ਐੱਸ. ਏ. ਐੱਸ. ਨਗਰ, 29 ਜਨਵਰੀ (ਤਰਵਿੰਦਰ ਸਿੰਘ ਬੈਨੀਪਾਲ)-ਪੰਜਾਬ ਸਕੂਲ ਸਿੱਖਿਆ ਬੋਰਡ ਕਰਮਚਾਰੀ ਐਸੋਸੀਏਸ਼ਨ ਦੀਆਂ ਚੋਣਾਂ ਵਿਚ ਜੇਤੂ ਰਹੇ ਖੰਗੂੜਾ-ਰਾਣੂੰ ਗਰੁੱਪ ਵਲੋਂ ਅੱਜ ਜਥੇਬੰਦੀ ਦਾ ਕਾਰਜਭਾਰ ਸੰਭਾਲ ਲਿਆ ਗਿਆ | ਚੋਣ ਕਮਿਸ਼ਨ ਵਲੋੋਂ ਦੁਪਹਿਰ ਲੰਚ ਸਮੇਂ ਦੀ ਛੁੱਟੀ ਸਮੇਂ ਦੌਰਾਨ ਕਰਵਾਏ ਸਹੁੰ ਚੁੱਕ ਸਮਾਗਮ ਦੌੌਰਾਨ ਨਵੀਂ ਚੁਣੀ ਗਈ ਜਥੇਬੰਦੀ ਦੇ ਸਮੂਹ ਅਹੁਦੇਦਾਰਾਂ ਅਤੇ ਮੈਂਬਰਾਂ ਦੀ ਜਾਣ-ਪਛਾਣ ਕਰਵਾਈ ਗਈ | ਇਸ ਮੌਕੇ ਜਥੇਬੰਦੀ ਦੇ ਨਵੇਂ ਚੁਣੇ ਗਏ ਜਨਰਲ ਸਕੱਤਰ ਸੁਖਚੈਨ ਸਿੰਘ ਸੈਣੀ ਨੂੰ ਸਾਬਕਾ ਜਨਰਲ ਸਕੱਤਰ ਸੁਨੀਲ ਕੁਮਾਰ ਅਰੋੜਾ ਵਲੋਂ ਜਥੇਬੰਦੀ ਦਾ ਰਜਿਸਟਰ ਅਤੇ ਚਾਬੀਆਂ ਸੌਾਪਦਿਆਂ ਮੁਬਾਰਕਬਾਦ ਦਿੱਤੀ | ਇਸ ਮੌਕੇ ਜਥੇਬੰਦੀ ਦੇ ਨਵੇਂ ਚੁਣੇ ਪ੍ਰਧਾਨ ਪਰਵਿੰਦਰ ਸਿੰਘ ਖੰਗੂੜਾ ਨੇ ਉਨ੍ਹਾਂ ਦੇ ਗਰੁੱਪ ਨੂੰ ਵੋਟਾਂ ਪਾ ਕੇ ਜਿਤਾਉਣ ਲਈ ਮੁਲਾਜ਼ਮਾਂ ਦਾ ਧੰਨਵਾਦ ਕੀਤਾ | ਉਨ੍ਹਾਂ ਕਿਹਾ ਕਿ ਮੁਲਾਜ਼ਮਾਂ ਦੀਆਂ ਰੁਕੀਆਂ ਹੋਈਆਂ ਤਰੱਕੀਆਂ, ਖਾਲੀ ਪੋਸਟਾਂ ਭਰਨ, ਬੋਰਡ ਨਾਲ ਸਬੰਧਿਤ ਕੰਟਰੈਕਟ ਸਟਾਫ਼ ਨੂੰ ਪੱਕਾ ਕਰਵਾਉਣ, ਸਰਕਾਰ ਤੋੋਂ ਕਰੋੜਾਂ ਰੁਪਏ ਦੀ ਲੈਣ ਯੋਗ ਰਾਸ਼ੀ ਪ੍ਰਾਪਤ ਕਰਨ, ਆਦਰਸ਼ ਸਕੂਲਾਂ ਦੇ ਸਟਾਫ਼ ਦੀਆਂ ਮੰਗਾਂ ਆਦਿ ਨੂੰ ਪਹਿਲ ਦੇ ਆਧਾਰ 'ਤੇ ਹੱਲ ਕਰਵਾਉਣ ਦਾ ਭਰੋਸਾ ਦਿੱਤਾ | ਇਸ ਮੌਕੇ ਜਥੇਬੰਦੀ ਦੇ ਸਕੱਤਰ ਵਜੋੋਂ ਚੁਣੇ ਗਏ ਸਤਨਾਮ ਸਿੰਘ ਸੱਤਾ ਨੇ 2001 ਦੇ ਨੋਟੀਫਿਕੇਸ਼ਨ ਦੇ ਅਧਾਰ ਤੇ ਪੱਕੇ ਹੋਏ ਮੁਲਾਜ਼ਮਾਂ ਨੂੰ ਪੁਰਾਣੀ ਪੈਨਸ਼ਨ ਸਕੀਮ ਤਹਿਤ ਮਾਨਯੋਗ ਹਾਈਕੋਰਟ ਵਲੋੋਂ ਕੀਤੇ ਆਰਡਰਾਂ ਨੂੰ ਬੋਰਡ ਵਿਚ ਲਾਗੂ ਕਰਵਾਉਣ ਦਾ ਭਰੋਸਾ ਦਿੱਤਾ | ਇਸ ਮੌਕੇ ਸੁਖਚੈਨ ਸਿੰਘ ਖਹਿਰਾ, ਮਨਦੀਪ ਸਿੰਘ ਸਿੱਧੂ, ਜਗਜੀਤ ਸਿੰਘ, ਅਮਰ ਸਿੰਘ ਧਾਲੀਵਾਲ, ਕਮਿੱਕਰ ਸਿੰਘ ਗਿੱਲ ਆਦਿ ਵੱਖ-ਵੱਖ ਯੂਨੀਅਨਾਂ ਦੇ ਆਗੂਆਂ ਤੋਂ ਇਲਾਵਾ ਵੱਡੀ ਗਿਣਤੀ ਯੂਨੀਅਨ ਆਗੂ ਹਾਜ਼ਰ ਸਨ |