ਐੱਸ. ਏ. ਐੱਸ. ਨਗਰ, 29 ਜਨਵਰੀ (ਜਸਬੀਰ ਸਿੰਘ ਜੱਸੀ)-ਮੁਹਾਲੀ ਦੇ ਵਧੀਕ ਜਿਲਾ ਸੈਸ਼ਨ ਜੱਜ ਡਾ: ਹਰਪ੍ਰੀਤ ਕੌਰ ਦੀ ਅਦਾਲਤ ਵਲੋਂ ਇਰਾਦਾ ਕਤਲ ਦੇ ਮਾਮਲੇ 'ਚ ਸਰਕਾਰੀ ਧਿਰ ਅਤੇ ਬਚਾਅ ਪੱਖ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਹਰਸ਼ਦੀਪ ਉਰਫ ਟੀਨੂੰ ਵਾਸੀ ਪਿੰਡ ਭਾਮੀਆਂ ਜਿਲਾ ਲੁਧਿਆਣਾ ਅਤੇ ਗੋਲੂ ਵਾਸੀ ਲੁਧਿਆਣਾ ਨੂੰ ਨੂੰ ਦੋਸ਼ੀ ਕਰਾਰ ਦਿੰਦਿਆ 5-5 ਸਾਲ ਦੀ ਕੈਦ ਅਤੇ 18-18 ਹਜਾਰ ਰੁਪਏ ਜੁਰਮਾਨੇ ਦੀ ਸਜਾ ਸੁਣਾਈ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਅਸ਼ੋਕ ਕੁਮਾਰ ਵਾਸੀ ਕੁਰਾਲੀ ਨੇ ਥਾਣਾ ਕੁਰਾਲੀ ਦੀ ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਕਿ 18 ਜੂਨ 2018 ਨੂੰ ਉਹ ਰੋਜਾਨਾਂ ਦੀ ਤਰਾਂ ਆਪਣੀ ਫੈਕਟਰੀ ਗਿਆ ਹੋਇਆ ਸੀ ਅਤੇ ਉਸ ਦੇ ਦੋਵੇਂ ਲੜਕੇ ਵੀ ਆਪਣੇ ਆਪਣੇ ਕੰਮਾ 'ਤੇ ਗਏ ਹੋਏ ਸਨ | ਦੁਪਹਿਰ ਸਮੇਂ ਉਹ ਆਪਣੇ ਅਕਾਊਾਟੈਟ ਨਾਲ ਜਦੋਂ ਘਰ ਆਇਆ ਤਾਂ ਉਸ ਦੇ ਘਰ ਦੇ ਅੰਦਰ ਰੌਲਾ ਪੈ ਰਿਹਾ ਸੀ | ਉਹ ਜਦੋਂ ਘਰ ਦੇ ਅੰਦਰ ਗਿਆ ਤਾਂ ਦੇਖਿਆ ਕਿ ਉਸ ਦਾ ਭਾਣਜਾ ਹਰਸ਼ਦੀਪ ਉਰਫ ਟੀਨੂੰ ਉਸ ਦੀ ਪਤਨੀ 'ਤੇ ਹਮਲਾ ਕਰ ਰਿਹਾ ਸੀ, ਜਦੋਂ ਕਿ ਟੀਨੂੰ ਦਾ ਦੋਸਤ ਘਰ ਦੇ ਬੈਡਰੂਮ ਦੀਆਂ ਅਲਮਾਰੀਆਂ ਦੀ ਫਰੌਲਾ ਫਰਾਲੀ ਕਰ ਰਿਹਾ ਸੀ | ਇਸ ਦੌਰਾਨ ਉਸ ਵਲੋਂ ਪਾਏ ਰੌਲੇ ਨੂੰ ਸੁਣ ਕੇ ਜਦੋਂ ਉਸ ਦੀਆਂ ਨੂੰ ਹਾਂ ਆਈਆਂ ਤਾਂ ਉਕਤ ਦੋਵੋਂ ਜਣੇ ਮੌਕੇ ਤੋਂ ਫਰਾਰ ਹੋ ਗਏ | ਉਹ ਆਪਣੀ ਪਤਨੀ ਜਿਸਦੀ ਹਾਲਤ ਗੰਭੀਰ ਸੀ ਨੂੰ ਕੁਰਾਲੀ ਦੇ ਇਕ ਹਸਪਤਾਲ ਲੈ ਕੇ ਗਿਆ, ਜਿਥੇ ਡਾਕਟਰਾਂ ਨੇ ਉਸ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਪੀ. ਜੀ. ਆਈ. ਚੰਡੀਗੜ੍ਹ ਰੈਫਰ ਕਰ ਦਿੱਤਾ | ਸ਼ਿਕਾਇਤਕਰਤਾ ਮੁਤਾਬਕ ਉਨਾਂ ਜਦੋਂ ਅਲਮਾਰੀਆਂ ਦੀ ਜਾਂਚ ਕੀਤੀ ਤਾਂ ਉਸ 'ਚੋਂ ਨਕਦੀ ਅਤੇ ਗਹਿਣੇ ਗਾਇਬ ਸਨ | ਥਾਣਾ ਕੁਰਾਲੀ ਦੀ ਪੁਲਿਸ ਵਲੋਂ ਹਰਸ਼ਦੀਪ ਉਰਫ ਟੀਨੂੰ ਅਤੇ ਗੋਲੂ ਖਿਲਾਫ ਧਾਰਾ-307, 452, 380 ਅਤੇ 120 ਬੀ ਦੇ ਤਹਿਤ ਮਾਮਲਾ ਦਰਜ ਕਰਕੇ ਮੁਲਜਮਾਂ ਨੂੰ ਗਿ੍ਫਤਾਰ ਕਰ ਲਿਆ ਸੀ |