ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2019

ਹਰਿਆਣਾ 'ਚ ਚੌਕੀਦਾਰਾਂ ਦਾ ਮਾਣਭੱਤਾ ਵਧਾਉਣ ਦਾ ਐਲਾਨ

Ad Position 21
No active advertisement
ਅਜੀਤ ਡੈਸਕ 20-09-2019
ਚੰਡੀਗੜ੍ਹ, 19 ਸਤੰਬਰ (ਐਨ.ਐਸ. ਪਰਵਾਨਾ)-ਹਰਿਆਣਾ ਦੇ ਖ਼ਜ਼ਾਨਾ ਮੰਤਰੀ ਕੈਪਟਨ ਅਭਿਮਨਿਊ ਨੇ ਕਿਹਾ ਕਿ ਪੇਂਡੂ ਚੌਕੀਦਾਰ ਸਰਕਾਰ ਦੀ ਕੜੀ ਦਾ ਇਕ ਅਹਿਮ ਹਿੱਸਾ ਹੁੰਦੇ ਹਨ ਅਤੇ ਉਨ੍ਹਾਂ ਦੀ ਜ਼ਿੰਮੇਵਾਰੀ ਨੂੰ ਵੇਖਦੇ ਹੋਏ ਸੂਬਾ ਸਰਕਾਰ ਵਲੋਂ ਨਾ ਸਿਰਫ਼ ਉਨ੍ਹਾਾ ਦੇ ਮਹੀਨੇਵਾਰ ਮਾਣਭੱਤੇ ਵਿਚ ਵਰਨਣਯੋਗ ਵਾਧਾ ਕੀਤਾ, ਸਗੋਂ ਉਨ੍ਹਾਂ ਦੇ ਹੋਰ ਭੱਤੇ ਵੀ ਵਧਾਏ ਹਨ | ਇਸ ਸਬੰਧ ਵਿਚ ਵੇਰਵੇ ਸਹਿਤ ਜਾਣਕਾਰੀ ਦਿੰਦੇ ਹੋਏ ਖ਼ਜ਼ਾਨਾ ਮੰਤਰੀ ਨੇ ਦੱਸਿਆ ਕਿ ਪੇਂਡੂ ਚੌਕੀਦਾਰਾਂ ਦਾ ਮਹੀਨੇਵਾਰ ਮਾਣਭੱਤਾ 3500 ਰੁਪਏ ਤੋਂ ਵਧਾ ਕੇ 7000 ਰੁਪਏ, ਵਰਦੀ ਭੱਤਾ 2500 ਰੁਪਏ ਸਾਲਾਨਾ, ਲਾਠੀ ਤੇ ਬੈਟਰੀ ਭੱਤਾ 1000 ਰੁਪਏ ਸਾਲਾਨਾ ਅਤੇ ਸਾਈਕਲ ਭੱਤਾ 3500 ਰੁਪਏ ਕੀਤਾ ਹੈ | ਉਨ੍ਹਾਂ ਕਿਹਾ ਕਿ ਹੁਣ ਸਰਕਾਰ ਨੇ ਪੇਂਡੂ ਚੌਕੀਦਾਰਾਂ ਨੂੰ ਆਪਣੇ ਸਬੰਧਿਤ ਖੇਤਰਾਂ ਵਿਚ ਹੋਈ ਮੌਤ ਦੀ ਸੂਚਨਾ ਰਜਿਸਟਰਡ ਕਰਵਾਉਣ ਦੇ ਬਦਲੇ ਵਿਚ 500 ਰੁਪਏ ਪ੍ਰਤੀ ਇੰਦਰਾਜ ਦਾ ਮਾਣਭੱਤਾ ਦੇਣ ਦਾ ਫ਼ੈਸਲਾ ਕੀਤਾ ਹੈ, ਜਿਸ ਦੀ ਪ੍ਰਸ਼ਾਸਨਿਕ ਪ੍ਰਵਾਨਗੀ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਵਲੋਂ ਦਿੱਤੀ ਗਈ ਹੈ | ਉਨ੍ਹਾਂ ਦੱਸਿਆ ਕਿ ਹਰਿਆਣਾ ਚੌਕੀਦਾਰੀ ਨਿਯਮ, 2003 ਦੇ ਤਹਿਤ ਚੌਕੀਦਾਰ ਵਲੋਂ ਜਨਮ ਤੇ ਮੌਤ ਦਾ ਰਜਿਸਟਰ ਤਿਆਰ ਕੀਤਾ ਜਾਵੇਗਾ ਅਤੇ ਚੌਕੀਦਾਰ ਵਲੋਂ ਉਸ ਦੀ ਮਹੀਨੇਵਾਰ ਰਿਪੋਰਟ ਜ਼ਿਲ੍ਹਾ ਮੈਜਿਸਟ੍ਰੇਟ ਨੂੰ ਭੇਜੀ ਜਾਂਦੀ ਹੈ | ਚੌਾਕੀਦਾਰ ਨੂੰ ਮੌਤ ਦੀ ਸੂਚਨਾ ਤੇ ਪੋਟਰਲ 'ਤੇ ਅੱਪਡੇਟ ਕਰਨ ਦੇ ਬਦਲੇ ਵਿਚ ਇਸ ਰਕਮ ਵਿਚੋਂ 300 ਰੁਪਏ ਅਤੇ ਸਾਂਝਾ ਸੇਵਾ ਕੇਂਦਰ ਨੂੰ ਪੋਟਰਲ ਅੱਪਡੇਟ ਕਰਨ ਲਈ 50 ਰੁਪਏ ਅਤੇ ਪਿੰਡ ਪੰਚਾਇਤ ਨੂੰ 150 ਰੁਪਏ ਦੀ ਰਕਮ ਦਿੱਤੀ ਜਾਂਦੀ ਹੈ | ਇਸ ਦੇ ਨਾਲ ਹੀ ਰਾਜ ਸਰਕਾਰ ਨੇ ਹਰਿਆਣਾ ਮਹਿਲਾ ਵਿਕਾਸ ਨਿਗਮ ਰਾਹੀਂ ਨਿੱਜੀ ਕਰਜ਼ੇ ਦੇ ਤਹਿਤ ਦਿੱਤੀ ਜਾਣ ਵਾਲੀ ਸਬਸਿਡੀ ਦੀ ਦਰ ਨੂੰ 10 ਫੀਸਦੀ ਤੋਂ ਵਧਾ ਕੇ 25 ਫੀਸਦੀ ਕਰਨ ਦਾ ਫ਼ੈਸਲਾ ਕੀਤਾ ਹੈ | ਹਰਿਆਣਾ ਮਹਿਲਾ ਵਿਕਾਸ ਨਿਗਮ ਦੇ ਬੁਲਾਰੇ ਨੇ ਅੱਜ ਇੱਥੇ ਇਹ ਜਾਣਕਾਰੀ ਦਿੱਤੀ |
Ad Position 22
No active advertisement
ਪਿਛਲੀ ਖ਼ਬਰ ਪੀ.ਯੂ. 'ਚ 'ਨਵੀਂ ਸਿੱਖਿਆ ਨੀਤੀ- 2019' ਵਿਸ਼ੇ 'ਤੇ ਵਿਚਾਰ ਗੋਸ਼ਟੀ ਕਰਵਾਈ ਅਗਲੀ ਖ਼ਬਰ ਸਾਈਕਲ ਸ਼ੇਅਰਿੰਗ ਤੇ ਸਮਾਰਟ ਵਾਟਰ ਮੀਟਰ ਪ੍ਰਾਜੈਕਟ ਮਾਡਲ ਬਦਲਣ 'ਤੇ ਵਿਚਾਰ
Ad Position 24
No active advertisement