ਚੰਡੀਗੜ੍ਹ, 29 ਜਨਵਰੀ (ਗੁਰਪ੍ਰੀਤ ਸਿੰਘ ਜਾਗੋਵਾਲ)-ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ ਦੇ ਬਾਅਦ ਚੰਡੀਗੜ੍ਹ ਟ੍ਰੈਫਿਕ ਪੁਲਿਸ ਨੇ ਵਾਹਨਾਂ 'ਤੇ ਅਹੁਦਿਆਂ ਸਬੰਧੀ ਸਟਿੱਕਰ ਜਾਂ ਨੇਮ ਪਲੇਟਾਂ ਲਗਾ ਕੇ ਘੰੁਮਣ ਵਾਲਿਆਂ ਦੇ ਚਲਾਨ ਕਰਨੇ ਸ਼ੁਰੂ ਕਰ ਦਿੱਤੇ ਹਨ | ਇਸ ਗੱਲ ਦੀ ਪੁਸ਼ਟੀ ਕਰਦਿਆਂ ਹੋਇਆ ਚੰਡੀਗੜ੍ਹ ਪੁਲਿਸ ਦੇ ਪੀ.ਆਰ.ਓ. ਡੀ.ਐਸ.ਪੀ. ਚਰਨਜੀਤ ਸਿੰਘ ਨੇ ਦੱਸਿਆ ਕਿ ਚੰਡੀਗੜ੍ਹ ਪੁਲਿਸ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ ਦੀ ਪਾਲਨਾ ਕਰ ਰਹੀ ਹੈ | ਹਾਈਕੋਰਟ ਵਲੋਂ ਸੜਕਾਂ 'ਤੇ ਚੱਲਣ ਵਾਲੇ ਵਾਹਨਾਂ 'ਤੇ ਆਪਣੇ ਅਹੁਦਿਆਂ ਸਬੰਧੀ ਸਟਿੱਕਰ ਲਗਾਉਣ ਦੀ ਮਨਾਹੀ ਦੇ ਹੁਕਮ ਜਾਰੀ ਕੀਤੇ ਗਏ ਹਨ ਅਤੇ ਇਨ੍ਹਾਂ ਹੁਕਮਾਂ ਨੂੰ ਲਾਗੂ ਕਰਨ ਲਈ ਹਾਈ ਕੋਰਟ ਵਲੋਂ 72 ਘੰਟੇ ਦਾ ਸਮਾ ਦਿੱਤਾ ਗਿਆ ਸੀ | ਹਾਈਕੋਰਟ ਦਾ ਕਹਿਣਾ ਹੈ ਕਿ ਵਾਹਨਾਂ 'ਤੇ ਆਪਣਾ ਅਹੁਦਿਆਂ ਦੀ ਜਾਣਕਾਰੀ ਲਿਖਣਾ ਮੋਟਰ ਵਹੀਕਲ ਐਕਟ ਦਾ ਉਲੰਘਣ ਹੈ ਅਤੇ ਲੋਕ ਸੜਕ 'ਤੇ ਚੱਲਦੇ ਹੋਏ ਰੋਹਬ ਪਾਉਣ ਲਈ ਆਪਣੇ ਵਾਹਨਾਂ 'ਤੇ ਅਹੁਦਿਆਂ ਸਬੰਧੀ ਸਟਿੱਕਰ ਅਤੇ ਨੇਮ ਪਲੇਟਾਂ ਲਗਾਉਂਦੇ ਹਨ | ਹਾਈ ਕੋਰਟ ਨੇ ਵਾਹਨਾਂ 'ਤੇ ਪੁਲਿਸ, ਮੇਅਰ, ਵਿਧਾਇਕ, ਚੇਅਰਮੈਨ, ਆਰਮੀ, ਡਾਕਟਰ, ਪੈੱ੍ਰਸ ਆਦਿ ਲਿਖਣ ਵਾਲਿਆਂ ਿਖ਼ਲਾਫ਼ ਕਾਰਵਾਈ ਦੇ ਹੁਕਮ ਦਿੱਤੇ ਹਨ |