ਐੱਸ. ਏ. ਐੱਸ. ਨਗਰ, 19 ਸਤੰਬਰ (ਕੇ. ਐੱਸ. ਰਾਣਾ)-ਰਿਆਤ-ਬਾਹਰਾ ਯੂਨੀਵਰਸਿਟੀ ਸਕੂਲ ਆਫ਼ ਫਾਰਮਾਸਿਊਟੀਕਲ ਸਾਇੰਸਿਜ਼ ਵਲੋਂ 'ਫਾਰਮਾਸਿਊਟੀਕਲ ਸੈਕਟਰ ਅੰਦਰ ਬਾਇਓਸਟੇਟਿਸਟਿਕਸ ਐਾਡ ਰਿਸਰਚ ਮੈਥੋਲਡੋਲੋਜੀ' ਵਿਸ਼ੇ 'ਤੇ ਇਕ ਐਕਸਪਰਟ ਲੈਕਚਰ ਦਾ ਪ੍ਰਬੰਧ ਕੀਤਾ ਗਿਆ | ਇਸ ਮੌਕੇ ਤਾਮਿਲਨਾਡੂ ਦੇ ਜੇ. ਕੇ. ਕੇ. ਨਟਰਾਜਾ ਕਾਲਜ ਆਫ਼ ਫਾਰਮੇਸੀ ਦੇ ਫਾਰਮਾਕੋਲੋਜੀ ਦੇ ਪ੍ਰੋਫੈਸਰ ਡਾ: ਬਾਲਾਕੁਮਾਰ ਪਿਚਾਈ ਨੇ ਮੁੱਖ ਬੁਲਾਰੇ ਵਜੋਂ ਸ਼ਿਰਕਤ ਕਰਦਿਆਂ ਵਿਦਿਆਰਥੀਆਂ ਨਾਲ ਆਪਣੇ ਤਜ਼ਰਬੇ ਸਾਂਝੇ ਕੀਤੇ | ਇਸ ਤੋਂ ਪਹਿਲਾਂ ਰਿਆਤ-ਬਾਹਰਾ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ: ਦਲਜੀਤ ਸਿੰਘ ਵਲੋਂ ਮੁੱਖ ਬੁਲਾਰੇ ਦਾ ਭਰਵਾਂ ਸਵਾਗਤ ਕੀਤਾ ਗਿਆ | ਮਾਹਿਰ ਲੈਕਚਰ ਦੌਰਾਨ ਡਾ: ਬਾਲਾਕੁਮਾਰ ਪਿਚਾਈ ਨੇ ਐਮ. ਫਾਰਮੇਸੀ ਵਿਦਵਾਨਾਂ ਅਤੇ ਯੂ. ਐਸ. ਪੀ. ਐਸ. ਦੇ ਫੈਕਲਟੀ ਮੈਂਬਰਾਂ ਲਈ ਵੱਖ-ਵੱਖ ਅਕਾਦਮਿਕ ਪੈਡੋਗੋਜੀ ਅਤੇ ਅਕਾਦਮਿਕ ਡਲੀਵਰੀ ਆਧਾਰਿਤ ਪਹੁੰਚ ਬਾਰੇ ਵਿਚਾਰ ਵਟਾਂਦਰਾ ਕੀਤਾ | ਇਸ ਦੇ ਨਾਲ ਹੀ ਉਨ੍ਹਾਂ ਲਾਈਵ ਵਰਕਸ਼ਾਪਾਂ ਤੇ ਖੋਜ ਦੇ ਵੱਖ-ਵੱਖ ਸਾਧਨਾਂ ਨੂੰ ਪ੍ਰਦਰਸ਼ਿਤ ਵੀ ਕੀਤਾ | ਇਹ ਐਕਸਪਰਟ ਲੈਕਚਰ ਬਿਹਤਰ ਸਿਖਾਉਣ ਦੇ ਢੰਗਾਂ, ਨਤੀਜਿਆਂ 'ਤੇ ਅਧਾਰਿਤ ਪੈਡੋਗੋਜੀ, ਅੰਕੜੇ ਕਾਰਜਾਂ ਅਤੇ ਖੋਜ ਆਧਾਰਿਤ ਪਹੁੰਚ 'ਤੇ ਕੇਂਦਰਿਤ ਸੀ |