਰ ਜੱਗਾ ਤੇ ਪੱਪੂ ਸ਼ੁਕਲਾ ਨੂੰ ਨਿਰੀਖਕ ਨਿਯੁਕਤ ਕੀਤਾ ਗਿਆ ਹੈ | ਇਨ੍ਹਾਂ ਨੂੰ ਕ੍ਰਮਵਾਰ ਕਰਨਾਲ, ਪਾਣੀਪਤ ਅਤੇ ਅੰਬਾਲਾ, ਮੁਲਾਨਾ, ਅੰਬਾਲਾ ਛਾਉਣੀ, ਅੰਬਾਲਾ, ਇੰਦਰੀ ਅਤੇ ਕਰਨਾਲ ਚੋਣ ਹਲਕੇ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ | ਭਾਜਪਾ ਦੇ ਪ੍ਰਦੇਸ਼ ਬੁਲਾਰੇ ਕੈਲਾਸ਼ ਚੰਦ ਜੈਨ ਨੇ ਦੱਸਿਆ ਕਿ ਉਕਤ ਫ਼ੈਸਲਾ 12 ਸਤੰਬਰ ਨੂੰ ਰੋਹਤਕ ਵਿਖੇ ਭਾਜਪਾ ਰਾਸ਼ਟਰੀ ਸੰਗਠਨ ਮੰਤਰੀ ਬੀ.ਐਲ. ਸੰਤੋਸ਼, ਰਾਸ਼ਟਰੀ ਮਹਾਂਮੰਤਰੀ ਅਤੇ ਹਰਿਆਣਾ ਇੰਚਾਰਜ ਡਾ.ਅਨਿਲ ਜੈਨ, ਹਰਿਆਣਾ ਦੇ ਪ੍ਰਦੇਸ਼ ਪ੍ਰਧਾਨ ਸੁਭਾਸ਼ ਬਰਾਲਾ ਅਤੇ ਸੰਗਠਨ ਮੰਤਰੀ ਸੁਰੇਸ਼ ਭੱਟ ਦੀ ਮੋਜੂਦਗੀ ਵਿਚ ਹੋਈ ਬੈਠਕ ਵਿਚ ਲਿਆ ਗਿਆ ਹੈ | ਇਸ ਬੈਠਕ ਵਿਚ ਚੰਡੀਗੜ੍ਹ ਭਾਜਪਾ ਦੇ ਮੀਤ ਪ੍ਰਧਾਨ ਰਾਮਵੀਰ ਭੱਟੀ ਅਤੇ ਕੌਾਸਲਰ ਜਗਤਾਰ ਸਿੰਘ ਨੇ ਹਿੱਸਾ ਲਿਆ |
Ad Position 22
No active advertisement
ਪਿਛਲੀ ਖ਼ਬਰ ਹਰਿਆਣਾ ਵਿਚ ਉਮੀਦਵਾਰਾਂ ਦੀ ਸਕਰੀਨਿੰਗ ਕਮੇਟੀ ਦੀ ਮੀਟਿੰਗ ਹੁਣ 23 ਨੂੰ ਹੋਵੇਗੀ-ਭੂੰਦੜ ਅਗਲੀ ਖ਼ਬਰ ਮਿਸ਼ਨ ਤੰਦਰੁਸਤ ਪੰਜਾਬ ਤਹਿਤ 'ਪੰਜਾਬ ਸੜਕ ਦੁਰਘਟਨਾ ਬਲੈਕ ਸਪਾਟਸ ਦੀ ਪਛਾਣ ਅਤੇ ਸੁਧਾਰ' ਦੀ ਪਹਿਲੀ ਰਿਪੋਰਟ ਜਾਰੀ
Ad Position 24
No active advertisement