ਡੇਰਾਬੱਸੀ, 29 ਜਨਵਰੀ (ਗੁਰਮੀਤ ਸਿੰਘ)-ਡੇਰਾਬੱਸੀ ਅਨਾਜ ਮੰਡੀ ਤੋਂ ਟਰੱਕ ਯੂਨੀਅਨ ਨੂੰ ਜਾਣ ਵਾਲੀ ਸੜਕ ਦੀ ਖਸਤਾ ਹਾਲਤ ਕਰਕੇ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਥੋੜ੍ਹਾ ਜਿਹਾ ਮੀਂਹ ਪੈਣ 'ਤੇ ਸੜਕ ਛੱਪੜ ਦਾ ਰੂਪ ਧਾਰ ਲੈਂਦੀ ਹੈ, ਜਿਸਦੇ ਦੇ ਚਲਦੇ ਪ੍ਰੇਸ਼ਾਨੀ ਹੋਰ ਵੱਧ ਜਾਂਦੀ ਹੈ | ਲੋਕਾਂ ਨੇ ਰੋਸ਼ ਪ੍ਰਗਟ ਕਰਦਿਆਂ ਕਿਹਾ ਕਿ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਸੜਕ ਠੀਕ ਕਰਨ ਸਬੰਧੀ ਕਈ ਵਾਰ ਸ਼ਿਕਾਇਤ ਕਰਨ ਦੇ ਬਾਵਜੂਦ ਕਿਸੇ ਵਲੋਂ ਇਸ ਪਾਸੇ ਧਿਆਨ ਨਹੀਂ ਦਿੱਤਾ ਜਾ ਰਿਹਾ ਹੈ | ਉਕਤ ਸੜਕ ਨੂੰ ਜਿਥੇ ਸਕੂਲਾਂ 'ਚ ਆਉਣ ਜਾਣ ਵਾਲੇ ਸੈਂਕੜੇ ਸਕੂਲੀ ਬੱਚਿਆਂ ਸਮੇਤ ਮੁਬਾਰਿਕਪੁਰ, ਟਰੱਕ ਯੂਨੀਅਨ ਅਤੇ ਫੋਕਲ ਪੁਆਇੰਟ ਵਿਖੇ ਸਥਿਤ ਫੈਕਟਰੀਆਂ 'ਚ ਕੰਮ 'ਤੇ ਜਾਣ ਵਾਲੇ ਸੈਂਕੜੇ ਲੋਕ ਇਸ ਸੜਕ ਦਾ ਇਸਤੇਮਾਲ ਕਰਦੇ ਹਨ | ਲੋਕਾਂ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਇਸ ਪਾਸੇ ਧਿਆਨ ਦੇ ਜਲਦ ਤੋਂ ਜਲਦ ਸੜਕ ਠੀਕ ਕਰਵਾਉਣ ਦੀ ਮੰਗ ਕੀਤੀ ਹੈ |