ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-01-2020

ਆਂਗਣਵਾੜੀ ਕੇਂਦਰਾਂ ਦੇ ਬੱਚਿਆਂ ਦੀ ਧਰਮ ਦੇ ਆਧਾਰ 'ਤੇ ਗਿਣਤੀ ਨਾ ਦਿੱਤੀ ਜਾਵੇ-ਆਂਗਣਵਾੜੀ ਯੂਨੀਅਨ <br/>

Ad Position 21
No active advertisement
ਅਜੀਤ ਡੈਸਕ 30-01-2020
ਐੱਸ. ਏ. ਐੱਸ. ਨਗਰ, 29 ਜਨਵਰੀ (ਤਰਵਿੰਦਰ ਸਿੰਘ ਬੈਨੀਪਾਲ)-ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ ਵਲੋਂ ਅੱਜ ਇਹ ਐਲਾਨ ਕੀਤਾ ਗਿਆ ਕਿ ਯੂਨੀਅਨ ਪੰਜਾਬ ਦੇ ਆਂਗਣਵਾੜੀ ਕੇਂਦਰਾਂ ਵਿਚ ਧਰਮ ਦੇ ਆਧਾਰ ਉੱਤੇ ਕੀਤੀ ਜਾਣ ਵਾਲੀ ਬੱਚਿਆਂ ਦੀ ਗਿਣਤੀ ਦਾ ਬਾਈਕਾਟ ਕਰੇਗੀ | ਇਸ ਸਬੰਧੀ ਇਕ ਬਿਆਨ ਜਾਰੀ ਕਰਕੇ ਆਂਗਣਵਾੜੀ ਮੁਲਾਜ਼ਮ ਯੂਨੀਅਨ ਪੰਜਾਬ ਦੀ ਪ੍ਰਧਾਨ ਹਰਜੀਤ ਕੌਰ ਪੰਜੋਲਾ ਅਤੇ ਜਨਰਲ ਸਕੱਤਰ ਸੁਭਾਸ਼ ਰਾਣੀ ਨੇ ਕਿਹਾ ਕਿ ਅੱਜ ਪੂਰੇ ਭਾਰਤ ਵਿਚ ਸੀ. ਏ. ਏ., ਐਨ. ਆਰ. ਸੀ. ਤੇ ਐਨ. ਪੀ. ਆਰ. ਨੂੰ ਲੈ ਕੇ ਵਿਰੋਧ ਚੱਲ ਰਿਹਾ ਹੈ | ਉਨ੍ਹਾਂ ਕਿਹਾ ਕਿ ਮੀਡੀਆ ਵਿਚ ਆਈਆਂ ਖ਼ਬਰਾਂ ਮੁਤਾਬਕ ਜੋ ਧਰਮ ਦੇ ਆਧਾਰ ਉੱਤੇ ਆਂਗਣਵਾੜੀ ਕੇਂਦਰ ਦੇ ਬੱਚਿਆਂ ਦੀ ਗਿਣਤੀ ਦੀ ਮੰਗ ਕੀਤੀ ਜਾ ਰਹੀ ਹੈ, ਉਹ ਬਹੁਤ ਨਿੰਦਣਯੋਗ ਹੈ | ਆਗੂਆਂ ਨੇ ਸਮੂਹ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਭਾਵੇਂ ਕਿਸੇ ਵੀ ਜਥੇਬੰਦੀ ਨਾਲ ਸਬੰਧ ਰੱਖਦੀਆਂ ਹੋਣ, ਆਪਣੇ ਕੇਂਦਰ ਵਿਚ ਪੜ੍ਹਨ ਵਾਲੇ ਬੱਚਿਆਂ ਦੀ ਧਰਮ ਦੇ ਆਧਾਰ ਉੱਤੇ ਕੋਈ ਗਿਣਤੀ ਨਾ ਦੇਣ ਕਿਉਂਕਿ ਇਸ ਤਰ੍ਹਾਂ ਦੀ ਜਾਣਕਾਰੀ ਬਹੁਤ ਘਾਤਕ ਸਿੱਧ ਹੋ ਸਕਦੀ ਹੈ | ਉਨ੍ਹਾਂ ਸਮੂਹ ਵਰਕਰਾਂ ਨੂੰ ਕਿਹਾ ਕਿ ਉਹ ਆਪਣੇ ਅਧਿਕਾਰੀਆਂ ਨੂੰ ਵੀ ਆਖਣ ਕਿ ਉਨ੍ਹਾਂ ਤੋਂ ਅਜਿਹੀ ਜਾਣਕਾਰੀ ਨਾ ਮੰਗੀ ਜਾਵੇ | ਉਨ੍ਹਾਂ ਕਿਹਾ ਕਿ ਜੇਕਰ ਕੋਈ ਅਧਿਕਾਰੀ ਇਸ ਜਾਣਕਾਰੀ ਸਬੰਧੀ ਦਬਾਅ ਪਾਉਂਦਾ ਹੈ ਤਾਂ ਉਹ ਉਸ ਅਧਿਕਾਰੀ ਨੂੰ ਵੀ ਆਪਣੀ ਲੜਾਈ ਦਾ ਹਿੱਸਾ ਬਣਾਉਣਗੇ | ਉਨ੍ਹਾਂ ਸਮੂਹ ਵਰਕਰਾਂ ਤੇ ਹੈਲਪਰਾਂ ਨੂੰ ਅਪੀਲ ਕੀਤੀ ਕਿ ਉਹ ਕਿਸੇ ਵੀ ਹਾਲਤ 'ਚ ਧਰਮ ਦੇ ਆਧਾਰ ਉੱਤੇ ਬੱਚਿਆਂ ਦੀ ਜਾਣਕਾਰੀ ਨਾ ਦੇਣ |

Ad Position 22
No active advertisement
ਪਿਛਲੀ ਖ਼ਬਰ ਸਰਕਾਰੀ ਸਕੂਲ ਮਨੌਲੀ ਦੇ ਘੱਟ ਨਜ਼ਰ ਵਾਲੇ ਵਿਦਿਆਰਥੀਆਂ ਨੂੰ ਐਨਕਾਂ ਵੰਡੀਆਂ <br/> ਅਗਲੀ ਖ਼ਬਰ ਸਿੱਖਿਆ ਬੋਰਡ ਕਰਮਚਾਰੀ ਐਸੋਸੀਏਸ਼ਨ ਦੀਆਂ ਚੋਣਾਂ 'ਚ ਜੇਤੂ ਰਹੀ ਜਥੇਬੰਦੀ ਨੇ ਕਾਰਜ ਭਾਰ ਸੰਭਾਲਿਆ <br/>
Ad Position 24
No active advertisement