ਚੰਡੀਗੜ੍ਹ, 19 ਸਤੰਬਰ (ਅਜੀਤ ਬਿਊਰੋ)-ਅੱਜ ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਦਫ਼ਤਰ ਤੋਂ ਜਾਰੀ ਬਿਆਨ ਵਿਚ ਬਲਵਿੰਦਰ ਸਿੰਘ ਭੂੰਦੜ ਮੈਂਬਰ ਪਾਰਲੀਮੈਂਟ, ਅਬਜ਼ਰਵਰ ਅਤੇ ਚੇਅਰਮੈਨ ਹਰਿਆਣਾ ਚੋਣ ਕਮੇਟੀ ਨੇ ਦੱਸਿਆ ਕਿ ਹਰਿਆਣਾ ਵਿਧਾਨ ਸਭਾ ਦੇ ਉਮੀਦਵਾਰਾਂ ਦੇ ਨਾਵਾਂ ਦੀ ਸਕਰੀਨਿੰਗ ਕਰਨ ਲਈ ਮੀਟਿੰਗ 22 ਸਤੰਬਰ ਦੀ ਬਜਾਇ 23 ਸਤੰਬਰ ਨੂੰ ਸਟੈਰਲਿੰਗ ਰੀਜੋਥਰਟ ਕੁਰੂਕਸ਼ੇਤਰ ਵਿਚ 12 ਵਜੇ ਹੋਵੇਗੀ ¢ਇੱਥੇ ਵਰਨਣਯੋਗ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੇ ਚੋਣ ਲੜਨ ਲਈ ਇੱਛੁਕ ਉਮੀਦਵਾਰਾਂ ਤੋਂ 22 ਸਤੰਬਰ ਤੱਕ ਅਰਜ਼ੀਆਂ ਦੀ ਮੰਗ ਕੀਤੀ ਹੈ¢ ਜਿਸ ਦੇ ਚਲਦਿਆਂ ਨਰੈਣਗੜ੍ਹ ਤੋਂ ਇਕ, ਅੰਬਾਲਾ ਸ਼ਹਿਰ ਤੋਂ 3, ਲਾਡਵਾ ਤੋਂ 2, ਪਿਹੋਵਾ ਤੋਂ 5, ਮੁਲਾਨਾ ਤੋਂ 1, ਕਾਲਿਆਂਵਾਲੀ ਤੋਂ 1, ਸਿਰਸਾ ਤੋਂ 1, ਰਾਣੀਆ ਤੋਂ 3, ਨੀਲੋਖੇੜੀ ਤੋਂ 2, ਅੰਬਾਲਾ ਕੈਂਟ ਤੋਂ 1, ਜਗਾਧਰੀ ਤੋਂ 1, ਗੁਹਲਾ ਤੋਂ 1, ਗੁੜਗਾਵਾਂ ਤੋਂ 1, ਟੋਹਾਣਾ ਤੋਂ 1, ਪੰਚਕੂਲਾ ਤੋਂ 1, ਡੱਬਵਾਲੀ ਤੋਂ 2, ਭਟਕਲ (ਫਰੀਦਾਬਾਦ) ਤੋਂ 1, ਕਾਲਕਾ ਤੋਂ 1, ਸ਼ਾਹਬਾਦ ਤੋਂ 2, ਅਸੰਧ ਤੋਂ 1 ਅਤੇ ਪੂੰਡਰੀ ਤੋਂ 1 ਅਰਜ਼ੀਆਂ ਮਿਲ ਚੁੱਕੀਆਂ ਹਨ¢ ਉਨ੍ਹਾਂ ਦੱਸਿਆ ਕਿ 23 ਸਤੰਬਰ ਦੀ ਕੁਰੂਕਸ਼ੇਤਰ ਮੀਟਿੰਗ ਵਿਚ ਮੇਰੇ ਸਮੇਤ ਸਾਰੀ ਕਮੇਟੀ ਪ੍ਰੋ: ਪ੍ਰੇਮ ਸਿੰਘ ਚੰਦੂਮਾਜਰਾ, ਗੁਲਜ਼ਾਰ ਸਿੰਘ ਰਣੀਕੇ, ਸੁਰਜੀਤ ਸਿੰਘ ਰੱਖੜਾ, ਸਿਕੰਦਰ ਸਿੰਘ ਮਲੂਕਾ ਅਤੇ ਹਰਿਆਣਾ ਇਕਾਈ ਦੇ ਪ੍ਰਧਾਨ ਸ਼ਰਨਜੀਤ ਸਿੰਘ ਸੋਥਾ ਹਾਜ਼ਰ ਹੋਣਗੇ |