ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-01-2020

ਡਾਕਘਰ ਦਾ ਕੰਪਿਊਟਰ ਖਰਾਬ ਹੋਣ ਕਾਰਨ ਲੋਕਾਂ ਦੀ ਖੱਜਲ ਖੁਆਰੀ ਜਾਰੀ <br/>

Ad Position 21
No active advertisement
ਕੁਰਾਲੀ ਡਾਕਘਰ ਦਾ ਸਿਸਟਮ ਠੱਪ ਹੋਣ ਸਬੰਧੀ ਜਾਣਕਾਰੀ ਦਿੰਦੇ ਵਿਅਕਤੀ | ਤਸਵੀਰ: ਹਰਪ੍ਰੀਤ ਸਿੰਘ <br/> 30-01-2020
ਕੁਰਾਲੀ, 29 ਜਨਵਰੀ (ਹਰਪ੍ਰੀਤ ਸਿੰਘ)-ਕੁਰਾਲੀ ਵਿਚਲੇ ਡਾਕਘਰ ਦਾ ਕੰਪਿਊਟਰ ਸਿਸਟਮ ਕਈ ਦਿਨਾਂ ਤੋਂ ਖਰਾਬ ਹੋਣ ਕਾਰਨ ਜਿਥੇ ਪੈਸਿਆਂ ਦਾ ਲੈਣ-ਦੇਣ ਇਕ ਹਫ਼ਤੇਂ ਤੋਂ ਪੂਰੀ ਤਰ੍ਹਾਂ ਠੱਪ ਪਿਆ ਹੈ, ਉਥੇ ਡਾਕਘਰ ਨਾਲ ਸਬੰਧਿਤ ਕੰਮਾਂ ਲਈ ਲੋਕਾਂ ਨੂੰ ਖੱਜਲ ਖੁਆਰ ਹੋ ਕੇ ਹੋਰ ਸ਼ਹਿਰਾਂ ਦੇ ਡਾਕਘਰਾਂ ਵਿਚ ਜਾਣਾ ਪੈ ਰਿਹਾ ਹੈ | ਸਥਾਨਕ ਸਿੰਘਪੁਰਾ ਰੋਡ 'ਤੇ ਸਥਿਤ ਡਾਕਘਰ ਵਿਖੇ ਪਹੁੰਚੇ ਲੋਕਾਂ ਨੇ ਦੱਸਿਆ ਕਿ 23 ਜਨਵਰੀ ਤੋਂ ਡਾਕਘਰ ਦਾ ਕੰਪਿਊਟਰ ਖਰਾਬ ਹੈ, ਜਿਸ ਕਾਰਨ ਡਾਕਘਰ ਵਿਚ ਕੰਮ ਲਈ ਆਉਣ ਵਾਲੇ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਇਸ ਸਬੰਧੀ ਵਾਰਡ ਨੰ. 14 ਵਾਸੀ ਦਵਿੰਦਰ ਸਿੰਘ ਨੇ ਦੱਸਿਆ ਕਿ ਉਸਨੇ ਡਾਕਘਰ ਵਿਚ ਖੁਲਵਾਏ ਖਾਤੇ ਵਿਚੋਂ ਪੈਸੇ ਕਢਵਾਉਣੇ ਸਨ | ਉਨ੍ਹਾਂ ਕਿਹਾ ਕਿ ਉਹ ਪਿਛਲੇ ਕਈ ਦਿਨਾਂ ਤੋਂ ਡਾਕਘਰ ਵਿਚ ਚੱਕਰ ਲਗਾ ਰਹੇ ਹਨ ਪਰ ਰੋਜ਼ਾਨਾ ਹੀ ਉਨ੍ਹਾਂ ਨੂੰ ਬਗੈਰ ਪੈਸਿਆਂ ਤੋਂ ਪਰਤਣਾ ਪੈ ਰਿਹਾ ਹੈ | ਇਸੇ ਦੌਰਾਨ ਯਾਦਵਿੰਦਰ ਗੌੜ ਅਤੇ ਅਜੈ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੇ ਆਪੋ ਆਪਣੀਆਂ ਸੰਸਥਾਵਾਂ ਦੇ ਦਫ਼ਤਰੀ ਕੰਮ ਲਈ ਰਜਿਸਟਰੀਆਂ ਕਰਵਾਉਣੀਆਂ ਸਨ | ਇਸ ਸਬੰਧੀ ਸੰਪਰਕ ਕਰਨ 'ਤੇ ਡਾਕਘਰ ਦੇ ਸਹਾਇਕ ਪੋਸਟਮਾਸਟਰ ਗੁਰਚਰਨ ਸਿੰਘ ਨੇ ਡਾਕਘਰ ਦੇ ਕੰਪਿਊਟਰ ਸਿਸਟਮ ਵਿਚ ਆਈ ਖਰਾਬੀ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਤਕਨੀਕੀ ਖਰਾਬੀ ਕਾਰਨ ਇਹ ਸਮੱਸਿਆ ਆਈ ਹੈ | ਉਨ੍ਹਾਂ ਕਿਹਾ ਕਿ ਸਿਸਟਮ ਛੇਤੀ ਹੀ ਚਾਲੂ ਕਰਨ ਲਈ ਯਤਨਸ਼ੀਲ ਹਨ |

Ad Position 22
No active advertisement
ਪਿਛਲੀ ਖ਼ਬਰ ਟੋਇਆਂ 'ਚ ਗਵਾਚੀ ਸੜਕ ਦੀ ਕੋਈ ਨਹੀਂ ਲੈ ਰਿਹਾ ਸਾਰ <br/> ਅਗਲੀ ਖ਼ਬਰ ਇਕੋ ਰਾਤ 'ਚ ਅੱਧੀ ਦਰਜਨ ਟਿਊਬਵੈੱਲਾਂ ਦੀਆਂ ਕੇਬਲਾਂ ਚੋਰੀ
Ad Position 24
No active advertisement