ਕਾਲੋਨੀਆਂ ਵਿਚ ਵਿਕਾਸ ਕਾਰਜ ਨਾ ਕਰਵਾਉਣ 'ਤੇ ਚਾਰ ਬਿਲਡਰਾਂ ਵਿਰੁੱਧ ਮਾਮਲਾ ਦਰਜ
ਅਜੀਤ ਡੈਸਕ
30-01-2020
ਖਰੜ, 29 ਜਨਵਰੀ (ਜੰਡਪੁਰੀ)-ਖਰੜ ਸਿਟੀ ਪੁਲਿਸ ਨੇ ਵਸਨੀਕਾਂ ਨੂੰ ਮੁੱਢਲੀਆਂ ਸਹੂਲਤਾਂ ਨਾ ਦੇਣ ਅਤੇ ਆਪਣੇ ਵਲੋਂ ਡਿਵੈਲਪ ਕੀਤੀਆਂ ਕਲੋਨੀਆਂ ਵਿਚ ਵਿਕਾਸ ਦੇ ਕੰਮ ਨਾ ਕਰਵਾਉਣ ਦੇ ਦੋਸ਼ ਅਧੀਨ ਚਾਰ ਬਿਲਡਰਾਂ ਵਿਰੁੱਧ ਪੰਜਾਬ ਅਪਾਰਟਮੈਂਟ ਐਾਡ ਪ੍ਰੋਪਰਟੀ ਰੈਗੂਲੇਸ਼ਨ ਐਕਟ 1995 ਅਧੀਨ ਕੇਸ ਦਰਜ ਕੀਤੇ ਹਨ | ਇਸ ਸਬੰਧੀ ਖਰੜ ਨਗਰ ਕੋਸਲ ਦੇ ਕਾਰਜਸਾਧਕ ਅਫਸਰ ਵਲੋਂ ਪੁਲਿਸ ਨੂੰ ਲਿਖਿਆ ਗਿਆ ਸੀ ਕਿ ਇਸ ਐਕਟ ਅਧੀਨ ਸਮਰੱਥ ਅਧਿਕਾਰੀ, ਡਿਪਟੀ ਡਾਇਰੈਕਟਰ, ਸ਼ਹਿਰੀ ਸਥਾਨਕ ਸੇਵਾਵਾਂ ਪਟਿਆਲਾ ਵਲੋਂ ਮਾਨਯੋਗ ਪੰਜਾਬ ਹਰਿਆਣਾ ਹਾਈ ਕੋਰਟ ਵਿਖੇ ਪਾਈ ਪਟੀਸ਼ਨ ਜੋ ਸ਼ਿਵਾਲਿਕ ਟਾਵਰ ਰੈਜੀਡੈਂਟ ਵੈਲਫੇਅਰ ਐਸੋਸੀਏਸ਼ਨ ਬਨਾਮ ਪੰਜਾਬ ਸਰਕਾਰ ਵਿਚ ਪਾਸ ਕੀਤੇ ਹੁਕਮਾਂ ਦੀ ਪਾਲਣਾ ਹਿੱਤ ਉਕਤ ਬਿਲਡਰ ਵਿਰੱੁਧ ਪਾਪਰਾ ਐਕਟ ਅਨੁਸਾਰ ਐੱਫ. ਆਈ. ਆਰ. ਦਰਜ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ | ਉਨ੍ਹਾਂ ਪੁਲਿਸ ਨੂੰ ਲਿਖਿਆ ਸੀ ਕਿ ਇਸ ਸਬੰਧੀ ਐੱਫ. ਆਈ. ਆਰ. ਦਰਜ ਕੀਤੀ ਜਾਵੇ | ਪੁਲਿਸ ਨੇ ਇਸ ਸਬੰਧੀ ਸੰਤੋਸ਼ ਸਾਹਨੀ ਅਤੇ ਘਨਸ਼ਾਮ ਸ਼ਰਮਾ ਦੋਨੋ ਡਾਇਰੈਕਟਰ ਸ਼ਿਵਾਲਿਕ ਇਨਫਰਾਸਟਰਕਚਰ ਅਤੇ ਡਿਵੈਲਪਰ ਦੇ ਵਿਰੁੱਧ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ | ਇਸੇ ਤਰ੍ਹਾਂ ਦੋ ਹੋਰ ਬਿਲਡਰਾਂ ਡਾਇਰੈਕਟਰ ਸੁਰਿੰਦਰ ਸਲੂਜਾ ਅਤੇ ਡਾਇਰੈਕਟਰ ਸੰੰਜੇ ਕੋਛੜ ਦੇ ਵਿਰੁੱਧ ਇਸੇ ਕਾਨੂੰਨ ਅਧੀਨ ਇਕ ਹੋਰ ਕੇਸ ਦਰਜ ਕੀਤਾ ਹੈ, ਜਿਸ ਵਿਚ ਦੋਸ਼ ਲਗਾਇਆ ਹੈ ਕਿ ਬਿਲਡਰ ਵਲੋਂ ਝੁੰਗੀਆਂ ਰੋਡ 'ਤੇ ਡਿਵੈਲਪ ਕਲੋਨੀ ਵੈਸਟਰਨ ਹੋਮਜ਼ ਵਿਚ ਵਸਨੀਕਾਂ ਨੂੰ ਮੱੁਢਲੀਆਂ ਸਹੂਲਤਾਂ ਮੁਹੱਇਆ ਨਹੀਂ ਕਰਵਾਈਆਂ ਗਈਆਂ ਹਨ |