ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-01-2020

ਪੀ.ਜੀ.ਆਈ. ਵਿਖੇ 13ਵਾਂ ਖੇਤਰੀ ਬ੍ਰੇਨ-ਬੀ ਮੁਕਾਬਲਾ ਕਰਵਾਇਆ <br/>

Ad Position 21
No active advertisement
ਪੀ.ਜੀ.ਆਈ. ਅਤੇ ਨਿਊਰੋਲੋਜੀ ਵਿਭਾਗ ਵਲੋਂ ਕਰਵਾਏ 13ਵੇਂ ਖੇਤਰੀ ਬ੍ਰੇਨ-ਬੀ ਮੁਕਾਬਲੇ ਵਿਚ ਜਿੱਤ ਹਾਸਲ ਕਰਨ ਵਾਲੇ ਵਿਦਿਆਰਥੀਆਂ ਨਾਲ ਪ੍ਰੋ. ਧੀਰਜ ਖੁਰਾਣਾ ਅਤੇ ਹੋਰ | ਤਸਵੀਰ : ਗੁਰਿੰਦਰ ਸਿੰਘ <br/> 30-01-2020
ਚੰਡੀਗੜ੍ਹ, 29 ਜਨਵਰੀ (ਮਨਜੋਤ ਸਿੰਘ ਜੋਤ)-ਪੀ.ਜੀ.ਆਈ. ਅਤੇ ਨਿਊਰੋਲੋਜੀ ਵਿਭਾਗ ਵੱਲੋਂ ਇੰਡੀਅਨ ਬ੍ਰੇਨ-ਬੀ, ਇੰਟਰਨੈਸ਼ਨਲ ਬ੍ਰੇਨ-ਬੀ ਅਤੇ ਸੋਸਾਇਟੀ ਫ਼ਾਰ ਨਿਊਰੋ ਸਾਇੰਸ ਵਲੋਂ 13ਵਾਂ ਖੇਤਰੀ ਬ੍ਰੇਨ-ਬੀ ਮੁਕਾਬਲਾ ਕਰਵਾਇਆ ਗਿਆ | ਪੀ.ਜੀ.ਆਈ. ਦੇ ਐਡਵਾਂਸਡ ਆਈ-ਸੈਂਟਰ ਆਡੀਟੋਰੀਅਮ ਵਿਖੇ ਵਿਦਿਆਰਥੀਆਂ ਵਿਚ ਗਿਆਨ ਅਤੇ ਉੱਤਮਤਾ ਦੇ ਆਧਾਰ ਨੂੰ ਵਿਕਸਿਤ ਕਰਨ ਸਬੰਧੀ ਨਿਊਰੋ ਸਾਇੰਸ ਨਾਲ ਸਬੰਧਿਤ ਕਰਵਾਏ ਗਏ ਇਸ ਮੁਕਾਬਲੇ ਵਿਚ ਟ੍ਰਾਈਸਿਟੀ ਦੇ 12 ਸਕੂਲਾਂ ਵਿਚੋਂ 11ਵੀਂ ਜਮਾਤ ਦੇ 23 ਵਿਦਿਆਰਥੀਆਂ ਨੇ ਰਜਿਸਟ੍ਰੇਸ਼ਨ ਕਰਵਾਈ ਸੀ | ਨਿਊਰੋਲੋਜੀ ਵਿਭਾਗ ਤੋਂ ਕੋਆਰਡੀਨੇਟਰ ਪ੍ਰੋ. ਧੀਰਜ ਖੁਰਾਣਾ ਦੀ ਦੇਖਰੇਖ ਵਿਚ ਕਰਵਾਏ ਇਸ ਕੁਇਜ਼ ਮੁਕਾਬਲੇ ਤੇ ਫਾਈਨਲ ਦੌਰ ਲਈ 12 ਵਿਦਿਆਰਥੀਆਂ ਨੂੰ ਚੁਣਿਆ ਗਿਆ ਸੀ | ਪੀ.ਜੀ.ਆਈ. ਦੇ ਸੀਨੀਅਰ ਰੈਜ਼ੀਡੈਂਟ ਦੇ ਕੁਇਜ਼ ਮਾਸਟਰ ਡਾ. ਅਬੀਰ ਗੋਇਲ ਵੱਲੋਂ ਕੁਇਜ਼ ਮੁਕਾਬਲਾ ਕਰਵਾਇਆ ਗਿਆ ਜਿਸ ਵਿਚ ਦੋ ਵਿਦਿਆਰਥੀਆਂ ਨੇ ਜਿੱਤ ਹਾਸਿਲ ਕੀਤੀ | ਕੁਇਜ਼ ਮੁਕਾਬਲੇ ਵਿਚ ਪੀ.ਜੀ.ਆਈ. ਦੇ ਡੀਨ ਅਕਾਦਮਿਕ ਪ੍ਰੋ. ਅਰਵਿੰਦ ਰਾਜਵੰਸ਼ੀ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ |

Ad Position 22
No active advertisement
ਪਿਛਲੀ ਖ਼ਬਰ ਸਿੱਖਿਆ ਬੋਰਡ ਕਰਮਚਾਰੀ ਐਸੋਸੀਏਸ਼ਨ ਦੀਆਂ ਚੋਣਾਂ 'ਚ ਜੇਤੂ ਰਹੀ ਜਥੇਬੰਦੀ ਨੇ ਕਾਰਜ ਭਾਰ ਸੰਭਾਲਿਆ <br/> ਅਗਲੀ ਖ਼ਬਰ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿਖੇ ਸਮਾਗਮ 4 ਨੂੰ
Ad Position 24
No active advertisement